ਲੁਧਿਆਣਾ ਕੇਂਦਰੀ ਜੇਲ੍ਹ 'ਚੋਂ 17 ਮੋਬਾਈਲ ਬਰਾਮਦ
ਲੁਧਿਆਣਾ : ਚੈਕਿੰਗ ਦੌਰਾਨ ਲੁਧਿਆਣਾ ਕੇਂਦਰੀ ਜੇਲ੍ਹ ਵਿਚੋਂ 17 ਮੋਬਾਈਲ ਬਰਾਮਦ ਹੋਏ ਹਨ। ਮੋਬਾਈਲ ਮਿਲਣ ਉਤੇ ਤਾਲਾਬੰਦੀਆਂ ਖ਼ਿਲਾਫ਼ 4 ਕੇਸ ਦਰਜ ਕੀਤੇ ਗਏ ਹਨ। ਪੁਲਿਸ ਨੇ ਇਸ ਦੌਰਾਨ 3 ਕੀਪੈਡਾਂ ਵਾਲੇ ਦੋ ਸਮਾਰਟ ਫ਼ੋਨ ਬਰਾਮਦ ਕੀਤੇ ਹਨ। ਪੁਲਿਸ ਨੂੰ ਤਲਾਸ਼ੀ ਦੌਰਾਨ 12 ਮੋਬਾਈਲ ਲਾਵਾਰਿਸ ਹਾਲਤ 'ਚ ਮਿਲੇ। ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚੋਂ ਸਿਰਫ਼ ਲੁਧਿਆਣਾ ਦੀ ਜੇਲ੍ਹ ਵਿੱਚੋਂ ਹੀ 15 ਦਿਨਾਂ ਵਿੱਚ ਕਰੀਬ 52 ਮੋਬਾਈਲ ਮਿਲੇ ਹਨ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਚੈਕਿੰਗ ਮੁਹਿੰਮ ਆਰੰਭੀ ਹੋਈ ਹੈ। ਅੱਜ ਲੁਧਿਆਣਾ ਸਥਿਤ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 17 ਮੋਬਾਈਲ ਬਰਾਮਦ ਹੋਏ ਹਨ। ਇਨ੍ਹਾਂ ਵਿੱਚ 12 ਮੋਬਾਈਲ ਲਾਵਾਰਿਸ ਹਾਲਤ ਵਿਚ ਬਰਾਮਦ ਹੋਏ ਹਨ। ਪੁਲਿਸ ਨੂੰ 3 ਕੀਪੈਡਾਂ ਵਾਲੇ ਦੋ ਸਮਾਰਟ ਫੋਨ ਬਰਾਮਦ ਹੋਏ ਹਨ। ਪੁਲਿਸ ਨੇ ਜੇਲ੍ਹ ਵਿੱਚ ਬਾਰੀਕੀ ਨਾਲ ਤਲਾਸ਼ੀ ਲਈ। ਪੁਲਿਸ ਨੇ ਮੋਬਾਈਲ ਬਰਾਮਦ ਹੋਣ ਉਤੇ ਤਾਲਾਬੰਦੀਆਂ ਖ਼ਿਲਾਫ਼ 4 ਕੇਸ ਦਰਜ ਕੀਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਰੋਜ਼ਾਨਾ ਮੋਬਾਈਲ ਮਿਲਣ ਤੇ ਵੀਡੀਓ ਵਾਇਰਲ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਕਾਰਨ ਪੰਜਾਬ ਦੀਆਂ ਜੇਲ੍ਹਾਂ ਵਿਚ ਤਾਇਨਾਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਉਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਡਰੱਗ ਕੇਸ ਵਿੱਚ ਫਸੇ ਭੋਲਾ ਸਿੰਘ ਕੋਲੋਂ ਵੀ ਮੋਬਾਈਲ ਬਰਾਮਦ ਹੋਇਆ ਹੈ। ਬੀਤੇ ਦਿਨੀਂ ਅੰਮ੍ਰਿਤਸਰ ਜੇਲ੍ਹ ਵਿੱਚ ਇਕ ਨੌਜਵਾਨ ਉਤੇ ਤਸ਼ੱਦਦ ਢਾਹੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਤੋਂ ਇਲਾਵਾ ਲੁਧਿਆਣਾ ਜੇਲ੍ਹ ਵਿੱਚ ਵੀ ਨੌਜਵਾਨ ਜੇਲ੍ਹ ਮੁਲਾਜ਼ਮਾਂ ਉਤੇ ਕੁੱਟਮਾਰ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਪੁਲਿਸ ਨੇ ਇਸ ਸਬੰਧੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਜੇਲ੍ਹਾਂ ਵਿੱਚ ਤਾਇਨਾਤ 28 ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਹਨ। ਇਹ ਵੀ ਪੜ੍ਹੋ : ਡਾ. ਰਾਜ ਕੁਮਾਰ ਵੇਰਕਾ ਨੇ ਹਾਈ ਕਮਾਂਡ ਖਿਲਾਫ਼ ਖੋਲ੍ਹਿਆ ਮੋਰਚਾ