Fri, Jan 10, 2025
Whatsapp

ਗੰਗਾ ਨਹਾ ਕੇ ਪਰਤ ਰਹੇ ਸ਼ਰਧਾਲੂਆਂ ਦਾ ਵਾਹਨ ਹਾਦਸਾਗ੍ਰਸਤ, 10 ਮੌਤਾਂ ਤੇ 7 ਜ਼ਖ਼ਮੀ

Reported by:  PTC News Desk  Edited by:  Ravinder Singh -- June 23rd 2022 03:46 PM
ਗੰਗਾ ਨਹਾ ਕੇ ਪਰਤ ਰਹੇ ਸ਼ਰਧਾਲੂਆਂ ਦਾ ਵਾਹਨ ਹਾਦਸਾਗ੍ਰਸਤ, 10 ਮੌਤਾਂ ਤੇ 7 ਜ਼ਖ਼ਮੀ

ਗੰਗਾ ਨਹਾ ਕੇ ਪਰਤ ਰਹੇ ਸ਼ਰਧਾਲੂਆਂ ਦਾ ਵਾਹਨ ਹਾਦਸਾਗ੍ਰਸਤ, 10 ਮੌਤਾਂ ਤੇ 7 ਜ਼ਖ਼ਮੀ

ਪੀਲੀਭੀਤ : ਪੀਲੀਭੀਤ ਜ਼ਿਲ੍ਹੇ ਦੇ ਗਜਰੌਲਾ 'ਚ ਹਰਿਦੁਆਰ ਤੋਂ ਇਸ਼ਨਾਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਦਾ ਵਾਹਨ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ, ਜਿਸ ਕਾਰਨ ਉਸ ਵਿੱਚ ਸਵਾਰ 10 ਵਿਅਕਤੀਆਂ ਦੀ ਮੌਤ ਹੋ ਗਈ ਤੇ ਸੱਤ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਰਿਦੁਆਰ ਤੋਂ ਲਖੀਮਪੁਰ ਖੀਰੀ ਜਾ ਰਹੇ ਡੀਸੀਐਮ ਦੇ ਪੀਲੀਭੀਤ ਵਿੱਚ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਗੰਗਾ ਨਹਾ ਕੇ ਪਰਤ ਰਹੇ ਸ਼ਰਧਾਲੂਆਂ ਦਾ ਵਾਹਨ ਹਾਦਸਾਗ੍ਰਸਤ, 10 ਮੌਤਾਂ ਤੇ 7 ਜ਼ਖ਼ਮੀਕਾਬਿਲੇਗੌਰ ਹੈ ਕਿ ਇਹ ਹਾਦਸਾ ਵੀਰਵਾਰ ਸਵੇਰੇ 6 ਵਜੇ ਵਾਪਰਿਆ। ਡੀਸੀਐਮ ਵਿੱਚ 17 ਲੋਕ ਸਨ। ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ। ਇਸ ਘਟਨਾ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਨੇ ਦੁੱਖ ਪ੍ਰਗਟ ਕੀਤਾ ਹੈ। ਦੂਜੇ ਪਾਸੇ ਪੀਲੀਭੀਤ ਦੇ ਡੀਐਮ ਪੁਲਕਿਤ ਖਰੇ ਨੇ ਦੱਸਿਆ ਕਿ ਪੀਲੀਭੀਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ ਗਏ ਹਨ। https://media.ptcnews.tv/wp-content/uploads/2022/06/ganga1-2.jpgਪੀਲੀਭੀਤ ਦੇ ਡੀਐਮ ਨੇ ਕਿਹਾ, “ਗਜਰੌਲਾ ਥਾਣਾ ਖੇਤਰ ਵਿੱਚ ਅੱਜ ਸਵੇਰੇ 6 ਵਜੇ ਦੇ ਕਰੀਬ ਇੱਕ ਹਾਦਸਾ ਵਾਪਰਿਆ। ਡੀਸੀਐਮ ਵਿੱਚ 17 ਲੋਕ ਹਰਿਦੁਆਰ ਤੋਂ ਗੋਲਾ ਪਰਤ ਰਹੇ ਸਨ, ਜਿਸ ਕਾਰਨ 10 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। 