ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 2,075 ਨਵੇਂ ਮਾਮਲੇ, 71 ਮੌਤਾਂ
ਨਵੀਂ ਦਿੱਲੀ, 19 ਮਾਰਚ 2022: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 2,075 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਕਰਮਣ ਦੀ ਕੁੱਲ ਗਿਣਤੀ 4,30,06,080 ਹੋ ਗਈ ਹੈ। ਸ਼ਨੀਵਾਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੂਚਿਤ ਕੀਤਾ ਹੈ। ਕੋਵਿਡ ਨਾਲ ਸਬੰਧਤ 71 ਤਾਜ਼ਾ ਮੌਤਾਂ ਨਾਲ ਦੇਸ਼ 'ਚ ਮੌਤਾਂ ਦੀ ਗਿਣਤੀ ਵਧ ਕੇ 5,16,352 ਹੋ ਗਈ ਹੈ ਜਦਕਿ ਐਕਟਿਵ ਕੇਸ ਘਟ ਕੇ 27,802 ਰਹਿ ਗਏ ਹਨ। ਉਹ ਹੁਣ ਦੇਸ਼ ਦੇ ਕੁੱਲ ਸਕਾਰਾਤਮਕ ਮਾਮਲਿਆਂ ਦਾ 0.06 ਫ਼ੀਸਦ ਬਣਦੇ ਹਨ। ਦੇਸ਼ ਵਿੱਚ ਮਾਰਚ 2020 ਤੋਂ ਹੁਣ ਤੱਕ ਕੁੱਲ 4,24,61,926 ਲੋਕ ਕੋਵਿਡ-19 ਤੋਂ ਠੀਕ ਹੋਏ ਹਨ, ਜਿਨ੍ਹਾਂ ਵਿੱਚੋਂ 3,383 ਮਰੀਜ਼ ਪਿਛਲੇ 24 ਘੰਟਿਆਂ ਵਿੱਚ ਠੀਕ ਹੋ ਗਏ ਹਨ। ਦੇਸ਼ ਦੀ ਰਿਕਵਰੀ ਦਰ ਵਰਤਮਾਨ ਵਿੱਚ 98.73 ਫ਼ੀਸਦ ਹੈ, ਜਦੋਂ ਕਿ ਕੇਸਾਂ ਦੀ ਮੌਤ ਦਰ 1.20 ਫ਼ੀਸਦ ਹੈ। ਰੋਜ਼ਾਨਾ ਸਕਾਰਾਤਮਕਤਾ ਦਰ 0.56 ਫ਼ੀਸਦ ਹੈ ਅਤੇ ਹਫ਼ਤਾਵਾਰ ਸਕਾਰਾਤਮਕਤਾ ਦਰ 0.41 ਫ਼ੀਸਦ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਹੁਣ ਤੱਕ 78.22 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਪਿਛਲੇ 24 ਘੰਟਿਆਂ ਵਿੱਚ 3,70,514 ਟੈਸਟ ਕੀਤੇ ਗਏ। ਇਸ ਦੌਰਾਨ ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਭਾਰਤ ਦੀ ਕੋਵਿਡ-19 ਟੀਕਾਕਰਨ ਕਵਰੇਜ 181.04 ਕਰੋੜ ਤੋਂ ਵੱਧ ਗਈ ਹੈ। ਇਹ ਵੀ ਪੜ੍ਹੋ : PUNJAB CABINET LIVE UPDATES: 'ਆਪ' ਕੈਬਨਿਟ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਮੁਕੱਮਲ ਹੁਣ ਤੱਕ 12-14 ਸਾਲ ਦੀ ਉਮਰ ਦੇ 11,68,106 ਬੱਚਿਆਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਉਮਰ ਵਰਗ ਲਈ ਟੀਕਾਕਰਨ ਮੁਹਿੰਮ 16 ਮਾਰਚ ਨੂੰ ਸ਼ੁਰੂ ਹੋਈ ਸੀ ਅਤੇ ਬੱਚਿਆਂ ਨੂੰ ਕੋਰਬੇਵੈਕਸ ਟੀਕਾ ਲਗਾਇਆ ਜਾ ਰਿਹਾ ਹੈ। -PTC News