ਅਮਰੀਕਾ 'ਚ ਕਾਰ ਨੂੰ ਅੱਗ ਲੱਗਣ ਕਾਰਨ 3 ਪੰਜਾਬੀ ਨੌਜਵਾਨਾਂ ਦੀ ਝੁਲਸਣ ਕਾਰਨ ਹੋਈ ਮੌਤ
ਨਿਊਯਾਰਕ : ਅਮਰੀਕਾ ਤੋਂ ਪੰਜਾਬ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਆ ਰਹੀ ਹੈ। ਅਮਰੀਕਾ ਵਿੱਚ ਇਕ ਕਾਰ ਨੂੰ ਅੱਗ ਲੱਗਣ ਕਾਰਨ 3 ਪੰਜਾਬੀ ਨੌਜਵਾਨਾਂ ਦੀ ਝੁਲਸਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤਿੰਨੋਂ ਪੰਜਾਬੀ ਨੌਜਵਾਨ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਜਾ ਰਹੇ ਸਨ ਤੇ ਰਸਤੇ ਵਿੱਚ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਜਿਸ ਨਾਲ ਕਾਰ ਨੂੰ ਅੱਗ ਲੱਗ ਗਈ ਤੇ ਤਿੰਨੋਂ ਪੰਜਾਬੀ ਨੌਜਵਾਨ ਜਿਉਂਦੇ ਸੜ ਗਏ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਸੜ ਗਈ। ਪੁਲਿਸ ਵੱਲੋਂ ਮੌਕੇ ਉਤੇ ਆ ਕੇ ਤਿੰਨੋਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਾਰ ਵਿੱਚੋਂ ਕੱਢਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਤਿੰਨੋਂ ਪੰਜਾਬੀ ਨੌਜਵਾਨ ਬਾਸਕਿਟਬਾਲ ਦੇ ਖਿਡਾਰੀ ਸਨ। ਦੋ ਨੌਜਵਾਨ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸਨ ਅਤੇ ਇਕ ਨੌਜਵਾਨ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਹੈ। ਮ੍ਰਿਤਕਾਂ ਦੀ ਪਛਾਣ ਪੁਨੀਤ ਸਿੰਘ ਨਿੱਝਰ (22 ਸਾਲ) ਵਾਸੀ ਪਿੰਡ ਨਿਝਰਾ ਹਲਕਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਤੇ ਅਮਰਜੀਤ ਸਿੰਘ ਪਿੰਡ ਮੁਰੀਦਵਾਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਤੇ ਹਰਪਾਲ ਸਿੰਘ ਮੁਲਤਾਨੀ ਵਾਸੀ ਕਪੂਰਥਲਾ ਵਜੋਂ ਹੋਈ ਹੈ। ਨੌਜਵਾਨਾਂ ਦੇ ਪਿੰਡਾਂ ਵਿੱਚ ਖ਼ਬਰ ਪੁੱਜਣ ਉਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਪੁਨੀਤ ਨਿੱਝਰ ਦੇ ਮਾਮਾ ਫਤਹਿ ਸਿੰਘ ਸੋਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਪੁਨੀਤ ਨਿੱਝਰ ਪੁੱਤਰ ਜਸਵੀਰ ਸਿੰਘ ਜੱਸੀ ਕਾਰ ਵਿਚ ਆਪਣੇ ਦੋ ਸਾਥੀਆਂ ਸਮੇਤ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਜਾ ਰਹੇ ਸਨ। ਨਾਰਦਨ ਸਟੇਟ ਪਾਰਵਕੇਅ ਐਗਜ਼ਿਟ 30 ਦੇ ਨੇੜੇ ਉਸ ਦੀ ਕਾਰ ਭਿਆਨਕ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਕਾਰ ਵਿੱਚ ਸਵਾਰ 3 ਨੌਜਵਾਨਾਂ ਦੀ ਮੌਕੇ ਉਤੇ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਪੁਨੀਤ ਲੰਮੇ ਅਰਸੇ ਤੋਂ ਅਮਰੀਕਾ ਦੇ ਨਿਊਯਾਰਕ, ਟੈਕਿਸਸ ਦੇ ਨਿਊਜਰਸੀ ਵਿੱਚ ਸਬਜ਼ੀਆਂ ਦਾ ਕਾਰੋਬਾਰ ਕਰ ਰਿਹਾ ਸੀ। ਇਹ ਵੀ ਪੜ੍ਹੋ : ਕ੍ਰਾਂਤੀਕਾਰੀ ਯੂਨੀਅਨ ਵੱਲੋਂ ਰਾਜਪੁਰਾ 'ਚ ਰੋਸ ਵਿਖਾਵੇ ਦਾ ਐਲਾਨ