7 ਜ਼ਖ਼ਮੀਆਂ 'ਚੋਂ 2 ਨੂੰ ਬਰੇਲੀ ਰੈਫਰ ਕਰ ਦਿੱਤਾ ਗਿਆ ਹੈ ਤੇ ਬਾਕੀਆਂ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਹਾਦਸੇ 'ਚ ਦੋ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਬਰੇਲੀ ਰੈਫਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਹਾਦਸਾ ਗਜਰੌਲਾ ਥਾਣਾ ਖੇਤਰ ਦੇ ਪੂਰਨਪੁਰ ਹਾਈਵੇ 'ਤੇ ਵਾਪਰਿਆ। ਮਾਰੇ ਗਏ ਲੋਕਾਂ ਤੇ ਜ਼ਖ਼ਮੀਆਂ ਦੀ ਪਛਾਣ ਲਖੀਮਪੁਰ ਜ਼ਿਲੇ ਦੇ ਗੋਲਾ ਕਸਬੇ ਦੇ ਨਿਵਾਸੀ ਵਜੋਂ ਹੋਈ ਹੈ। ਦਰਅਸਲ ਜਿੱਥੇ ਇਹ ਹਾਦਸਾ ਵਾਪਰਿਆ ਉਹ ਖੇਤਰ ਜੰਗਲ ਦਾ ਸੀ। ਡੀਸੀਐਮ ਦੇ ਡਰਾਈਵਰ ਵੱਲੋਂ ਸਵੇਰੇ ਨੀਂਦ ਲੈਣ ਕਾਰਨ ਇਹ ਹਾਦਸਾ ਵਾਪਰਿਆ। https://media.ptcnews.tv/wp-content/uploads/2022/06/ganga1-2.jpg ਸੜਕ ਹਾਦਸੇ 'ਚ ਜ਼ਖਮੀ ਸੰਜੀਵ ਸ਼ੁਕਲਾ ਦੀ ਬੇਟੀ ਕੁਸੁਮ ਦਾ ਵਿਆਹ 8 ਦਿਨ ਪਹਿਲਾਂ ਸੀਤਾਪੁਰ ਜ਼ਿਲ੍ਹੇ ਦੇ ਮੁਹੰਮਦੀ 'ਚ ਹੋਇਆ ਸੀ। ਵਿਆਹ ਦੀ ਰਸਮ ਪੂਰੀ ਹੋਣ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਗੰਗਾ 'ਚ ਇਸ਼ਨਾਨ ਕਰਨ ਚਲੇ ਗਏ। ਵਾਪਸੀ ਦੌਰਾਨ ਹਾਦਸਾ ਵਾਪਰ ਗਿਆ। ਹਾਦਸੇ 'ਚ ਜ਼ਖਮੀ ਹੋਏ ਡਰਾਈਵਰ ਕ੍ਰਿਸ਼ਨਪਾਲ ਅਤੇ ਜ਼ਖਮੀ ਪ੍ਰਵੀਨ, ਯਸ਼ ਸ਼ਾਹਜਹਾਨਪੁਰ ਜ਼ਿਲ੍ਹੇ ਦੇ ਪੁਵਯਾਨ ਦੇ ਰਹਿਣ ਵਾਲੇ ਹਨ। ਮੁੱਖ ਮੰਤਰੀ ਯੋਗੀ ਨੇ ਸੜਕ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਸੜਕ ਹਾਦਸੇ ਵਿੱਚ ਲੋਕਾਂ ਦੀ ਮੌਤ ਬਹੁਤ ਦੁਖਦ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਐਸਪੀ ਨੇ ਵੀ ਟਵੀਟ ਕਰਕੇ ਹਾਦਸੇ ਉਤੇ ਦੁੱਖ ਪ੍ਰਗਟ ਕੀਤਾ ਹੈ। ਇਹ ਵੀ ਪੜ੍ਹੋ : ਪਾਣੀ ਦੀ ਬੋਤਲ ਨਾ ਦੇਣ 'ਤੇ ਕੀਤੀ ਫਾਇਰਿੰਗ, ਵਾਲ-ਵਾਲ ਹੋਇਆ ਬਚਾਅ


Top News view more...

Latest News view more...

PTC NETWORK