14 ਸਾਲਾ ਬੱਚੀ ਨੂੰ ਨਹੀਂ ਮਿਲਿਆ ਮਨਪਸੰਦ ਸੂਟ ਤਾਂ ਚੁੱਕਿਆ ਇਹ ਖੌਫਨਾਕ ਕਦਮ
ਮੋਗਾ: ਮੋਗਾ (Moga) ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਸੋਚਣ ਲਈ ਮਜ਼ਬੂਰ ਹੋ ਜਾਓਗੇ ਕਿ ਆਖਿਰ ਇਹ ਹੋ ਕੀ ਗਿਆ। ਦਰਅਸਲ, ਇਥੇ ਇੱਕ 14 ਸਾਲ ਦੀ ਲੜਕੀ ਨੇ ਸਿਰਫ ਇਸ ਲਈ ਖੁਦਕੁਸ਼ੀ (Suicide)ਕਰ ਲਈ, ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਉਸ ਦਾ ਮਨਪਸੰਦ ਸੂਟ ਨਹੀਂ ਸੀ ਦਿੱਤਾ।
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸਦੀ ਲੜਕੀ (Girl)ਨੇ ਜ਼ਿੱਦ ਫੜ ਲਈ ਕਿ ਉਸ ਨੂੰ ਹੀ ਸੂਟ ਚਾਹੀਦਾ ਹੈ ਤਾਂ ਉਸ ਨੇ ਕਿਹਾ ਕਿ ਉਹ ਸੂਟ ਭੈਣ ਦੇ ਸਹੁਰਿਆਂ ਵੱਲੋਂ ਆਇਆ ਹੈ ਇਸ ਕਰਕੇ ਉਹ ਹੋਰ ਕੋਈ ਸੂਟ ਪਸੰਦ ਕਰ ਲਵੇ ਪਰ ਲੜਕੀ ਦੀ ਜ਼ਿੱਦ ਪੂਰੀ ਨਾ ਹੋਣ ਦੇ ਚੱਲਦੇ ਉਸ ਨੇ ਜੀਵਨ ਲੀਲਾ ਸਮਾਪਤ ਕਰ ਲਈ।
ਹੋਰ ਪੜ੍ਹੋ:
ਇਸ ਬਾਰੇ ਥਾਣਾ ਸਿਟੀ ਸਾਊਥ ਦੀ ਪੁਲਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ।
-PTC News