Tue, May 6, 2025
Whatsapp

ਮਹਾਰਾਸ਼ਟਰ : ਅਹਿਮਦਨਗਰ ਦੇ ਹਸਪਤਾਲ 'ਚ ਲੱਗੀ ਅੱਗ, 10 ਕੋਰੋਨਾ ਮਰੀਜ਼ਾਂ ਦੀ ਮੌਤ

Reported by:  PTC News Desk  Edited by:  Shanker Badra -- November 06th 2021 02:04 PM
ਮਹਾਰਾਸ਼ਟਰ : ਅਹਿਮਦਨਗਰ ਦੇ ਹਸਪਤਾਲ 'ਚ ਲੱਗੀ ਅੱਗ, 10 ਕੋਰੋਨਾ ਮਰੀਜ਼ਾਂ ਦੀ ਮੌਤ

ਮਹਾਰਾਸ਼ਟਰ : ਅਹਿਮਦਨਗਰ ਦੇ ਹਸਪਤਾਲ 'ਚ ਲੱਗੀ ਅੱਗ, 10 ਕੋਰੋਨਾ ਮਰੀਜ਼ਾਂ ਦੀ ਮੌਤ

ਅਹਿਮਦਨਗਰ : ਮਹਾਰਾਸ਼ਟਰ ਦੇ ਅਹਿਮਦਨਗਰ ਤੋਂ ਵੱਡੀ ਖ਼ਬਰ ਆ ਰਹੀ ਹੈ। ਇੱਥੋਂ ਦੇ ਸਿਵਲ ਹਸਪਤਾਲ ਵਿੱਚ ਅੱਗ ਲੱਗਣ ਕਾਰਨ 10 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਅਹਿਮਦਨਗਰ ਦੇ ਕਲੈਕਟਰ ਰਾਜੇਂਦਰ ਭੋਸਲੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਇਹ ਅੱਗ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ ਵਿੱਚ ਲੱਗੀ। ਇਸ ਮੌਕੇ 'ਤੇ ਕਈ ਫਾਇਰ ਟੈਂਡਰ ਅੱਗ ਬੁਝਾਉਣ 'ਚ ਜੁਟੇ ਹੋਏ ਹਨ। [caption id="attachment_546569" align="aligncenter" width="286"] ਮਹਾਰਾਸ਼ਟਰ : ਅਹਿਮਦਨਗਰ ਦੇ ਹਸਪਤਾਲ 'ਚ ਲੱਗੀ ਅੱਗ, 10 ਕੋਰੋਨਾ ਮਰੀਜ਼ਾਂ ਦੀ ਮੌਤ[/caption] ਇਸ ਹਾਦਸੇ ਵਿੱਚ 10 ਕੋਰੋਨਾ ਮਰੀਜ਼ਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ 6 ਮਰੀਜ਼ ਝੁਲਸ ਗਏ ਹਨ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਕਿਸੇ ਹੋਰ ਥਾਂ ’ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅੱਗ ਸ਼ਨੀਵਾਰ ਸਵੇਰੇ ਕਰੀਬ 11.30 ਵਜੇ ਲੱਗੀ ਹੈ। [caption id="attachment_546567" align="aligncenter" width="300"] ਮਹਾਰਾਸ਼ਟਰ : ਅਹਿਮਦਨਗਰ ਦੇ ਹਸਪਤਾਲ 'ਚ ਲੱਗੀ ਅੱਗ, 10 ਕੋਰੋਨਾ ਮਰੀਜ਼ਾਂ ਦੀ ਮੌਤ[/caption] ਜਦੋਂ ਅੱਗ ਲੱਗੀ ਉਸ ਸਮੇਂ ਆਈਸੀਯੂ ਵਾਰਡ ਵਿੱਚ 20 ਲੋਕ ਮੌਜੂਦ ਸਨ। ਆਈਸੀਯੂ ਵਿੱਚ ਕਈ ਮਰੀਜ਼ ਅਜਿਹੇ ਵੀ ਸਨ, ਜੋ ਵੈਂਟੀਲੇਟਰ 'ਤੇ ਸਨ। ਅੱਗ ਲੱਗਣ 'ਤੇ ਪਹਿਲਾਂ ਹਸਪਤਾਲ ਦੇ ਅੱਗ ਬੁਝਾਊ ਯੰਤਰ ਨਾਲ ਇਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਨਾਕਾਮ ਰਹੀ ਅਤੇ ਅੱਗ ਕਾਬੂ ਤੋਂ ਬਾਹਰ ਹੋ ਗਈ, ਜਿਸ ਕਾਰਨ ਆਈਸੀਯੂ 'ਚ 10 ਮਰੀਜ਼ ਅੱਗ ਦੀ ਲਪੇਟ 'ਚ ਆ ਗਏ। [caption id="attachment_546566" align="aligncenter" width="273"] ਮਹਾਰਾਸ਼ਟਰ : ਅਹਿਮਦਨਗਰ ਦੇ ਹਸਪਤਾਲ 'ਚ ਲੱਗੀ ਅੱਗ, 10 ਕੋਰੋਨਾ ਮਰੀਜ਼ਾਂ ਦੀ ਮੌਤ[/caption] ਇਸ ਤੋਂ ਬਾਅਦ ਅਹਿਮਦਨਗਰ ਨਗਰ ਨਿਗਮ ਅਤੇ ਐਮਆਈਡੀਸੀ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਜਾਣਕਾਰੀ ਮੁਤਾਬਕ ਮੌਕੇ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ, ਪੁਲਸ ਕਰਮਚਾਰੀ ਅਤੇ ਹਸਪਤਾਲ ਪ੍ਰਬੰਧਨ ਦੇ ਲੋਕ ਰਾਹਤ ਅਤੇ ਬਚਾਅ ਕੰਮ 'ਚ ਲੱਗੇ ਹੋਏ ਹਨ। ਮੁੱਢਲਾ ਅੰਦਾਜ਼ਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। -PTCNews


Top News view more...

Latest News view more...

PTC NETWORK