World Music Day 2023: ਸੰਗੀਤ ਇਕ ਅਜਿਹੀ ਭਾਸ਼ਾ ਹੈ ਜਿਸ ਤੋਂ ਸਭ ਵਾਕਿਫ਼ ਹਨ। ਸੰਗੀਤ ਸਾਡੇ ਜੀਵਨ ਦੀ ਜ਼ਰੂਰਤ ਹੈ,ਜੋ ਸਾਨੂੰ ਰੂਹਾਨੀ ਸੁਕੂਨ ਪ੍ਰਦਾਨ ਕਰਦੀ ਹੈ ਜਦੋਂ ਕਦੇ ਸਾਡਾ ਮਨ ਭਾਰੀ ਹੋਵੇ ਜਾਂ ਫ਼ਿਰ ਅਸੀਂ ਨਿਰਾਸ਼ ਮਹਿਸੂਸ ਕਰਦੇ ਹਾਂ ਤਾਂ ਅਸੀਂ ਸੰਗੀਤ ਸੁਨਣ ਦੀ ਖਵਾਇਸ਼ ਰੱਖਦੇ ਹਾਂ। ਸੰਗੀਤ ਨਾਲ ਮਨ ਨੂੰ ਖੁਸ਼ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ। ਸੰਗੀਤ ਇੱਕ ਅਜਿਹੀ ਕਲਾ ਹੈ ਜੋ ਸਾਡੀ ਰੂਹ ਅਤੇ ਵਿਚਾਰਾਂ ਦਰਮਿਆਨ ਇੱਕ ਡੂੰਘਾ ਤਾਲਮੇਲ ਪੈਦਾ ਕਰ ਦਿੰਦੀ ਹੈ। ਸੰਗੀਤ ਦਿਵਸ ਕਿਉਂ ਮਨਾਇਆ ਜਾਂਦਾ ਹੈ ?ਸੂਫ਼ੀਇਜ਼ਮ ( ਯਾਨੀ ਸੂਫ਼ੀਮੱਤ ) ਦੇ ਮੁਤਾਬਿਕ ਸੰਗੀਤ ਰਾਹੀਂ ਅਸੀਂ ਆਪਣੇ ਰੱਬ ਨੂੰ ਹਾਸਿਲ ਕਰ ਸਕਦੇ ਹਾਂ। ਵੈਸੇ ਤਾਂ ਬਹੁਤ ਸਾਰੇ ਮੁਖ਼ਤਲਿਫ਼ ਤਰੀਕਿਆਂ ਨਾਲ ਅਸੀਂ ਯਾਰ ( ਰੱਬ ) ਨੂੰ ਰਾਜ਼ੀ ਕਰ ਸਕਦੇ ਹਾਂ ਪਰ ਸੰਗੀਤ ਉਨ੍ਹਾਂ ਵਿੱਚੋ ਸਭ ਤੋਂ ਅਹਿਮ ਹੈ। ਇਸੇ ਕਰਕੇ ਹਰ ਪੁਰਾਤਨ ਸਮੇਂ ਤੋਂ ਹੀ ਸੰਗੀਤ ਨੂੰ ਇਨ੍ਹੀਂ ਤੱਵਜੋਹ ਦਿੱਤੀ ਗਈ ਹੈ। ਡਾਕਟਰ ਵੀ ਸੰਗੀਤ ਨੂੰ ਸਿਹਤ ਦੇ ਫਾਇਦੇਮੰਦ ਵਿਕਲਪਾਂ ਵਿੱਚੋ ਇੱਕ ਮੰਨਦੇ ਹਨ। ਸੰਗੀਤ ਨੂੰ ਲੈਕੇ ਕੀਤੇ ਗਏ ਪ੍ਰਯੋਗਾਂ ਤੋਂ ਇਹ ਸਾਬਿਤ ਹੋਇਆ ਹੈ ਕਿ ਸੰਗੀਤ ਸਰੀਰ ਵਿੱਚ ਬਦਲਾਅ ਲਿਆਂਦਾ ਹੈ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਜਿਸ ਵਿਅਕਤੀ ਨੂੰ ਤਣਾਅ ਜਿਆਦਾ ਹੁੰਦਾ ਹੈ ਉਨ੍ਹਾ ਨੂੰ ਸੰਗੀਤ ਦੀ ਥੈਰੇਪੀ ਦਿੱਤੀ ਜਾਂਦੀ ਹੈ। ਸੰਗੀਤ ਦੀ ਇਸ ਖ਼ਾਸੀਅਤ ਨੂੰ ਸਭ ਤੱਕ ਪਹੁੰਚਾਉਣ ਅਤੇ ਲੋਕਾਂ ਵਿਚਕਾਰ ਇਸਦੀ ਜਾਗਰੂਕਤਾ ਪੈਦਾ ਕਾਰਨ ਲਈ 21 ਜੂਨ ਨੂੰ ਪੂਰੀ ਦੁਨੀਆ ਵਿਚ ਵਿਸ਼ਵ ਸੰਗੀਤ ਦਿਵਸ ਮਨਾਇਆ ਜਾਂਦਾ ਹੈ।