Wed, Nov 13, 2024
Whatsapp

ਜ਼ਹਿਰੀਲਾ ਚਾਰਾ ਖਾਣ ਨਾਲ 14 ਗਊਆਂ ਦੀ ਮੌਤ, SAD ਆਗੂ ਨੇ ਕੀਤੀ ਜਾਂਚ ਦੀ ਮੰਗ

Reported by:  PTC News Desk  Edited by:  Pardeep Singh -- September 09th 2022 06:20 PM -- Updated: September 09th 2022 06:22 PM
ਜ਼ਹਿਰੀਲਾ ਚਾਰਾ ਖਾਣ ਨਾਲ 14 ਗਊਆਂ ਦੀ ਮੌਤ, SAD ਆਗੂ ਨੇ ਕੀਤੀ ਜਾਂਚ ਦੀ ਮੰਗ

ਜ਼ਹਿਰੀਲਾ ਚਾਰਾ ਖਾਣ ਨਾਲ 14 ਗਊਆਂ ਦੀ ਮੌਤ, SAD ਆਗੂ ਨੇ ਕੀਤੀ ਜਾਂਚ ਦੀ ਮੰਗ

ਲੁਧਿਆਣਾ/ਸਮਰਾਲਾ: ਲੁਧਿਆਣਾ ਦੇ ਸਮਰਾਲਾ ਦੀ ਜੋਗੀ ਪੀਰ ਗਊਸ਼ਾਲਾ ਵਿਖੇ ਜ਼ਹਿਰੀਲਾ ਚਾਰਾ ਖਾਣ ਨਾਲ 14 ਗਊਆਂ ਦੀ ਮੌਤ ਹੋ ਗਈ। ਲੁਧਿਆਣਾ ਤੋਂ ਪੁੱਜੀ ਉੱਚ ਪੱਧਰੀ ਡਾਕਟਰੀ ਟੀਮ ਨੇ ਇਸਦੀ ਜਾਂਚ ਸ਼ੁਰੂ ਕੀਤੀ ਅਤੇ ਚਾਰੇ ਦੇ ਨਾਲ ਨਾਲ ਤੂੜੀ ਦੇ ਸੈਂਪਲ ਵੀ ਲਏ ਗਏ।
ਗਊਸ਼ਾਲਾ ਦੇ ਮੁਲਾਜ਼ਮ ਸ਼ੰਭੂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਗਊਆਂ ਨੂੰ ਚਾਰਾ ਪਾਇਆ ਗਿਆ ਸੀ ਅਤੇ ਸਵੇਰੇ ਵੇਖਿਆ ਤਾਂ 14 ਗਊਆਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਤੋਂ ਬਾਅਦ ਪ੍ਰਬੰਧਕ ਕਮੇਟੀ ਨੂੰ ਦੱਸਿਆ ਗਿਆ।
ਗਊਸ਼ਾਲਾ ਦੇ ਮੈਨੇਜਰ ਸੋਮਨਾਥ ਸ਼ਰਮਾ ਨੇ ਦੱਸਿਆ ਕਿ ਗਊਆਂ ਦੀ ਮੌਤ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ। ਇਸ ਮਗਰੋਂ ਇੱਕ ਟੀਮ ਆਈ ਜਿਸਨੇ ਤੂੜੀ ਅਤੇ ਚਾਰੇ ਦੇ ਸੈਂਪਲ ਲਏ। ਚਾਰੇ ਵਿੱਚ ਕੋਈ ਜ਼ਹਿਰੀਲੀ ਚੀਜ਼ ਹੋਣਾ ਪਾਇਆ ਗਿਆ ਹੈ। ਮੈਨੇਜਰ ਅਨੁਸਾਰ ਇਹ ਚਾਰਾ ਦੁਧਾਰੂ ਗਊਆਂ ਨੂੰ ਨਹੀਂ ਪਾਇਆ ਗਿਆ ਸੀ ਜਿਸ ਕਰਕੇ ਬਾਕੀ ਗਊਆਂ ਬਚ ਗਈਆ।
ਇਸ ਘਟਨਾ ਮਗਰੋਂ ਗਊਸ਼ਾਲਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਘਟਨਾ ਦੀ ਸੱਚਾਈ ਜਾਣਨ ਲਈ ਪੜਤਾਲ ਹੋਣੀ ਚਾਹੀਦੀ ਹੈ। ਆਖਰ ਜ਼ਹਿਰੀਲਾ ਚਾਰਾ ਕਿਵੇਂ ਗਊਸ਼ਾਲਾ ਤੱਕ ਪੁੱਜਾ। ਉਹਨਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਗਊਸ਼ਾਲਾਵਾਂ ਅੰਦਰਲੇ ਪ੍ਰਬੰਧਾਂ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ।
ਗਊਸ਼ਾਲਾ ਵਿੱਚ ਰੋਜਾਨਾ ਚੈਕਅਪ ਲਈ ਆਉਣ ਵਾਲੇ ਵੈਟਰਨਰੀ ਡਾਕਟਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਗਊਸ਼ਾਲਾ ਚ ਜੋ ਚਾਰਾ ਆਇਆ ਸੀ ਉਸ ਵਿੱਚ ਜ਼ਹਿਰ ਸੀ। ਜਿਸ ਕਰਕੇ ਗਊਆਂ ਦੀ ਮੌਤ ਹੋਈ। ਲੁਧਿਆਣਾ ਤੋਂ ਆਏ ਡਾਕਟਰ ਜਸਵਿੰਦਰ ਸੋਢੀ ਨੇ ਸੈਂਪਲ ਰਿਪੋਰਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਰੇ ਚ ਜ਼ਹਿਰ ਸੀ। ਜਿਸ ਨੇ ਗਊਆਂ ਦੀ ਜਾਨ ਲਈ ਹੈ।

Top News view more...

Latest News view more...

PTC NETWORK