ਮੋਗਾ 'ਚ ਨਸ਼ੇ ਦਾ ਕਹਿਰ: 31 ਸਾਲਾ ਗੁਰਪ੍ਰੀਤ ਦੀ ਓਵਰਡੋਜ਼ ਨਾਲ ਹੋਈ ਮੌਤ
ਮੋਗਾ: ਪੰਜਾਬ ਵਿੱਚ ਨਸ਼ਾ ਖਤਮ ਹੋਣ ਦੀ ਬਜਾਏ ਲਗਾਤਾਰ ਵੱਧ ਰਿਹਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਇਕ ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ 31 ਸਾਲਾ ਗੁਰਪ੍ਰੀਤ ਦੀ ਚਿੱਟੇ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਗੁਰਪ੍ਰੀਤ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਗੁਰਪ੍ਰੀਤ ਆਪਣੇ ਪਿੱਛੇ ਢਾਈ ਸਾਲ ਦਾ ਬੱਚਾ, ਪਤਨੀ ਅਤੇ ਬਜ਼ੁਰਗ ਬਾਪ ਨੂੰ ਛੱਡ ਗਿਆ। ਇਸ ਦੌਰਾਨ ਮ੍ਰਿਤਕ ਦੀ ਪਤਨੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਿੱਟੇ ਚਿੱਟੇ ਦੇ ਨਸ਼ੇ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰੇ ਨਹੀਂ ਤਾਂ ਮੇਰੇ ਵਾਂਗ ਕਈ ਹੋਰ ਧੀਆਂ ਦੇ ਸੁਹਾਗ ਉੱਜੜਨਗੇ। ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦਾ 3 ਸਾਲ ਪਹਿਲਾਂ ਕਿਰਨਦੀਪ ਕੌਰ ਨਾਲ ਵਿਆਹ ਹੋਇਆ ਸੀ ਗੁਰਪ੍ਰੀਤ ਸਿੰਘ ਬੇਸ਼ੱਕ ਚਿੱਟਾ ਪੀ ਕੇ ਆਪ ਮੋਤ ਗੂੜ੍ਹੀ ਨੀਂਦ ਸੌਂ ਗਿਆ ਪਰ ਕਿਰਨਦੀਪ ਕੌਰ ਦੀ ਜ਼ਿੰਦਗੀ ਤਬਾਹੀ ਦੇ ਕੰਢੇ ਤੇ ਲਿਆ ਖੜ੍ਹੀ ਕਰ ਗਿਆ। ਮ੍ਰਿਤਕ ਗੁਰਪ੍ਰੀਤ ਆਪਣੇ ਪਿੱਛੇ 2 ਸਾਲਾ ਬੱਚਾ ਪਤਨੀ ਅਤੇ ਬਜ਼ੁਰਗ ਪਿਤਾ ਨੂੰ ਛੱਡ ਕੇ ਸਦਾ ਸਦਾ ਲਈ ਗੂੜ੍ਹੀ ਨੀਂਦ ਸੌਂ ਗਿਆ। ਮ੍ਰਿਤਕ ਦੇ ਪਿਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਆਪਣੀ ਮਾਂ ਦੀ ਮੌਤ ਤੋਂ ਬਾਅਦ ਚਿੱਟੇ ਨਸ਼ੇ ਦਾ ਆਦੀ ਹੋ ਗਿਆ ਅਤੇ ਕੁਝ ਸਮਾਂ ਪਹਿਲਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਭਰਤੀ ਕਰਵਾਇਆ ਸੀ ਜਿਥੋਂ ਉਹ ਬੀਤੇ ਕੱਲ੍ਹ ਹੀ ਘਰ ਵਾਪਸ ਆਇਆ ਸੀ। ਆਉਣ ਸਾਰ ਉਸ ਨੇ ਚਿੱਟੇ ਨਸ਼ੇ ਦੀ ਓਵਰਡੋਜ਼ ਲੈ ਲਈ ਜਿਸ ਕਾਰਨ ਉਸਦੀ ਮੌਤ ਹੋ ਗਈ ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਪੰਜਾਬ ਪੁਲੀਸ ਵਿੱਚ ਭਰਤੀ ਹੋਇਆ ਸੀ ਅਤੇ ਕੁਝ ਸਮਾਂ ਨੌਕਰੀ ਕਰਨ ਬਾਅਦ ਪੰਜਾਬ ਪੁਲੀਸ ਦੀ ਨੌਕਰੀ ਵੀ ਛੱਡ ਦਿੱਤੀ ਸੀ। ਚਿੱਟੇ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮਰੇ ਇਕੱਤੀ ਸਾਲਾ ਗੁਰਪ੍ਰੀਤ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਲੇਲੜ੍ਹੀਆਂ ਕੱਢਦਿਆਂ ਸਰਕਾਰਾਂ ਨੂੰ ਤਾਅਨੇ ਦਿੰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੀ ਜਿੱਥੇ ਨਸ਼ੇ ਨੂੰ ਬੰਦ ਕਰਵਾਉਣ ਵਿੱਚ ਨਾਕਾਮ ਸਾਬਤ ਹੋਈਆਂ ਹਨ ਪਰ ਅੱਜ ਨਵੀਂ ਬਣੀ ਸਰਕਾਰ ਦੇ ਰਾਜ ਅੰਦਰ ਵੀ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਜੇਕਰ ਇਸੇ ਤਰ੍ਹਾਂ ਹੀ ਚਿੱਟੇ ਨਸ਼ੇ ਦੀ ਵਿਕਰੀ ਜ਼ੋਰਾਂ ਤੇ ਹੁੰਦੀ ਰਹੀ ਤਾਂ ਜਿਸ ਤਰ੍ਹਾਂ ਅੱਜ ਮੇਰਾ ਸਵਾਲ ਪੁੱਛਣਾ ਹੈ ਇਸੇ ਤਰ੍ਹਾਂ ਅਨੇਕਾਂ ਲੜਕੀਆਂ ਦਾ ਸੁਹਾਗ ਉੱਜੜ ਦਾ ਰਹੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਚਿੱਟੇ ਨਸ਼ੇ ਨੂੰ ਬੰਦ ਕਰਵਾਉਣ ਲਈ ਅੱਗੇ ਆਉਣ। ਇਹ ਵੀ ਪੜ੍ਹੋ: ਆਲੀਆ ਭੱਟ-ਰਣਬੀਰ ਕਪੂਰ ਦੇ ਵਿਆਹ ਦੀ ਡੇਟ ਫਾਈਨਲ! ਇਸ ਤਰੀਕ ਨੂੰ ਲੈਣਗੇ ਸੱਤ ਫੇਰੇ -PTC News