ਪਹਿਲੀ ਵਾਰ ਕਦੋਂ ਮਨਾਇਆ ਗਿਆ ਸੀ ਸੰਗੀਤ ਦਿਵਸਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੰਗੀਤ ਦਿਵਸ ਦੀ ਸ਼ੁਰੂਆਤ ਸਾਲ 1982 ਵਿੱਚ ਪਹਿਲੀ ਵਾਰ ਵਿਸ਼ਵ ਸੰਗੀਤ ਦਿਵਸ ਮਨਾਇਆ ਗਿਆ। ਜਿਸਦੀ ਸ਼ੁਰੂਆਤ ਫਰਾਂਸ ਤੋਂ ਹੋਈ ਦਰਅਸਲ ਫਰਾਂਸ ਦੇ ਸੰਸਕ੍ਰਿਤਿਕ ਮੰਤਰੀ ਜੈਕ ਲੈਂਗ ਨੇ ਲੋਕ ਦੇ ਵਿੱਚ ਵੱਧ ਦੀ ਸੰਗੀਤ ਪ੍ਰਤੀ ਦੀਵਾਨਗੀ ਨੂੰ ਦੇਖਦਿਆਂ ਇਸ ਦਿਨ ਨੂੰ ਵਿਸ਼ਵ ਸੰਗੀਤ ਦਿਵਸ ਐਲਾਨ ਕਰ ਦਿੱਤਾ। ਇਸ ਦਿਨ ਨੂੰ ਫੇਟੇ ਲਾ ਮਿਊਜ਼ਿਕਵੀ ਕਿਹਾ ਜਾਣ ਲੱਗਾ। ਕਦੋਂ ਅਤੇ ਕਿੱਥੋ ਸ਼ੁਰੂ ਹੋਇਆ ਸੀ ਸੰਗੀਤ ਦਿਵਸ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫਰਾਂਸ ਵਿੱਚ ਪੂਰੇ ਜਸ਼ਨ ਨਾਲ ਸਾਲ 1982 ਵਿੱਚ ਇਹ ਦਿਨ ਆਯੋਜਿਤ ਕੀਤਾ ਗਿਆ। ਜਿਸ ਨੂੰ 32 ਦੇਸ਼ਾਂ ਦਾ ਸਮਰਥਨ ਮਿਲਿਆ। ਉਸ ਤੋਂ ਬਾਅਦ ਭਾਰਤ ਸਮੇਤ ਇਟਲੀ , ਗ੍ਰੀਸ ਰੂਸ ਅਮਰੀਕਾ ਜਪਾਨ, ਕੈਨੇਡਾ, ਚੀਨ ਅਤੇ ਦੁਨੀਆ ਭਰ ਦੇ ਤਮਾਮ ਦੇਸ਼ 21 ਜੂਨ ਨੂੰ ਇਹ ਦਿਨ ਮਨਾਉਂਦੇ ਹਨ। ਵਿਸ਼ਵ ਸੰਗੀਤ ਦਿਵਸ 2023 ਦੀ ਥੀਮਹਰ ਸਾਲ ਵਿਸ਼ਵ ਸੰਗੀਤ ਦਿਵਸ ਦੀ ਇੱਕ ਖਾਸ ਥੀਮ ਹੁੰਦੀ ਹੈ ਅਤੇ ਇਸ ਸਾਲ 2023 ਸੰਗੀਤ ਦਿਵਸ ਦੀ ਥੀਮ ਮਿਊਜ਼ਿਕ ਓਨ ਦਾ ਇੰਟਰਸੇਕਸ਼ਨਸ ਜਿਸ ਦਾ ਅਰਥ ਹੈ ਚੌਰਾਹਿਆਂ ਤੇ ਸੰਗੀਤ ਜੋ ਕਿ ਸਮੁੱਚੇ ਭਾਈਚਾਰੇ ਦੇ ਲੋਕਾਂ ਨੂੰ ਇੱਕ ਜੁੱਟ ਕਰਨ ਦਾ ਪ੍ਰਤੀਕ ਹੈ । ਤਾਂ ਸੰਗੀਤ ਇੱਕ ਨੈਤਿਕ ਕਾਨੂੰਨ ਹੈ ਜੋ ਸਮੁੱਚੇ ਬ੍ਰਹਮੰਡ ਨੂੰ ਆਤਮਾ ਦਿੰਦਾ ਹੈ,ਮਨ ਨੂੰ ਖੰਭ ਦਿੰਦਾ ਹੈ,ਕਲਪਨਾ ਅਤੇ ਜੀਵਨ ਨੂੰ ਉਡਾਣ ਦਿੰਦਾ ਹੈ।ਇਹ ਵੀ ਪੜ੍ਹੋ: International Yoga Day 2023: ਨਾੜੀਆਂ 'ਚੋ ਜਮ੍ਹਾ ਕੋਲੈਸਟ੍ਰਾਲ ਨੂੰ ਬਾਹਰ ਕੱਢਣ ਲਈ ਕਾਰਗਾਰ ਹਨ ਇਹ ਯੋਗਾਸਨ !