ਕੌਮਾਂਤਰੀ ਹਵਾਈ ਅੱਡੇ ਤੋਂ ਦੋ ਯਾਤਰੀਆਂ ਕੋਲੋਂ 3 ਕਿਲੋ 600 ਗ੍ਰਾਮ ਸੋਨਾ ਹੋਇਆ ਬਰਾਮਦ
ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਰਾਜਾਸਾਂਸੀ ਵਿਖੇ ਸਥਿਤ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਦੋ ਯਾਤਰੀਆਂ ਤੋਂ ਸੋਨਾ ਬਰਾਮਦ ਹੋਇਆ ਹੈ। ਡੀਆਰਆਈ ਨੇ ਦੋ ਯਾਤਰੀਆਂ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਦੁਬਈ ਤੋਂ ਆਈ ਉਡਾਨ ਵਿੱਚ ਯਾਤਰੀਆਂ ਦੀ ਚੈਕਿੰਗ ਦੌਰਾਨ ਦੋ ਯਾਤਰੀਆਂ ਕੋਲੋਂ 3 ਕਿਲੋ 600 ਗ੍ਰਾਮ ਸੋਨਾ ਬਰਾਮਦ ਹੋਇਆ ਹੈ।
ਦੁਬਈ ਤੋਂ ਆਏ ਦੋ ਯਾਤਰੀ ਖਾਸ ਕਿਸਮ ਦੀ ਟੋਪੀ, ਹੈਡ ਗੇਅਰ, ਸੋਨੇ ਦੀ ਪੇਸਟ ਲੁਕੋ ਕੇ ਲਿਆ ਰਹੇ ਸਨ। ਡੀ ਆਰ ਆਈ ਨੇ ਦੋਵੇਂ ਯਾਤਰੀਆਂ ਨੂੰ ਕਾਬੂ ਕਰ ਲਿਆ ਹੈ। ਡੀਆਰਆਈ ਮੁਲਾਜ਼ਮਾਂ ਨੇ ਦੋਵੇਂ ਯਾਤਰੀਆਂ ਕੋਲੋਂ ਇਸ ਸਬੰਧੀ ਪੁੱਛਗਿਛ ਕੀਤੀ ਤੇ ਇਸ ਸਬੰਧੀ ਦਸਤਾਵੇਜ਼ ਮੰਗੇ ਪਰ ਦੋਵੇਂ ਯਾਤਰੀ ਇਸ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਵਿਖਾ ਸਕੇ। ਡੀਆਰਆਈ ਨੇ ਸੋਨਾ ਜ਼ਬਤ ਕਰ ਕੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕਿਆਸ ਲਗਾਏ ਜਾ ਰਹੇ ਨੇ ਪੁੱਛਗਿੱਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਪੁਲਿਸ ਨੇ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਯਾਤਰੀ ਵੱਖ-ਵੱਖ ਦੇਸ਼ਾਂ ਤੋਂ ਸੋਨਾ ਜਾਂ ਹੋਰ ਸਾਮਾਨ ਲੁਕੋ ਕੇ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਕੌਮਾਂਤਰੀ ਹਵਾਈ ਅੱਡੇ ਤੋਂ ਕਸਟਮ ਵਿਭਾਗ ਵੱਲੋਂ ਸੋਨੇ ਦੀ ਬਰਾਮਦਗੀ ਕੀਤੀ ਗਈ ਹੈ ਪਿਛਲੇ 3 ਮਹੀਨਿਆਂ ਵਿੱਚ 8.49 ਕਰੋੜ ਦਾ ਸੋਨਾ ਬਰਾਮਦ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ : ਹਿਮਾਚਲ 'ਚ 'ਆਪ' ਨੂੰ ਵੱਡਾ ਝਟਕਾ, ਸੂਬਾ ਪ੍ਰਧਾਨ ਅਨੂਪ ਕੇਸਰੀ ਭਾਜਪਾ 'ਚ ਸ਼ਾਮਲ