10 ਆਈਏਐਸ ਤੇ 38 ਪੀਸੀਐਸ ਅਫ਼ਸਰਾਂ ਦੇ ਹੋਏ ਤਬਾਦਲੇ
ਚੰਡੀਗੜ੍ਹ : ਪੰਜਾਬ ਸਰਕਾਰ ਸਰਕਾਰ ਵੱਲੋਂ ਅੱਜ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਅਧਿਕਾਰੀਆਂ ਦੇ ਵੱਡੇ ਪੱਧਰ ਉਤੇ ਤਬਾਦਲੇ ਕੀਤੇ ਗਏ। ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦੇ ਹੋਏ 10 ਆਈਏਐਸ ਅਤੇ 38 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਇਸ ਸੂਚੀ ਮੁਤਾਬਕ ਜਲੰਧਰ ਦੇ ਏਡੀਸੀ ਜਨਰਲ ਮੇਜਰ ਅਮਿਤ ਸਰੀਨ ਦਾ ਫ਼ਾਜ਼ਿਲਕਾ ਦੇ ਏਡੀਸੀ ਵਜੋਂ ਤਬਾਦਲਾ ਕਰ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਮੇਜਰ ਅਮਿਤ ਸਰੀਨ ਦਾ ਜੁਲਾਈ ਮਹੀਨੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਨਾਲ ਵਿਵਾਦ ਹੋਇਆ ਸੀ ਜੋ ਖੂਬ ਚਰਚਾ ਦਾ ਵਿਸ਼ਾ ਬਣਿਆ ਸੀ। ਤਬਾਦਲੇ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਨਾਲ ਨੱਥੀ ਕੀਤੀ ਗਈ ਹੈ।
-PTC News
ਇਹ ਵੀ ਪੜ੍ਹੋ : SYL ਦੇ ਮੁੱਦੇ 'ਤੇ ਮੁੱਖ ਮੰਤਰੀ ਮਾਨ ਆਪਣੇ ਹਮਰੁਤਬਾ ਖੱਟਰ ਨਾਲ ਕਰਨਗੇ ਮੁਲਾਕਾਤ