Wed, Dec 11, 2024
Whatsapp

ਤਰਨ ਤਾਰਨ: ਸ਼ਾਮ ਦੇ ਸਮੇ ਘਰੋ ਦੁੱਧ ਲੈਣ ਲਈ 14 ਸਾਲਾ ਲੜਕੀ ਨੂੰ ਅਗਵਾ ਕਰ ਕੀਤਾ ਜਬਰੀ ਬਲਾਤਕਾਰ

Reported by:  PTC News Desk  Edited by:  Joshi -- January 21st 2018 07:32 PM -- Updated: January 21st 2018 07:39 PM
ਤਰਨ ਤਾਰਨ: ਸ਼ਾਮ ਦੇ ਸਮੇ ਘਰੋ ਦੁੱਧ ਲੈਣ ਲਈ 14 ਸਾਲਾ ਲੜਕੀ ਨੂੰ ਅਗਵਾ ਕਰ ਕੀਤਾ ਜਬਰੀ ਬਲਾਤਕਾਰ

ਤਰਨ ਤਾਰਨ: ਸ਼ਾਮ ਦੇ ਸਮੇ ਘਰੋ ਦੁੱਧ ਲੈਣ ਲਈ 14 ਸਾਲਾ ਲੜਕੀ ਨੂੰ ਅਗਵਾ ਕਰ ਕੀਤਾ ਜਬਰੀ ਬਲਾਤਕਾਰ

14 year old raped at farm house in Punjab, Tarntaran : ਦੇਸ਼ 'ਚ ਦਿਨ ਬ ਦਿਨ ਲੜਕੀਆਂ ਨਾਲ ਛੇੜ ਛਾੜ ਅਤੇ ਬਲਾਤਕਾਰ ਦੇ ਮਾਮਲਿਆਂ 'ਚ ਲਗਾਤਾਰ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ, ਪਰ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹੀ ਹੀ ਇੱਕ ਘਟਨਾ ਵਾਪਰੀ ਹੈ, ਤਰਨ ਤਾਰਨ ਦੇ ਪਿੰਡ ਮੁੰਡਾ ਪਿੰਡ ਵਿਖੇ, ਜਿੱਥੇ ਦੋ ਵਿਅਕਤੀਆਂ ਵੱਲੋਂ 14 ਸਾਲਾ ਲੜਕੀ ਨੂੰ ਅਗਵਾ ਕਰ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋ ਉਕਤ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। 14 year old raped at farm house in Punjab, Tarntaran 14 year old raped at farm house in Punjab, Tarntaran : ਪੀੜਤ ਲੜਕੀ ਮੁਤਾਬਕ ਜਦੋਂ ਉਹ ਸ਼ਾਮ ਦੇ ਸਮੇ ਘਰੋ ਦੁੱਧ ਲੈਣ ਵਾਸਤੇ ਗਈ ਤਾਂ ਇੱਕ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਵੱਲੋਂ ਉਸਨੂੰ ਜਬਰੀ ਅਗਵਾ ਕਰ ਨੇੜਲੇ ਪਿੰਡ ਘੜਕਾ ਵਿਖੇ ਬੰਬੀ 'ਤੇ ਲੈ ਜਾ ਕੇ ਉਸ ਨਾਲ ਵਾਰ ਵਾਰ ਬਲਾਤਕਾਰ ਕੀਤਾ ਗਿਆ। ਦੋਸ਼ੀਆਂ ਦੀ ਪਹਿਚਾਣ ਜਸਬੀਰ ਸਿੰਘ ਅਤੇ ਜੋਧਾ ਵਜੋਂ ਹੋਈ ਹੈ। ਪੀੜਤ ਦੀ ਮਾਤਾ ਨੇ ਆਪਣੀ ਧੀ ਦੀ ਨਾਲ ਹੋਏ ਧੱਕੇ ਲਈ ਇਨਸਾਫ ਦੀ ਮੰਗ ਕੀਤੀ ਹੈ। 14 year old raped at farm house in Punjab, Tarntaran 14 year old raped at farm house in Punjab, Tarntaran : ਉੱਧਰ ਤਰਨ ਤਾਰਨ ਦੀ ਥਾਣਾ ਚੋਹਲਾ ਪੁਲਿਸ ਦੇ ਐਸ ਐਚ ਉ ਸੁਖਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋ ਉਕਤ ਕੇਸ ਵਿੱਚ ਦੋ ਵਿਆਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਫਿਲਹਾਲ ਦੋਵੇਂ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ। —PTC News


Top News view more...

Latest News view more...

PTC NETWORK