ਸੜਕ ਹਾਦਸੇ 'ਚ 10 ਸ਼ਰਧਾਲੂ ਹੋਏ ਜ਼ਖ਼ਮੀ
ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਜਵਾਲਾ ਜੀ ਤੋਂ ਨਤਮਸਤਕ ਹੋ ਕੇ ਹਰਿਆਣਾ ਦੇ ਪਲਵਲ ਜਾ ਰਹੀ ਇਕ ਟੈਂਪੂ ਟਰੈਵਲਰ ਗੱਡੀ ਰੋਪੜ ਦੇ ਨਜ਼ਦੀਕੀ ਪਿੰਡ ਭਿੰਡਰਨਗਰ ਨਜ਼ਦੀਕ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ 10 ਦੇ ਲਗਭਗ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਿੰਡ ਵਾਸੀਆਂ ਵੱਲੋ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਇਹ ਹਾਦਸਾ ਰੋਪੜ ਤੋਂ ਨੂਰਪੁਰਬੇਦੀ ਮਾਰਗ ਉਤੇ ਪਿੰਡ ਭਿੰਡਰਨਗਰ ਵਿਖੇ ਵਾਪਰਿਆ ਹੈ। ਰਾਹਗੀਰਾਂ ਅਨੁਸਾਰ ਰੋਪੜ ਵੱਲੋਂ ਜਾ ਰਹੀ ਇਕ ਗੱਡੀ ਚਾਲਕ ਨੇ ਅੱਗਿਓਂ ਆ ਰਹੀ ਟੈਂਪੂ ਟਰੈਵਲਰ ਦੇ ਸਾਹਮਣੇ ਟੱਕਰ ਮਾਰ ਦਿੱਤੀ ਤੇ ਟੈਂਪੂ ਟਰੈਵਲਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਟੈਂਪੂ ਟਰੈਵਲਰ ਪਲਟ ਗਈ।ਟੈਂਪੂ ਟਰੈਵਲਰ ਵਿੱਚ 18 ਲੋਕ ਸਵਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚ 10 ਸ਼ਰਧਾਲੂ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਜ਼ਖ਼ਮੀਆਂ ਦਾ ਵੱਖ-ਵੱਖ ਹਸਤਪਤਾਲਾਂ ਵਿੱਚ ਇਲਾਜ ਚੱਲ਼ ਰਿਹਾ ਹੈ। ਪਿੰਡ ਭਿੰਡਰਨਗਰ ਦੇ ਸਰਪੰਚ ਦਾ ਕਹਿਣਾ ਹੈ ਕਿ ਇਸ ਮਾਰਗ ਉਤੇ ਹਰ ਸਮੇਂ ਓਵਰਲੋਡ ਖੜ੍ਹੇ ਟਿੱਪਰ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ ਤੇ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ। ਇਹ ਵੀ ਪੜ੍ਹੋ : ਬਹਿਬਲ ਗੋਲ਼ੀ ਕਾਂਡ : ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਸਾਬਕਾ ਆਈਜੀ ਉਮਰਾਨੰਗਲ ਨੂੰ ਅਦਾਲਤ ਵੱਲੋਂ ਝਟਕਾ