Thu, Jan 16, 2025
Whatsapp

ਅਮਰੀਕਾ 'ਚ 21 ਸਾਲਾ ਗੁਰਸਿੱਖ ਮੁੰਡੇ ਦਾ ਬੇਰਹਿਮੀ ਨਾਲ ਕਤਲ, ਵਾਪਰਿਆ ਇਹ!

Reported by:  PTC News Desk  Edited by:  Joshi -- November 15th 2017 09:25 PM -- Updated: November 15th 2017 10:15 PM
ਅਮਰੀਕਾ 'ਚ 21 ਸਾਲਾ ਗੁਰਸਿੱਖ ਮੁੰਡੇ ਦਾ ਬੇਰਹਿਮੀ ਨਾਲ ਕਤਲ, ਵਾਪਰਿਆ ਇਹ!

ਅਮਰੀਕਾ 'ਚ 21 ਸਾਲਾ ਗੁਰਸਿੱਖ ਮੁੰਡੇ ਦਾ ਬੇਰਹਿਮੀ ਨਾਲ ਕਤਲ, ਵਾਪਰਿਆ ਇਹ!

21 YO youth from Punjab Banga shot dead in United States: ਅਮਰੀਕਾ 'ਚ ਨਸਲਕੁਸ਼ੀ ਦੇ ਵੱਧਦੇ ਮਾਮਲਿਆਂ 'ਚ ਇੱਕ ਹੋਰ ਦਰਦਨਾਕ ਮਾਮਲਾ ਜੁੜ ਗਿਆ ਹੈ ਜਿਸਨੇ ਕਿ ਪਰਿਵਾਰ ਦਾ ਇੱਕਲੌਤਾ ਚਿਰਾਗ ਬੁਝਾ ਕੇ ਰੱਖ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਧਰਮਪ੍ਰੀਤ ਸਿੰਘ ਜੱਸੜ ਪਿੰਡ ਖੋਤੜ ਨੇੜੇ ਫਗਵਾੜਾ ਵਜੋਂ ਹੋਈ ਹੈ ਜੋ ਕਿ ਸਿਰਫ 21 ਸਾਲਾਂ ਦਾ ਸੀ। ਉਹ ਜੁੜਵਾ ਭੈਣ ਦਾ ਇਕਲੌਤਾ ਭਰਾ ਸੀ। ਇਹ ਘਟਨਾ ਮਡੇਰਾ 'ਚ ਟਾਕਲ ਬਾਕਸ ਗੈਸ ਸਟੇਸ਼ਨ ਦੀ ਹੈ। ਧਰਮਪ੍ਰੀਤ ਦੋ ਸਾਲ ਪਹਿਲਾਂ ਫਰਿਜ਼ਨੋ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਗਿਆ ਸੀ ਅਤੇ ਉਸਦੇ ਦਾਦਾ-ਦਾਦੀ ਕੈਲੇਫੌਰਨੀਆ 'ਚ ਰਹਿੰਦੇ ਹਨ। ਧਰਮਪ੍ਰੀਤ ਗੈਸ ਸਟੇਸ਼ਨ 'ਤੇ ਬਤੌਰ ਕਲਰਕ ਕੰਮ ਕਰਦਾ ਸੀ ਜਦੋਂ ਲੁਟੇਰਿਆਂ ਵੱਲੋਂ ਨਗਦੀ ਤੇ ਸਿਗਰਟਾਂ ਦੇ ਕਾਰਟੂਨ ਚੋਰੀ ਕੀਤੇ ਜਾਣ ਦ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਲੁਟੇਰਿਆਂ ਨੇ 4 ਗੋਲੀਆਂ ਚਲਾਈਆਂ ਜਿਹਨਾਂ 'ਚੋਂ 1 ਕਿ ਧਰਮਪ੍ਰੀਤ ਦੇ ਮੱਥੇ 'ਚ ਜਾ ਲੱਗੀ ਅਤੇ ਜਾਨਲੇਵਾ ਸਾਬਿਤ ਹੋਈ। ਸੀਸੀਟੀਵੀ ਦੀ ਫੁਟੇਜ ਤੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਕਤਲ ਨੇ ਉਥੇ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਇੱਕ ਗਹਿਰਾ ਸਦਮਾ ਦਿੱਤਾ ਹੈ। —PTC News


  • Tags

Top News view more...

Latest News view more...

PTC NETWORK