1992 ਦੇ ਲਾਪਤਾ ਮਾਮਲੇ 'ਚ ਸੇਵਾਮੁਕਤ IPS ਅਧਿਕਾਰੀ ਸਮੇਤ 2 ਹੋਰ ਪੰਜਾਬ ਪੁਲਿਸ ਅਫ਼ਸਰਾਂ ਨੂੰ 3 ਸਾਲ ਦੀ ਕੈਦ
ਮੋਹਾਲੀ: 1992 ਦੇ ਲਾਪਤਾ ਮਾਮਲੇ 'ਚ ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਬਾਅਦ ਵਿੱਚ ਪੁਲੀਸ ਹਿਰਾਸਤ ’ਚੋਂ ਭਗੌੜਾ ਕਰਾਰ ਦੇਣ ਦੇ ਤਿੰਨ ਦਹਾਕਿਆਂ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਆਈਜੀ (ਸੇਵਾਮੁਕਤ) ਬਲਕਾਰ ਸਿੰਘ ਸਣੇ ਸਾਬਕਾ ਡੀਐੱਸਪੀ ਊਧਮ ਸਿੰਘ ਅਤੇ ਸਾਬਕਾ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 3-3 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 2003 ਵਿੱਚ ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਅਤੇ ਸੀਬੀਆਈ ਵੱਲੋਂ ਡੀਐਸਪੀ ਬਲਕਾਰ ਸਿੰਘ, ਐਸਐਚਓ ਜੰਡਿਆਲਾ ਊਧਮ ਸਿੰਘ ਸਮੇਤ ਏਐਸਆਈ ਸਤਵੰਤ ਸਿੰਘ, ਸਾਹਿਬ ਸਿੰਘ, ਬਲਕਾਰ ਸਿੰਘ, ਬੀਰ ਸਿੰਘ, ਗੋਪਾਲ ਸਿੰਘ, ਤਰਸੇਮ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਸਤਵੰਤ ਸਿੰਘ ਨਹੀਂ ਰਹੇ। ਤੁਹਾਨੂੰ ਦੱਸ ਦੇਈਏ ਕਿ ਪੁਲੀਸ ਅਫ਼ਸਰਾਂ ’ਤੇ 7 ਮਈ 1992 ਵਿੱਚ ਪਿੰਡ ਭਰੋਸੀ (ਜ਼ਿਲ੍ਹਾ ਅੰਮ੍ਰਿਤਸਰ) ਦੇ ਵਸਨੀਕ ਸਿੱਖ ਨੌਜਵਾਨ ਸੁਰਜੀਤ ਸਿੰਘ ਨੂੰ ਘਰੋਂ ਚੁੱਕ ਕੇ ਲਿਜਾਉਣ ਦਾ ਇਲਜ਼ਾਮ ਹੈ। ਇਸ ਸਬੰਧੀ ਪੀੜਤ ਨੌਜਵਾਨ ਦੀ ਪਤਨੀ ਬੀਬੀ ਪਰਮਜੀਤ ਕੌਰ ਦੀ ਸ਼ਿਕਾਇਤ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਘਟਨਾ ਦੇ 11 ਸਾਲਾਂ ਬਾਅਦ ਦੋਸ਼ੀ ਪੁਲੀਸ ਅਫ਼ਸਰਾਂ ਖ਼ਿਲਾਫ਼ ਧਾਰਾ 365 ਅਤੇ 120ਬੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਵੀ ਪੜ੍ਹੋ:ਦਰਦਨਾਕ ਹਾਦਸਾ: ਹਾਥਰਸ 'ਚ ਡੰਪਰ ਨੇ ਮਾਰੀ ਟੱਕਰ, 6 ਦੀ ਮੌਤ, 2 ਜ਼ਖਮੀ -PTC News