Sun, Jan 26, 2025
Whatsapp

ਨਾਬਾਲਗਾ ਦੀ ਲਾਸ਼ ਅਰਧਨਗਨ ਹਾਲਤ 'ਚ ਅਮਰੂਦਾਂ ਦੇ ਬਾਗ ਤੋਂ ਬਰਾਮਦ! 

Reported by:  PTC News Desk  Edited by:  Joshi -- December 26th 2017 10:00 AM -- Updated: December 26th 2017 11:00 AM
ਨਾਬਾਲਗਾ ਦੀ ਲਾਸ਼ ਅਰਧਨਗਨ ਹਾਲਤ 'ਚ ਅਮਰੂਦਾਂ ਦੇ ਬਾਗ ਤੋਂ ਬਰਾਮਦ! 

ਨਾਬਾਲਗਾ ਦੀ ਲਾਸ਼ ਅਰਧਨਗਨ ਹਾਲਤ 'ਚ ਅਮਰੂਦਾਂ ਦੇ ਬਾਗ ਤੋਂ ਬਰਾਮਦ! 

11 YO raped in Ludhiana: ਲੁਧਿਅਣਾ 'ਚ ਪੈਂਦੇ ਸਾਹਨੇਵਾਲ ਦੇ ਚੌਕੀ ਕੰਗਣਵਾਲ ਦੇ ਇਲਾਕੇ 'ਚ ਰਾਤ ਸਮੇਂ ਅਮਰੂਦਾਂ ਦੇ ਬਾਗ 'ਚੋਂ ਇਕ ਨਾਬਾਲਗ ਲੜਕੀ ਦੀ ਅਰਧਨਗਨ ਹਾਲਤ 'ਚ ਲਾਸ਼ ਬਰਾਮਦ ਹੋਈ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਪੁਲਿਸ ਨੂੰ ਇਸਦੀ ਸੂਚਨਾ ਮਿਲਣ 'ਤੇ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਥਾਣਾ ਮੁਖੀ ਮੁਤਾਬਕ ਉਹਨਾਂ ਨੂੰ ਰਾਤ ਸਮੇਂ ਅਮਰੂਦਾਂ ਵਾਲੇ ਬਾਗ 'ਚ ਇਕ ਨਾਬਾਲਗ ਲੜਕੀ ਦੀ ਲਾਸ਼ ਹੋਣ ਦੀ ਸੂਚਨਾ ਮਿਲੀ ਸੀ, ਜੋ ਕਿ ਅਰਧਨਗਨ ਹਾਲਤ 'ਚ ਸੀ। ਉਹਨਾਂ ਦੱਸਿਆ ਕੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ , ਜਿਸ 'ਚ ਮ੍ਰਿਤਕਾ ਦੀ ਪਛਾਣ ਰਾਣੀ (੧੧) ਪੁੱਤਰੀ ਜਤਿਨ ਰਾਮ ਵਾਸੀ ਦੁਰਗਾ ਕਾਲੋਨੀ ਦੇ ਰੂਪ 'ਚ ਹੋਈ ਹੈ। ਇਹ ਪਰਿਵਾਰ ਤਕਰੀਬਨ ਸਾਲ ਕੁ ਪਹਿਲਾਂ ਹੀ ਬਿਹਾਰ ਤੋਂ ਲੁਧਿਆਣਾ ਆਇਆ ਸੀ। 11 YO raped in Ludhiana: ਨਾਬਾਲਗਾ ਦੀ ਲਾਸ਼ ਅਰਧਨਗਨ ਹਾਲਤ 'ਚ ਅਮਰੂਦਾਂ ਦੇ ਬਾਗ ਤੋਂ ਬਰਾਮਦ11 YO raped in Ludhiana: ਕੁਝ ਮਹੀਨਾ ਕੁ ਪਹਿਲਾਂ ਉਹਨਾਂ ਦੇ ਘਰ ਕੋਲ ਰਹਿੰਦੇ ਰਣਜੀਤ ਸਿੰਘ ਅਤੇ ਉਸ ਦੀ ਪਤਨੀ ਪ੍ਰਿਆ ਨੇ ਕਿਹਾ ਸੀ ਉਹ ਰਾਣੀ ਨੂੰ ਉਨ੍ਹਾਂ ਦੇ ਘਰ ਕੰਮ ਕਰਨ ਲਈ ਭੇਜ ਦਿਆ ਕਰਨ ਅਤੇ ਉਹਨਾਂ ਨੇ ਇਸ ਲਈ ਕਾਫੀ ਜ਼ੋਰ ਵੀ ਪਾਇਆ ਸੀ, ਜਿਸ ਕਾਰਨ ਮ੍ਰਿਤਕਾ ਦੇ ਮਾਂ-ਬਾਪ ਵੱਲੋਂ ਆਪਣੀ ਬੱਚੀ ਨੂੰ ਰਣਜੀਤ ਸਿੰਘ ਦੇ ਘਰ ਕੰਮ ਕਰਨ ਲਈ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਸੀ। ਪਰ 16 ਦਸੰਬਰ ਨੂੰ ਮ੍ਰਿਤਕਾ ਕੰਮ 'ਤੇ ਗਈ ਘਰ ਵਾਪਿਸ ਨਹੀਂ ਪਰਤੀ ਤਾਂ ਉਹਨਾਂ ਨੇ ਰਣਜੀਤ ਸਿੰਘ ਦੇ ਘਰ ਪਤਾ ਕੀਤਾ ਤਾਂ ਉਹ ਲਗਾਤਾਰ ਬਹਾਨਾ ਬਣਾਉਂਦੇ ਰਹੇ ਕਿ ਉਸਨੂੰ ਕਿਸੇ ਜਗ੍ਹਾ ਕੰਮ 'ਤੇ ਭੇਜਿਆ ਹੈ, ਜਿਸ 'ਤੇ ਅਗਲੇ ਦਿਨ ਉਹਨਾਂ ਨੇ ਚੌਕੀ ਕੰਗਣਵਾਲ ਦੀ ਪੁਲਸ ਨੂੰ ਰਾਣੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਬੀਤੀ ਰਾਤ ਰਾਣੀ ਦੀ ਲਾਸ਼ ਅਮਰੂਦਾਂ ਵਾਲੇ ਬਾਗ 'ਚੋਂ ਅਰਧਨਗਨ ਹਾਲਤ 'ਚ ਬਰਾਮਦ ਹੋਈ ਹੈ। 11 YO raped in Ludhiana: ਨਾਬਾਲਗਾ ਦੀ ਲਾਸ਼ ਅਰਧਨਗਨ ਹਾਲਤ 'ਚ ਅਮਰੂਦਾਂ ਦੇ ਬਾਗ ਤੋਂ ਬਰਾਮਦ11 YO raped in Ludhiana: ਜਾਂਚ ਦੌਰਾਨ ਪੁਲਿਸ ਵੱਲੋਂ ਜਬਰ-ਜ਼ਨਾਹ ਤੋਂ ਬਾਅਦ ਕਤਲ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਕਾਤਲ ਨੇ ਤਿੰਨ ਜਗ੍ਹਾ 'ਤੇ ਟੋਇਆ ਪੁੱਟ ਕੇ ਲਾਸ਼ ਦੱਬਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਫਲ ਨਹੀਂ ਹੋ ਸਕਿਆ। ਮ੍ਰਿਤਕਾ ਦੀ ਹੱਤਿਆ ਗਲਾ ਰੇਤ ਕੇ ਕੀਤੀ ਗਈ ਹੋ ਸਕਦੀ ਹੈ। ਫਿਲਹਾਲ, ਪੁਲਸ ਅਧਿਕਾਰੀਆਂ ਵਲੋਂ ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਪੂਰੀ ਗੱਲ ਸਾਹਮਣੇ ਆਉਣ ਦੀ ਗੱਲ ਕਹੀ ਗਈ ਹੈ। —PTC News


Top News view more...

Latest News view more...

PTC NETWORK