ਦੇਸ਼ 'ਚ ਪਿਛਲੇ 24 ਘੰਟਿਆਂ 'ਚ 1,94,720 ਨਵੇਂ ਮਾਮਲੇ, 442 ਮੌਤਾਂ
ਚੰਡੀਗੜ੍ਹ: ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,94,720 ਨਵੇਂ ਮਾਮਲੇ ਸਾਹਮਣੇ ਆਏ ਹਨ ਉਥੇ ਹੀ 442 ਲੋਕਾਂ ਦੀ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਅਨੁਸਾਰ 60405 ਮਰੀਜ਼ਾਂ ਦੀ ਰਿਕਵਰੀ ਹੋ ਗਈ ਹੈ। ਕੋਰੋਨਾ ਵਾਇਰਸ ਦੇ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 9,55,319 ਹੈ।ਰੋਜਾਨਾ ਦੀ ਪੌਜੀਟਿਵ ਦਰ 11.05 ਫੀਸਦੀ ਹੈ। ਦੇਸ਼ ਵਿੱਚ ਓਮੀਕਰੋਨ (Omicron in India) ਦੇ ਮਾਮਲੇ 4 868 ਹੋ ਗਏ। ਉਥੇ ਹੀ ਇਹਨਾਂ ਵਿਚੋਂ ਕਈ ਲੋਕ ਤੰਦੁਰੁਸਤ ਹੋ ਕੇ ਘਰ ਪਰਤ ਗਏ ਹਨ।ਸਿਹਤ ਮੰਤਰਾਲਾ ਦੇ ਮੁਤਾਬਿਕ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਕੇ 3,60,70,510 ਹੋ ਗਏ ਹਨ। ਹੁਣ ਤੱਕ ਸਰਗਰਮ ਮਾਮਲਿਆਂ ਦੀ ਗਿਣਤੀ 9 , 55 , 319 ਹੋ ਗਈ ਹੈ। ਉਥੇ ਹੀ ਸੰਕਰਮਣ ਨਾਲ 4, 84, 655 ਮਰੀਜ਼ਾਂ ਦੀ ਮੌਤ ਹੋਈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ 1,68,063 ਨਵੇਂ ਮਾਮਲੇ (new cases of Corona) ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਸੰਕਰਮਣ ਦੀ ਕੁਲ ਗਿਣਤੀ 35,875,790 ਹੋ ਗਈ। ਕੱਲ ਇੱਕ ਦਿਨ ਵਿੱਚ ਪੌਜੀਟਿਵ ਮਾਮਲਿਆਂ ਵਿੱਚ ਕਮੀ ਦੀ ਵਜ੍ਹਾ ਨਾਲ ਪੌਜੀਟਿਵਿਟੀ ਰੇਟ ਵਿੱਚ ਮਾਮੂਲੀ ਗਿਰਾਵਟ ਆਈ।
ਬੀਤੇ ਦਿਨ ਸਕਾਰਾਤਮਕਤਾ ਦਰ (Daily Positivity Rate)10.64 ਫ਼ੀਸਦੀ ਦਰਜ ਕੀਤਾ ਗਿਆ। ਜੋ ਸੋਮਵਾਰ ਨੂੰ 13. 29 ਫ਼ੀਸਦੀ ਸੀ। ਇਹ ਵੀ ਪੜ੍ਹੋ:ਅਗਾਊਂ ਜ਼ਮਾਨਤ ਮਿਲਣ ਮਗਰੋਂ ਬਿਕਰਮ ਮਜੀਠੀਆ ਨੇ ਕਿਹਾ-ਕਾਂਗਰਸ ਸਰਕਾਰ ਨੇ ਕਾਨੂੰਨ ਛਿੱਕੇ ਟੰਗਿਆ -PTC NewsIndia reports 1,94,720 fresh COVID cases, 60,405 recoveries & 442 deaths in the last 24 hours Active case: 9,55,319 Daily positivity rate: 11.05% Confirmed cases of Omicron: 4,868 pic.twitter.com/8L2XyBQ9NA — ANI (@ANI) January 12, 2022