ਪੰਜਾਬ 'ਚ COVID-19 ਦੇ 3096 ਨਵੇਂ ਮਾਮਲੇ ਦਰਜ, 25 ਦੀ ਮੌਤ
ਮੋਹਾਲੀ: 28 ਜਨਵਰੀ 2022 ਦੀ ਸ਼ਾਮ ਤੱਕ ਸੂਬੇ 'ਚ ਕੋਵਿਡ-19 ਦੇ 3096 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਐਕਟਿਵ ਕੇਸਾਂ ਦੀ ਗਿਣਤੀ 33036 ਦਰਜ ਕੀਤੀ ਗਈ ਹੈ ਅਤੇ ਕੁੱਲ ਮੌਤਾਂ ਦੀ ਸੰਖਿਆ 17159 ਦੱਸੀਆਂ ਗਈਆਂ ਹਨ। 1156 ਮਰੀਜ਼ ਆਕਸੀਜਨ ਸਪੋਰਟ 'ਤੇ ਹਨ ਜਦਕਿ 343 ਮਰੀਜ਼ ਗੰਭੀਰ ਦੇਖਭਾਲ ਲੈਵਲ-3 ਸਹੂਲਤਾਂ 'ਚ ਦਾਖਲ ਹਨ। 95 ਮਰੀਜ਼ ਇਹੋ ਜਿਹੇ ਨੇ ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ ਅਤੇ ਵੈਂਟੀਲੇਟਰ ਸਪੋਰਟ 'ਤੇ ਹਨ।
ਇਹ ਵੀ ਪੜ੍ਹੋ: ਬਲਵੰਤ ਸਿੰਘ ਰਾਜੋਆਣਾ ਨੂੰ ਪਿਤਾ ਦੇ ਭੋਗ 'ਤੇ ਜਾਣ ਲਈ ਹਾਈਕੋਰਟ ਨੇ ਦਿੱਤੀ ਮਨਜ਼ੂਰੀ
28 ਨਵੇਂ ਮਰੀਜ਼ਾਂ ਨੂੰ ਆਈਸੀਯੂ ਵਿੱਚ ਦਾਖਲ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 1, ਬਠਿੰਡਾ ਤੋਂ 2, ਹੋਸ਼ਿਆਰਪੁਰ ਤੋਂ 1, ਜਲੰਧਰ ਤੋਂ 6, ਲੁਧਿਆਣਾ ਤੋਂ 4, ਫਰੀਦਕੋਟ ਤੋਂ 3, ਪਟਿਆਲਾ ਤੋਂ 2, ਐਸ.ਏ.ਐਸ ਨਗਰ ਤੋਂ 7, ਅਤੇ ਐਸ.ਬੀ.ਐਸ ਨਗਰ ਤੋਂ 2 ਮਰੀਜ਼ ਸ਼ਾਮਲ ਹਨ।
ਇਸੀ ਦੇ ਨਾਲ ਅਮ੍ਰਿਤਸਰ ਤੋਂ 5, ਬਠਿੰਡਾ ਤੋਂ 2, ਫਰੀਦਕੋਟ ਤੋਂ 3, ਫਤਹਿਗੜ੍ਹ ਸਾਹਿਬ ਤੋਂ 1 ਅਤੇ ਹੋਸ਼ਿਆਰਪੁਰ ਤੋਂ 2 ਦੀ ਕੁੱਲ ਸੰਖਿਆ ਨਾਲ 10 ਨਵੇਂ ਮਰੀਜ਼ਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਪਾਇਆ ਗਿਆ ਹੈ।
6880 ਡਿਸਚਾਰਜ ਕੀਤੇ ਗਏ ਮਰੀਜ਼ਾਂ ਵਿਚੋਂ ਅੰਮ੍ਰਿਤਸਰ ਤੋਂ 487, ਬਰਨਾਲਾ ਤੋਂ 60, ਬਠਿੰਡਾ ਤੋਂ 379, ਫਰੀਦਕੋਟ ਤੋਂ 168, ਫਾਜ਼ਿਲਕਾ ਤੋਂ 188, ਫਿਰੋਜ਼ਪੁਰ ਤੋਂ 239, ਫਤਹਿਗੜ੍ਹ ਸਾਹਿਬ ਤੋਂ 45, ਗੁਰਦਾਸਪੁਰ ਤੋਂ 161, ਹੁਸ਼ਿਆਰਪੁਰ ਤੋਂ 478, ਜਲੰਧਰ ਤੋਂ 649, ਕਪੂਰਥਲਾ ਤੋਂ 121, ਲੁਧਿਆਣਾ ਤੋਂ 1258, ਮਾਨਸਾ ਤੋਂ 105, ਮੋਗਾ ਤੋਂ 91, ਮੁਕਤਸਰ ਤੋਂ 243, ਪਠਾਨਕੋਟ ਤੋਂ 192, ਪਟਿਆਲਾ ਤੋਂ 80, ਰੋਪੜ ਤੋਂ 232, ਸੰਗਰੂਰ ਤੋਂ 155, ਐਸ.ਏ.ਐਸ ਨਗਰ ਤੋਂ 1308 ਅਤੇ ਐਸ.ਬੀ.ਐਸ ਨਗਰ ਤੋਂ 241 ਮਰੀਜ਼ ਡਿਸਚਾਰਜ ਕੀਤੇ ਗਏ ਦੱਸੇ ਜਾ ਰਹੇ ਹਨ।
ਇਸੀ ਦੇ ਨਾਲ 25 ਨਵੀਆਂ ਮੌਤਾਂ ਦੀ ਸੰਖਿਆ ਰਿਪੋਰਟ ਕੀਤੀ ਗਈ ਹੈ। ਅੰਮ੍ਰਿਤਸਰ ਤੋਂ 2, ਫਿਰੋਜ਼ਪੁਰ ਤੋਂ 2, ਗੁਰਦਾਸਪੁਰ ਤੋਂ 2, ਹੁਸ਼ਿਆਰਪੁਰ ਤੋਂ 2, ਜਲੰਧਰ ਤੋਂ 4, ਲੁਧਿਆਣਾ ਤੋਂ 7, ਮਾਨਸਾ ਤੋਂ 1, ਪਠਾਨਕੋਟ ਤੋਂ 2, ਰੋਪੜ ਤੋਂ 1 ਅਤੇ ਸਂਗਰੂਰ ਤੋਂ 2 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕੋਰੋਨਾ ਪਾਬੰਦੀਆਂ 1 ਫਰਵਰੀ ਤੱਕ ਰਹਿਣਗੀਆਂ ਜਾਰੀ
ਪੰਜਾਬ ਵਿੱਚ ਹੁਣ ਤੱਕ 17722007 ਨਮੂਨੇ ਇਕੱਠੇ ਕੀਤੇ ਗਏ ਹਨ ਜਿਨ੍ਹਾਂ ਵਿਚੋਂ 735139 ਮਰੀਜ਼ਾਂ ਦੀ ਕੋਵਿਡ19 ਰਿਪੋਰਟ ਪੋਜ਼ੀਟਿਵ ਆਈ ਹੈ। ਡਿਸਚਾਰਜ ਕੀਤੇ ਗਏ ਮਰੀਜ਼ਾਂ ਦੀ ਗਿਣਤੀ 684944 ਪਹੁੰਚ ਚੁੱਕੀ ਹੈ।
- PTC News