ਜੰਮੂ ਤੋਂ ਡੋਡਾ ਜਾ ਰਹੀ ਬੱਸ ਊਧਮਪੁਰ 'ਚ ਪਲਟੀ, 26 ਯਾਤਰੀ ਜ਼ਖਮੀ
ਜੰਮੂ, 28 ਮਈ: ਜੰਮੂ-ਕਸ਼ਮੀਰ 'ਚ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜੰਮੂ ਤੋਂ ਡੋਡਾ ਆ ਰਹੀ ਬੱਸ ਊਧਮਪੁਰ ਦੇ ਬਟਾਲ ਬਲਿਆਨ ਇਲਾਕੇ 'ਚ ਪਲਟ ਗਈ। ਇਸ ਹਾਦਸੇ ਵਿਚ 26 ਯਾਤਰੀ ਜ਼ਖਮੀ ਹੋ ਗਏ। ਇਹ ਵੀ ਪੜ੍ਹੋ: ਪੁਲਿਸ ਵੱਲੋਂ ਖਤਰਨਾਕ ਗੈਂਗਸਟਰ ਪੰਚਮ ਗ੍ਰਿਫ਼ਤਾਰ ਜ਼ਖਮੀ ਯਾਤਰੀਆਂ ਨੂੰ ਊਧਮਪੁਰ ਦੇ ਜ਼ਿਲ੍ਹਾ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਸੜਕ ਹਾਦਸੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਹਾਦਸੇ ਦੀ ਜਾਂਚ ਜਾਰੀ ਹੈ। ਹਾਦਸੇ ਦੀ ਜਾਂਚ ਵਿਚ ਜੁਟੀ ਪੁਲਿਸ ਦਾ ਕਹਿਣਾ ਹੈ ਕਿ JK 02 BP 4355 ਨੋ. ਦੀ ਬੱਸ ਜੰਮੂ ਤੋਂ ਡੋਡਾ ਜਾ ਰਹੀ ਸੀ, ਬਟਾਲ ਬਾਲੀਆਂ ਵਿਖੇ ਬੱਸ ਦੇ ਚੱਕਿਆਂ ਨੇ ਆਪਣੀ ਪਕੜ ਖੋਹ ਦਿੱਤੀ 'ਤੇ ਫਿਸਲਦੀ ਬੱਸ ਅਖੀਰਕਾਰ ਪਲਟ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ 'ਚ 26 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਊਧਮਪੁਰ ਦੇ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 6 ਜ਼ਖ਼ਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜੀਐਮਸੀ ਜੰਮੂ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਕਿਹਾ-ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਖਤਮ ਜ਼ਖਮੀਆਂ ਦੀ ਪਹਿਚਾਣ ਫਾਰੂਕ ਅਹਿਮਦ (30), ਮੁਹੰਮਦ ਅਸ਼ਫਾਕ (21), ਮੁਹੰਮਦ ਇਰਫਾਨ (22), ਮੁਨੀਰ ਅਹਿਮਦ (18), ਜੈ ਦੀਨ (25), ਸਪੂਰਾ ਬੇਗਮ (55), ਸ਼ਹਿਜ਼ਾਦ ਅਹਿਮਦ (4), ਅਰਸ਼ਦ ਹੁਸੈਨ (34), ਅਖਤਰ ਹੁਸੈਨ (50), ਮੁਨੀਰ ਅਹਿਮਦ (32), ਕੋਸ਼ਲ ਕੁਮਾਰ (40), ਬੀਬੀ ਬੇਗਮ (35), ਮੁਹੰਮਦ ਸ਼ਫੀ (31), ਰਹਿਮਤ ਅਲੀ (18), ਸ਼ਕੀਨਾ (14), ਰੋਸ਼ਨ ਬੀਬੀ (18), ਨਾਜ਼ੀਆ (17), ਇਕਬਾਲ ਬਾਨੋ (40), ਸ਼ਕੁਰਾ (18), ਫਾਤਿਮਾ ਬੇਗਮ (34), ਰੰਜਨਾ (42), ਗੁਲਾਮ ਹੁਸੈਨ (55) ਮੁਹੰਮਦ ਅਰਸ਼ਦ (20), ਮੁਹੰਮਦ ਸਰਤਾਜ (21), ਤਾਜ ਮੁਹੰਮਦ (28) ਅਤੇ ਪਰਵੀਨ ਅਖਤਰ (16) ਵੱਜੋਂ ਹੋਈ ਹੈ। -PTC News