1993 ਮੁੰਬਈ ਧਮਾਕੇ ; ਚਾਰ ਭਗੌੜੇ ਅੱਤਵਾਦੀ ਕੀਤੇ ਗ੍ਰਿਫ਼ਤਾਰ
ਅਹਿਮਦਾਬਾਦ : ਅੱਤਵਾਦ ਵਿਰੋਧੀ ਦਸਤੇ ਨੂੰ ਅੱਜ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਦੇ ਚਾਰ ਭਗੌੜੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਦਨਾਮ ਮਾਫ਼ੀਆ ਡੌਨ ਦਾਊਦ ਇਬਰਾਹਿਮ ਦੇ ਕਰੀਬੀ ਤੇ ਮੁੰਬਈ ਧਮਾਕਿਆਂ ਦੇ ਦੋਸ਼ੀ ਚਾਰ ਭਗੌੜੇ ਅੱਤਵਾਦੀਆਂ ਨੂੰ ਅੱਤਵਾਦ ਵਿਰੋਧੀ ਦਸਤੇ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐਨਆਈਏ ਨੇ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਨ੍ਹਾਂ ਵਿਚ ਅਬੂ ਬਕਰ, ਯੂਸਫ ਭਟਕਾ, ਸ਼ੋਏਬ ਬਾਬਾ, ਸਈਅਦ ਕੁਰੈਸ਼ੀ ਸ਼ਾਮਲ ਹਨ। ਜੈਪੁਰ 'ਚ ਹੋਈ ਅੱਤਵਾਦੀ ਘਟਨਾ 'ਚ ਵੀ ਇਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਆ ਗਈ ਹੈ। ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਕਰ ਰਹੀ ਹੈ। ਅੱਤਵਾਦ ਵਿਰੋਧੀ ਦਸਤੇ ਦੀ ਅਹਿਮਦਾਬਾਦ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਤੇ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਕਾਬਿਲਗੌਰ ਹੈ ਕਿ ਮੁੰਬਈ ਬੰਬ ਧਮਾਕੇ ਮਾਮਲੇ 'ਚ ਲੋੜੀਂਦਾ ਅਪਰਾਧੀ ਤੇ ਬਦਨਾਮ ਮਾਫੀਆ ਡੌਨ ਦਾਊਦ ਇਬਰਾਹਿਮ ਲੋੜੀਂਦਾ ਹੈ ਤੇ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਉਸ ਖਿਲਾਫ਼ ਕਈ ਤਰ੍ਹਾਂ ਦੇ ਕਾਨੂੰਨੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਗ੍ਰਿਫ਼ਤਾਰ ਕੀਤੇ ਗਏ ਚਾਰੇ ਅੱਤਵਾਦੀ ਦਾਊਦ ਇਬਰਾਹਿਮ ਦੇ ਕਰੀਬੀ ਦੱਸੇ ਜਾਂਦੇ ਹਨ, ਉਹ ਲੰਬੇ ਸਮੇਂ ਤੋਂ ਦਾਊਦ ਦੇ ਇਸ਼ਾਰੇ ਉਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਅਪਰਾਧਿਕ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜ਼ਿਕਰਯੋਗ ਹੈ ਕਿ 1993 ਦੇ ਮੁੰਬਈ ਧਮਾਕਿਆਂ 'ਚ 257 ਲੋਕ ਮਾਰੇ ਗਏ ਸਨ, ਜਦੋਂ ਕਿ 713 ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਨ। 27 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਤਬਾਹ ਹੋ ਗਈ ਸੀ। ਮੁੰਬਈ ਬੰਬ ਧਮਾਕੇ ਸੋਚੇ-ਸਮਝੇ ਤਰੀਕੇ ਨਾਲ ਕੀਤੇ ਗਏ ਸਨ। ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਇਸ਼ਾਰਾ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਮੁੰਬਈ ਧਮਾਕਿਆਂ ਲਈ ਲੋਕਾਂ ਦੀ ਚੋਣ ਕੀਤੀ ਗਈ ਸੀ। ਉਸ ਨੂੰ ਦੁਬਈ ਦੇ ਰਸਤੇ ਪਾਕਿਸਤਾਨ ਭੇਜਿਆ ਗਿਆ ਤੇ ਸਿਖਲਾਈ ਦਿੱਤੀ ਗਈ। ਆਪਣੇ ਤਸਕਰੀ ਦੇ ਜਾਲ ਦੀ ਵਰਤੋਂ ਕਰਦੇ ਹੋਏ, ਦਾਊਦ ਨੇ ਵਿਸਫੋਟਕਾਂ ਨੂੰ ਅਰਬ ਸਾਗਰ ਦੇ ਰਸਤੇ ਮੁੰਬਈ ਪਹੁੰਚਾਇਆ ਸੀ। ਇਸ ਖੂਨੀ ਖੇਡ ਨੂੰ ਅੰਜ਼ਾਮ ਦੇਣ ਲਈ ਮੁੰਬਈ ਦੇ ਉਨ੍ਹਾਂ ਸਾਰੇ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਜਿੱਥੇ ਧਮਾਕੇ ਕੀਤੇ ਜਾਣੇ ਸਨ। ਇਹ ਧਮਾਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰੀਬ ਦੋ ਘੰਟੇ ਚੱਲਦੇ ਰਹੇ ਤੇ ਪੂਰੇ ਮੁੰਬਈ ਦਾ ਜਨਜੀਵਨ ਠੱਪ ਹੋ ਗਿਆ। ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਸੀ। ਪਹਿਲਾ ਧਮਾਕਾ ਬੰਬਈ ਸਟਾਕ ਐਕਸਚੇਂਜ ਦੇ ਨੇੜੇ ਕਰੀਬ 1.30 ਵਜੇ ਅਤੇ ਆਖ਼ਰੀ 3.40 ਵਜੇ (ਸੀ ਰੌਕ ਹੋਟਲ) 'ਤੇ ਹੋਇਆ। ਐੱਸ ਹੁਸੈਨ ਜ਼ੈਦੀ ਦੀ ਕਿਤਾਬ 'ਬਲੈਕ ਫਰਾਈਡੇ' 'ਤੇ ਆਧਾਰਿਤ ਇਸ ਫਿਲਮ ਦਾ ਸ਼ਿਵ ਸੈਨਾ ਨੇ ਸਖਤ ਵਿਰੋਧ ਕੀਤਾ ਸੀ। ਇਸ ਤੋਂ ਪਹਿਲਾਂ 2007 'ਚ ਮੁਕੰਮਲ ਹੋਏ ਮੁਕੱਦਮੇ ਦੇ ਪਹਿਲੇ ਪੜਾਅ 'ਚ ਟਾਡਾ ਅਦਾਲਤ ਨੇ ਇਸ ਮਾਮਲੇ 'ਚ ਯਾਕੂਬ ਮੈਮਨ ਸਮੇਤ 100 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਦਕਿ 23 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇਹ ਵੀ ਪੜ੍ਹੋ : ਸੀਬੀਆਈ ਵੱਲੋਂ ਕਾਰਤੀ ਚਿਦੰਬਰਮ ਖ਼ਿਲਾਫ਼ ਮਾਮਲਾ ਦਰਜ, ਪੰਜਾਬ ਸਣੇ 9 ਥਾਵਾਂ 'ਤੇ ਛਾਪੇ