ਸੰਗਰੂਰ ਦੇ ਇੱਕ ਸਕੂਲ 'ਚ 2 ਤਾਂ ਦੂਜੇ ਸਕੂਲ 'ਚ 6 ਬੱਚੇ ਹੋਏ ਕਰੋਨਾ ਪੌਜ਼ੀਟਿਵ
ਸੰਗਰੂਰ, 29 ਜੁਲਾਈ: ਪਿਛਲੇ ਦਿਨੀਂ ਵੀ ਸੰਗਰੂਰ ਦੇ ਸੀਨੀਅਰ ਸੈਕੰਡਰੀ ਕੰਨਿਆ ਸਕੂਲ 'ਚ ਪੜਨ ਵਾਲੀ ਇੱਕ ਵਿਦਿਆਰਥਣ ਦੀ ਰਿਪੋਰਟ ਕਰੋਨਾ ਪੌਜ਼ਿਟਿਵ ਆਈ ਸੀ। ਜਿਸ ਨੂੰ ਲੈ ਕੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਬੱਚਿਆਂ ਲਈ ਮੂੰਹ 'ਤੇ ਮਾਸਕ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਗਈ ਸੀ। ਲੇਕਿਨ ਅੱਜ ਫਿਰ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਵਿੱਚ ਪੜਨ ਵਾਲੀਆਂ ਬਾਰਵੀਂ ਜਮਾਤ ਦੀਆਂ 2 ਵਿਦਿਆਰਥਣਾਂ ਕਰੋਨਾ ਪੌਜ਼ਿਟਿਵ ਆਈਆਂ ਹਨ। ਉੱਧਰ ਸੀਨੀਅਰ ਸੈਕੰਡਰੀ ਰਾਜ ਹਾਈ ਸਕੂਲ (ਲੜਕੇ) ਦੇ 6 ਵਿਦਿਆਰਥੀਆਂ ਦੀ ਰਿਪੋਰਟ ਕਰੋਨਾ ਪੌਜ਼ਿਟਿਵ ਪਾਈ ਗਈ ਹੈ, ਜਿਸ ਦੇ ਨਾਲ ਬੱਚਿਆਂ 'ਚ ਡਰ ਦਾ ਮਾਹੌਲ ਦਿਖਾਈ ਦੇ ਰਿਹਾ ਹੈ। HFMD ਬਿਮਾਰੀ ਕਰਕੇ ਐਡਵਾਈਜ਼ਰੀ ਜਾਰੀ ਦੁਨੀਆ ਭਰ ਦੇ ਦੇਸ਼ਾਂ ਲਈ Monkeypox ਇਨ੍ਹੀਂ ਦਿਨੀਂ ਨਵੀਂ ਸਮੱਸਿਆ ਬਣ ਕੇ ਉਭਰਿਆ ਹੈ। ਇਸ ਦੌਰਾਨ ਚੰਡੀਗੜ੍ਹ ਦੇ ਤਿੰਨ ਸਕੂਲਾਂ ਦੇ ਬੱਚਿਆਂ ਵਿੱਚ Monkeypox ਵਰਗੇ ਲੱਛਣ ਦੇਖੇ ਗਏ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਇਨ੍ਹਾਂ ਲੱਛਣਾਂ ਨੂੰ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਨਾਲ ਜੋੜ ਕੇ ਦੇਖ ਰਿਹਾ ਹੈ। ਅਸਲ ਵਿੱਚ, ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਦੇ ਲੱਛਣ Monkeypox ਵਰਗੇ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਮੋਡ 'ਚ ਆ ਗਿਆ ਹੈ। ਚੰਡੀਗੜ੍ਹ ਦੇ ਮਾਊਂਟ ਕਾਰਮਲ ਸਕੂਲ (ਸੈਕਟਰ 47) ਵਿੱਚ ਕਲਾਸਾਂ ਆਨਲਾਈਨ ਹੋਣਗੀਆਂ। ਸੇਂਟ ਕਬੀਰ ਸਕੂਲ (ਸੈਕਟਰ 26), ਦਿੱਲੀ ਪਬਲਿਕ ਸਕੂਲ (ਸੈਕਟਰ 40) ਅਤੇ ਭਵਨ ਵਿਦਿਆਲਿਆ (ਸੈਕਟਰ 33) ਨੂੰ ਛੋਟੇ ਬੱਚਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਚੰਡੀਗੜ੍ਹ ਦੇ 3 ਸਕੂਲਾਂ ਦੀਆਂ ਛੋਟੀਆਂ ਜਮਾਤਾਂ ਹੋਈਆਂ ਆਨਲਾਈਨ; HFMD ਬਿਮਾਰੀ ਕਰਕੇ ਐਡਵਾਈਜ਼ਰੀ ਜਾਰੀ -PTC News