ਥਾਈਲੈਂਡ 'ਚ ਚਾਈਲਡ ਕੇਅਰ ਸੈਂਟਰ ਵਿੱਚ ਗੋਲੀਬਾਰੀ, 34 ਦੀ ਮੌਤ
ਨਵੀਂ ਦਿੱਲੀ: ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਚਾਈਲਡ ਕੇਅਰ ਸੈਂਟਰ 'ਚ ਹੋਈ ਗੋਲੀਬਾਰੀ 'ਚ 34 ਲੋਕਾਂ ਦੀ ਮੌਤ ਹੋ ਗਈ। ਪੀੜਤਾਂ ਵਿੱਚ ਬੱਚੇ ਅਤੇ ਨੌਜਵਾਨ ਦੋਵੇਂ ਸ਼ਾਮਿਲ ਹਨ। ਥਾਈਲੈਂਡ ਪੁਲਿਸ ਦੇ ਮੇਜਰ ਜਨਰਲ ਅਚਯੋਨ ਕ੍ਰਾਥੋਂਗ ਨੇ ਦੱਸਿਆ ਕਿ ਦੁਪਹਿਰ ਨੂੰ ਇੱਕ ਬੰਦੂਕਧਾਰੀ ਨੇ ਨੋਂਗ ਬੁਆ ਲਾਮਫੂ ਸ਼ਹਿਰ ਵਿੱਚ ਬੱਚਿਆਂ ਦੇ ਇੱਕ ਕੇਂਦਰ ਵਿੱਚ ਗੋਲੀਬਾਰੀ ਕੀਤੀ। ਜਿਸ 'ਚ 34 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਿਕ 34 ਲੋਕਾਂ ਵਿੱਚ 22 ਬੱਚੇ ਹਨ। ਪੁਲਿਸ ਬੁਲਾਰੇ ਨੇ ਕਿਹਾ ਕਿ ਥਾਈਲੈਂਡ ਵਿੱਚ ਬੰਦੂਕਾਂ ਦੀ ਮਾਲਕੀ ਦੀ ਦਰ ਖੇਤਰ ਦੇ ਕੁਝ ਹੋਰ ਦੇਸ਼ਾਂ ਨਾਲੋਂ ਵੱਧ ਹੈ, ਪਰ ਅਧਿਕਾਰਤ ਅੰਕੜਿਆਂ ਵਿੱਚ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਹਥਿਆਰ ਸ਼ਾਮਿਲ ਨਹੀਂ ਹਨ ਜੋ ਗੁਆਂਢੀ ਦੇਸ਼ਾਂ ਤੋਂ ਸਾਲਾਂ ਦੌਰਾਨ ਤਸਕਰੀ ਕੀਤੇ ਗਏ ਹਨ। ਹਾਲਾਂਕਿ ਇਸ ਤਰ੍ਹਾਂ ਦੀਆਂ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ, ਪਰ 2020 ਵਿੱਚ, ਇੱਕ ਜਾਇਦਾਦ ਦੇ ਸੌਦੇ ਨੂੰ ਲੈ ਕੇ ਨਾਰਾਜ਼ ਫੌਜੀ ਨੇ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ ਘੱਟੋ-ਘੱਟ 29 ਲੋਕ ਮਾਰੇ ਗਏ ਅਤੇ 57 ਜ਼ਖਮੀ ਹੋ ਗਏ। ਅਪਡੇਟ ਜਾਰੀ... ਇਹ ਵੀ ਪੜ੍ਹੋ:ਕੈਲੇਫੋਰਨੀਆ 'ਚ ਪੰਜਾਬੀ ਪਰਿਵਾਰ ਦੇ ਕਤਲ 'ਤੇ ਮੁੱਖ ਮੰਤਰੀ ਮਾਨ ਤੇ ਸੁਖਬੀਰ ਬਾਦਲ ਵੱਲੋਂ ਦੁੱਖ ਜ਼ਾਹਿਰ -PTC News