ਇਮਾਰਤ ਨੂੰ ਢਾਹੁਣ ਲਈ ਵਰਤੇ ਜਾਣਗੇ 2500 ਕਿਲੋ ਵਿਸਫੋਟਕ
ਨਵੀਂ ਦਿੱਲੀ, 15 ਮਾਰਚ: ਨੋਇਡਾ ਦੇ ਸੈਕਟਰ 93ਏ ਵਿੱਚ ਦੋ ਸੁਪਰਟੈੱਕ ਟਾਵਰਾਂ ਨੂੰ ਢਾਹੁਣ ਵਿੱਚ ਸਿਰਫ਼ ਨੌਂ ਸਕਿੰਟ ਲੱਗਣਗੇ। ਤੁਸੀਂ ਸਹੀ ਪੜ੍ਹਿਆ, ਇਨ੍ਹਾਂ ਇਮਾਰਤਾਂ ਨੂੰ ਬਣਾਉਣ ਵਿੱਚ ਦੋ ਸਾਲ ਲੱਗ ਗਏ ਹੋਣਗੇ ਪਰ ਨੌਂ ਸਕਿੰਟਾਂ ਵਿੱਚ ਹੀ ਢਾਹ ਦਿੱਤੀਆਂ ਜਾਣਗੀਆਂ। ਟਵਿਨ ਸੁਪਰਟੈੱਕ ਟਾਵਰਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਢਾਹਿਆ ਜਾ ਰਿਹਾ ਹੈ ਅਤੇ 22 ਮਈ ਤੱਕ ਨਸਤੋ ਨਾਬੂਤ ਕਰ ਦਿੱਤਾ ਜਾਵੇਗਾ। ਇਹ ਪ੍ਰੋਜੈਕਟ ਕਾਨੂੰਨ ਦੀ ਉਲੰਘਣਾ ਕਰਕੇ ਚਲਾਇਆ ਗਿਆ ਸੀ ਅਤੇ ਨੋਇਡਾ ਅਥਾਰਟੀ ਨਾਲ ਭ੍ਰਿਸ਼ਟ ਗਠਜੋੜ ਵੀ ਸਾਹਮਣੇ ਆਇਆ ਹੈ। ਇਹ ਵੀ ਪੜ੍ਹੋ: ਰਾਜਪੁਰਾ ਆਈਟੀ ਪਾਰਕ ਬੇਨਿਯਮੀਆਂ; ਕਮੇਟੀ ਵੱਲੋਂ ਜਾਂਚ ਸ਼ੁਰੂ ਨੋਇਡਾ ਅਥਾਰਟੀ ਅਤੇ ਰੁੜਕੀ ਦੇ ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ ਦੁਆਰਾ ਚੁਣੀ ਗਈ ਕੰਪਨੀ ਐਡੀਫਿਸ ਇੰਜੀਨੀਅਰਿੰਗ ਦੱਖਣੀ ਅਫਰੀਕਾ ਦੀ ਇੱਕ ਕੰਪਨੀ ਜੈੱਟ ਡੈਮੋਲਸ਼ਨ ਦੇ ਸਹਿਯੋਗ ਨਾਲ ਟਾਵਰਾਂ ਨੂੰ ਹੇਠਾਂ ਲਿਆਏਗੀ। ਐਡੀਫਿਸ ਇੰਜਨੀਅਰਿੰਗ ਦੇ ਪਾਰਟਨਰ ਉਤਕਰਸ਼ ਮਹਿਤਾ ਦੇ ਅਨੁਸਾਰ ਇੰਪਲੋਸੇਸ਼ਨ ਵਿੱਚ ਲਗਭਗ 9 ਸਕਿੰਟ ਦਾ ਸਮਾਂ ਲੱਗੇਗਾ। ਦੋ ਟਾਵਰ ਲਗਭਗ ਇੱਕੋ ਸਮੇਂ ਡਿੱਗਣਗੇ ਫਰਕ ਇਨ੍ਹਾਂ ਰਵੇਗਾ ਕਿ ਛੋਟੇ ਟਾਵਰ ਤੋਂ ਕੁਝ ਮਿਲੀਸਕਿੰਟ ਬਾਅਦ ਉੱਚਾ ਟਾਵਰ ਢਹਿ ਜਾਵੇਗਾ। ਇਹ ਵੀ ਸਾਹਮਣੇ ਆਇਆ ਹੈ ਕਿ ਇਮਾਰਤ ਨੂੰ ਢਾਉਣ ਲਈ 2,500 ਕਿਲੋਗ੍ਰਾਮ ਤੋਂ 4,000 ਕਿਲੋਗ੍ਰਾਮ ਵਿਸਫੋਟਕਾਂ ਦੀ ਲੋੜ ਪਵੇਗੀ। ਹਾਲਾਂਕਿ ਇਹ ਕਦਮ ਅਪ੍ਰੈਲ ਦੇ ਅੰਤ ਤੱਕ ਚੁੱਕੇ ਜਾਣ ਦੀ ਸੰਭਾਵਨਾ ਹੈ ਇਸਤੋਂ ਪਹਿਲਾਂ ਵਿਸਫੋਟਕ ਟੈਸਟ ਤੋਂ ਬਾਅਦ ਹੀ ਅੰਤਿਮ ਮਾਤਰਾ ਦਾ ਪਤਾ ਲਗਾਇਆ ਜਾਵੇਗਾ। ਇਹ ਵਿਸਫੋਟਕ ਕਿੱਥੇ ਸਟੋਰ ਕੀਤੇ ਜਾਣਗੇ? 100 ਕਿਲੋਮੀਟਰ ਦੂਰ ਇੱਕ ਸਹੂਲਤ ਬਣਾਈ ਗਈ ਹੈ ਜਿੱਥੇ ਇਨ੍ਹਾਂ ਵਿਸਫੋਟਕਾਂ ਨੂੰ ਸਟੋਰ ਕੀਤਾ ਜਾਵੇਗਾ। ਇਨ੍ਹਾਂ ਨੂੰ ਲੋੜ ਅਨੁਸਾਰ ਲਿਆਂਦਾ ਜਾਵੇਗਾ। ਇਕ ਟਾਵਰ 103 ਮੀਟਰ ਉੱਚਾ ਹੈ ਜਦਕਿ ਦੂਜਾ 97 ਮੀਟਰ। ਦੋਵਾਂ ਟਾਵਰਾਂ ਦਾ ਬਿਲਟ-ਅੱਪ ਖੇਤਰ ਲਗਭਗ 7.5 ਲੱਖ ਵਰਗ ਫੁੱਟ ਹੈ। ਇਹ ਵੀ ਪੜ੍ਹੋ: ਹੋਲਾ ਮਹੱਲਾ ਮੌਕੇ ਪਹੁੰਚ ਰਹੀਆਂ ਸੰਗਤਾਂ ਦੀ ਸਹੂਲਤ ਲਈ ਪ੍ਰਸਾਸ਼ਨ ਵੱਲੋਂ ਵੈਬਸਾਈਟ ਸ਼ੁਰੂ ਢਾਹੇ ਜਾਣ ਵਾਲੇ ਦਿਨ ਇਸ ਖੇਤਰ ਵਿੱਚ ‘ਐਕਸਕਲੂਜ਼ਨ ਜ਼ੋਨ’ ਸਥਾਪਤ ਕੀਤਾ ਜਾਵੇਗਾ ਅਤੇ ਇਸ ਦੇ ਅੰਦਰ ਆਉਣ ਵਾਲੀਆਂ ਸਾਰੀਆਂ ਜਾਇਦਾਦਾਂ ਨੂੰ ਖਾਲੀ ਕਰਵਾ ਲਿਆ ਜਾਵੇਗਾ। ਇਸ ਖੇਤਰ ਨੂੰ ਦਿਨ ਦੇ ਕਰੀਬ ਪੰਜ ਘੰਟੇ ਤੱਕ ਘੇਰਾਬੰਦੀ ਕੀਤੇ ਜਾਣ ਦੀ ਸੰਭਾਵਨਾ ਹੈ। -PTC News