Sun, Mar 23, 2025
Whatsapp

ਨਕੋਦਰ ਦੇ ਨਜ਼ਦੀਕੀ ਪਿੰਡ ਹੁੰਦਲ ਢੱਡਾ ਦੇ ਖੇਤਾਂ 'ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ ,ਪੜ੍ਹੋ ਪੂਰੀ ਖ਼ਬਰ

Reported by:  PTC News Desk  Edited by:  Shanker Badra -- August 19th 2021 03:54 PM
ਨਕੋਦਰ ਦੇ ਨਜ਼ਦੀਕੀ ਪਿੰਡ ਹੁੰਦਲ ਢੱਡਾ ਦੇ ਖੇਤਾਂ 'ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ ,ਪੜ੍ਹੋ ਪੂਰੀ ਖ਼ਬਰ

ਨਕੋਦਰ ਦੇ ਨਜ਼ਦੀਕੀ ਪਿੰਡ ਹੁੰਦਲ ਢੱਡਾ ਦੇ ਖੇਤਾਂ 'ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ ,ਪੜ੍ਹੋ ਪੂਰੀ ਖ਼ਬਰ

ਨਕੋਦਰ : ਨਕੋਦਰ ਸਦਰ ਥਾਣੇ ਦੇ ਅਧੀਨ ਪੈਂਦੇ ਪਿੰਡ ਹੁੰਦਲ ਢੱਡਾ ਵਿਖੇ 27 ਦੇ ਕਰੀਬ ਪਾਕਿਸਤਾਨੀ ਗੁਬਾਰੇ ਅਤੇ ਇੱਕ ਪਾਕਿਸਤਾਨੀ ਛੋਟਾ ਝੰਡਾ ਮਿਲਣ ਦੀ ਖ਼ਬਰ ਨਾਲ ਪਿੰਡ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। [caption id="attachment_525031" align="aligncenter" width="300"] ਨਕੋਦਰ ਦੇ ਨਜ਼ਦੀਕੀ ਪਿੰਡ ਹੁੰਦਲ ਢੱਡਾ ਦੇ ਖੇਤਾਂ 'ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ ,ਪੜ੍ਹੋ ਪੂਰੀ ਖ਼ਬਰ[/caption] ਇਸ ਮੌਕੇ ’ਤੇ ਪੁੱਜੇ ਸਦਰ ਥਾਣਾ ਮੁਖੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇਹ ਗੁਬਾਰੇ ਹਰਭਜਨ ਸਿੰਘ ਦੇ ਖੇਤਾਂ ਨੇੜਿਓਂ ਬਰਾਮਦ ਹੋਏ ਹਨ। ਜਿਨ੍ਹਾਂ ਬਾਰੇ ਪਤਾ ਲੱਗਣ ’ਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਦੀ ਜਾਂਚ ਕੀਤੀ ਜਾਵੇਗੀ। [caption id="attachment_525029" align="aligncenter" width="300"] ਨਕੋਦਰ ਦੇ ਨਜ਼ਦੀਕੀ ਪਿੰਡ ਹੁੰਦਲ ਢੱਡਾ ਦੇ ਖੇਤਾਂ 'ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ ,ਪੜ੍ਹੋ ਪੂਰੀ ਖ਼ਬਰ[/caption] ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਗੁਬਾਰੇ ਪਾਕਿਸਤਾਨ ਤੋਂ ਆਏ ਹਨ ,ਜਿਨ੍ਹਾਂ ਉੱਪਰ ਦਿਲ-ਦਿਲ ਪਾਕਿਸਤਾਨ ਲਿਖਿਆ ਹੋਇਆ ਹੈ ਪਰ ਫਿਰ ਵੀ ਇਨ੍ਹਾਂ ਗੁਬਾਰਿਆਂ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਗੁਬਾਰੇ ਪਾਕਿਸਤਾਨ ਜਾਂ ਭਾਰਤ ਵਾਲੇ ਪਾਸੇ ’ਤੇ ਕਿਸ ਦਿਸ਼ਾ ਤੋਂ ਆਏ ਹਨ । [caption id="attachment_525033" align="aligncenter" width="225"] ਨਕੋਦਰ ਦੇ ਨਜ਼ਦੀਕੀ ਪਿੰਡ ਹੁੰਦਲ ਢੱਡਾ ਦੇ ਖੇਤਾਂ 'ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ ,ਪੜ੍ਹੋ ਪੂਰੀ ਖ਼ਬਰ[/caption] ਇਸ ਮੌਕੇ ਹਰਭਜਨ ਸਿੰਘ,ਜਗਜੀਤ ਸਿੰਘ ,ਸਾਜਨ ਕਪੂਰ ਆਦਿ ਹਾਜ਼ਰ ਸਨ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੂਬੇ ਭਰ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਦੇ ਚੱਲਦੇ ਪੁਲਸ ਵਲੋਂ ਚੌਕਸੀ ਵਰਤੀ ਜਾ ਰਹੀ ਹੈ। -PTCNews


Top News view more...

Latest News view more...

PTC NETWORK