22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ
ਫਿਰੋਜ਼ਪੁਰ: ਭ੍ਰਿਸ਼ਟਾਚਾਰ ਮੁਕਤ ਨਸ਼ਾ ਮੁਕਤ ਅਤੇ ਹੋਰ ਕਈ ਤਰ੍ਹਾਂ ਦੇ ਵਾਅਦਿਆਂ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਲੂ ਅੱਜ ਇਕ ਮਹੀਨਾ ਪੂਰਾ ਹੋ ਗਿਆ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੈ ਉਸੇ ਤਰ੍ਹਾਂ ਹੀ ਪਿੰਡਾਂ ਵਿੱਚ ਨਸ਼ਾ ਵਿਕ ਰਿਹਾ ਹੈ ਅਤੇ ਨੌਜਵਾਨੀ ਇਸ ਦੀ ਸ਼ਿਕਾਰ ਹੋ ਰਹੀ ਹੈ। ਤਾਜਾ ਮਾਮਲਾ ਹੈ ਜ਼ੀਰਾ ਦੇ ਪਿੰਡ ਬੈਹਕ ਗੁੱਜਰਾਂ ਦਾ ਜਿੱਥੇ ਅੱਜ ਇਕ 22 ਸਾਲਾ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੀ ਭੇਟ ਚੜ੍ਹ ਗਿਆ। ਜ਼ੀਰਾ ਦੇ ਪਿੰਡ ਬਹਿਕ ਗੁੱਜਰਾਂ ਵਾਸੀ ਪ੍ਰਦੀਪ ਸਿੰਘ ਉਰਫ ਬੱਗਾ ਪਿਛਲੇ ਦੋ ਤਿੰਨ ਸਾਲ ਤੋਂ ਨਸ਼ੇ ਦਾ ਆਦੀ ਸੀ ਪਰਿਵਾਰ ਦੁਬਾਰਾ ਉਸ ਦਾ ਕਈ ਵਾਰ ਇਲਾਜ ਵੀ ਕਰਵਾਇਆ ਗਿਆ ਪਰ ਹੋਣੀ ਨੂੰ ਜੋ ਮਨਜ਼ੂਰ ਸੀ ਅੱਜ ਪਰਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਜਿਸ ਨਾਲ ਜਿੱਥੇ ਪਰਿਵਾਰ ਉੱਤੇ ਬਹੁਤ ਵੱਡਾ ਪਹਾੜ ਟੁੱਟ ਗਿਆ ਉੱਥੇ ਪਿੜ ਵਿੱਚ ਵੀ ਸ਼ੋਕ ਦੀ ਲਹਿਰ ਹੈ। ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਸ ਸਭ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਇਹ ਵੀ ਪੜ੍ਹੋ: ਦਿੱਲੀ 'ਚ ਆਰੇਂਜ ਅਲਰਟ, 45 ਤੋਂ ਪਾਰ ਪਹੁੰਚਿਆ ਪਾਰਾ, ਜਾਣੋ ਕਿੰਨੇ ਸਾਲਾਂ ਦਾ ਟੁੱਟਿਆ ਰਿਕਾਰਡ ਇਸ ਪਿੰਡ ਦੇ ਵਾਸੀ ਅਤੇ ਦਲਿਤ ਕ੍ਰਾਂਤੀਕਾਰੀ ਸਭਾ ਦੇ ਪ੍ਰਧਾਨ ਮੰਗਲ ਸਿੰਘ ਸੰਧੂ ਨੇ ਦੱਸਿਆ ਕਿ ਕੀ ਅਸੀਂ ਪੁਲੀਸ ਨੂੰ ਸੁਚੇਤ ਕਰਨ ਵਾਸੀ ਜਦੋਂ ਉਨ੍ਹਾਂ ਦਾ ਸਹਿਯੋਗ ਮੰਗਦੇ ਹਾਂ ਤਾਂ ਉਹ ਟਾਲ ਮਟੋਲ ਕਰਦੇ ਹਨ ਅਤੇ ਸੈਮੀਨਾਰ ਲਗਾਉਣ ਦੀ ਗੱਲਾਂ ਕਰਦੇ ਹਨ ਪਰ ਜਦੋਂ ਇਨ੍ਹਾਂ ਦੇ ਸੈਮੀਨਾਰਾਂ ਵਿਚ ਸਵਾਲ ਪੁੱਛਿਆ ਜਾਂਦਾ ਹੈ ਤੇ ਇਨ੍ਹਾਂ ਕੋਲ ਜਵਾਬ ਨਹੀਂ ਹੁੰਦਾ ਉਸ ਨੇ ਇਸ ਮੌਕੇ ਜਿੱਥੇ ਪਿੰਡ ਬਹਿਕ ਗੁੱਜਰਾਂ ਦੇ ਨਸ਼ਾ ਸੌਦਾਗਰਾਂ ਦੀ ਜਾਂਚ ਕਰਾਉਣ ਦੀ ਗੱਲ ਕਹੀ ਉਥੇ ਕਾਰਵਾਈ ਨਾ ਕਰਨ ਤੇ ਸੰਘਰਸ਼ ਕਰਨ ਦੀ ਚਿਤਾਵਨੀ ਵੀ ਦਿੱਤੀ। ਗੌਰਤਲਬ ਹੈ ਕਿ ਮੋਗਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ 31 ਸਾਲਾ ਗੁਰਪ੍ਰੀਤ ਦੀ ਚਿੱਟੇ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਗੁਰਪ੍ਰੀਤ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। (ਵਿਜੇ ਮੋਂਗਾ ਜ਼ੀਰਾ ਦੀ ਰਿਪੋਰਟ) -PTC News