ਦੇਸ਼ 'ਚ ਪਿਛਲੇ 24 ਘੰਟਿਆਂ 'ਚ 1,61,386 ਨਵੇਂ ਮਾਮਲੇ
ਚੰਡੀਗੜ੍ਹ: ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,61,386 ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਅਨੁਸਾਰ 3,95,11,307ਮਰੀਜ਼ਾਂ ਦੀ ਰਿਕਵਰੀ ਹੋ ਗਈ ਹੈ। ਕੋਰੋਨਾ ਵਾਇਰਸ ਦੇ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 16,21,603 ਹੈ।ਰੋਜਾਨਾ ਦੀ ਪੌਜੀਟਿਵ ਦਰ 9.26% ਫੀਸਦੀ ਹੈ।ਭਾਰਤ ਵਿੱਚ ਕੋਰੋਨਾ ਵੈਕਸੀਨੇਸ਼ਨ 167.29 ਕਰੋੜ ਲੱਗੀ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਨੂੰ ਠੱਲ ਪਈ ਹੈ। ਉੱਥੇ ਹੀ ਪੰਜਾਬ ਵਿੱਚ ਵੀ ਕੋਰੋਨਾ ਦੇ ਕੇਸਾਂ ਵਿੱਚ ਗਿਰਾਵਟ ਆਈ ਹੈ।ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 1649 ਨਵੇਂ ਕੇਸ ਸਾਹਮਣੇ ਆਏ ਹਨ।ਕੋਰੋਨਾ ਵਾਇਰਸ ਨਾਲ 37 ਲੋਕਾਂ ਦੀ ਮੌਤ ਹੋ ਗਈ। ਪੰਜਾਬ ਵਿੱਚ 4247 ਮਰੀਜ਼ ਸਿਹਤਯਾਬ ਹੋਏ ਹਨ। ਇਸ ਤੋਂ ਇਲਾਵਾ 5 ਮਰੀਜ਼ਾਂ ਦੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ। ਪੰਜਾਬ ਵਿੱਚ ਬੀਤੀ ਦਿਨੀ 2415 ਕੋਰੋਨਾ ਦੇ ਕੇਸ ਆਏ ਸਨ ਪਰ ਪਿਛਲੇ 24 ਘੰਟਿਆਂ ਵਿੱਚ 1649 ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਅੰਕੜਿਆ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਕੋਰੋਨਾ ਦੇ ਨਵੇਂ ਕੇਸਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਕੋਰੋਨਾ ਦੇ ਮੋਹਾਲੀ ਤੋਂ 380, ਪਟਿਆਲਾ ਤੋਂ 42, ਲੁਧਿਆਣਾ ਤੋਂ 207, ਜਲੰਧਰ ਤੋਂ 116, ਹੁਸ਼ਿਆਰਪੁਰ ਤੋਂ 75, ਪਠਾਨਕੋਟ ਤੋਂ 19, ਅੰਮ੍ਰਿਤਸਰ ਤੋਂ 144, ਰੋਪੜ ਤੋ 41, ਬਠਿੰਡਾ ਤੋਂ 106, ਗੁਰਦਾਸਪੁਰ ਤੋਂ 53 ਅਤੇ ਤਰਨਤਾਰਨ ਤੋਂ 56 ਕੇਸ ਸਾਹਮਣੇ ਆਏ ਹਨ। ਪੰਜਾਬ ਭਰ ਵਿੱਚੋਂ ਇੱਕ ਵੱਡੀ ਰਾਹਤ ਸਾਹਮਣੇ ਆਈ ਹੈ ਕਿ 4247 ਮਰੀਜ਼ ਸਿਹਤਯਾਬ ਹੋਏ ਹਨ। ਇਹ ਵੀ ਪੜ੍ਹੋ:ਚੋਣ ਕਮਿਸ਼ਨ ਨੇ ਐਗਜ਼ਿਟ ਪੋਲ 'ਤੇ ਲਗਾਈ ਪਾਬੰਦੀ -PTC News