ਨਵੀਂ ਦਿੱਲੀ: ਵਾਟਸ ਐਪ ਦੀ ਵਰਤੋਂ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਕੰਪਨੀ ਵੱਲੋਂ ਸਮੇਂ ਅਨੁਸਾਰ ਅਪਡੇਟਸ ਕੀਤੀਆਂ ਜਾ ਰਹੀਆਂ ਹਨ। ਮੈਟਾ ਦੀ ਮੈਸੇਜਿੰਗ ਐਪ WhatsApp ਨੂੰ ਹੋਰ ਵਧੀਆ ਬਣਾਉਣ ਲਈ ਕੰਪਨੀ ਵੱਲੋਂ ਕੀਤੀਆਂ ਅਪਡੇਟਸ ਨੂੰ ਲੈ ਕੇ ਲੋਕ ਸ਼ਲਾਘਾ ਕਰ ਰਹੇ ਹਨ। ਹੁਣ ਕੰਪਨੀ ਨੇ ਇਕ ਨਵਾਂ ਫੀਚਰ ਪੇਸ਼ ਕੀਤਾ ਹੈ, ਜਿਸ ਦੇ ਤਹਿਤ ਗਲਤੀ ਨਾਲ ਡਿਲੀਟ ਕੀਤੇ ਗਏ ਮੈਸੇਜ ਨੂੰ ਅਨਡੂ ਕੀਤਾ ਜਾ ਸਕਦਾ ਹੈ।ਦੱਸ ਦੇਈਏ ਕਿ ਵਟਸਐਪ ਨੇ ਸੋਮਵਾਰ ਨੂੰ ਨਵਾਂ 'ਐਕਸੀਡੈਂਟਲ ਡਿਲੀਟ' ਫੀਚਰ ਪੇਸ਼ ਕੀਤਾ ਹੈ, ਜੋ ਕਿ ਨਵੀਂ ਸੁਰੱਖਿਆ ਲੇਅਰ ਦੀ ਤਰ੍ਹਾਂ ਕੰਮ ਕਰਦਾ ਹੈ।ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਜਦੋਂ ਤੁਸੀਂ ਗਲਤ ਵਿਅਕਤੀ ਜਾਂ ਗਰੁੱਪ ਨੂੰ ਮੈਸੇਜ ਭੇਜਦੇ ਹੋ ਅਤੇ ਗਲਤੀ ਨਾਲ 'ਡਿਲੀਟ ਫਾਰ ਏਵਨ' ਦੀ ਬਜਾਏ 'ਡਿਲੀਟ ਫਾਰ ਮੀ' 'ਤੇ ਕਲਿੱਕ ਕਰਦੇ ਹੋ ਤਾਂ ਉਨ੍ਹਾਂ ਨੂੰ ਸਮੱਸਿਆ ਹੋ ਸਕਦੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਕੰਪਨੀ ਨੇ ਐਕਸੀਡੈਂਟਲ ਡਿਲੀਟ ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਯੂਜ਼ਰਸ ਨੂੰ ਗਲਤੀ ਨਾਲ ਡਿਲੀਟ ਕੀਤੇ ਗਏ ਮੈਸੇਜ ਨੂੰ ਪੰਜ ਸੈਕਿੰਡ ਦੀ ਵਿੰਡੋ ਦੇ ਕੇ ਅਤੇ 'ਡੀਲੀਟ ਫਾਰ ਮੀ' ਤੋਂ 'ਡਿਲੀਟ ਫਾਰ ਏਵਿਨੀਅਨ' 'ਤੇ ਕਲਿੱਕ ਕਰਨ ਦੀ ਮਦਦ ਕਰੇਗਾ।ਮੈਸੇਜ ਨੂੰ ਅਨਡੂ ਕਰਨ ਦੀ ਸਹੂਲਤ ਇਹ ਫੀਚਰ ਯੂਜ਼ਰਸ ਨੂੰ ਡਿਲੀਟ ਕੀਤੇ ਗਏ ਮੈਸੇਜ ਨੂੰ ਜਲਦੀ ਅਨਡੂ ਕਰਨ ਲਈ ਕੁਝ ਸਕਿੰਟ ਦਿੰਦਾ ਹੈ। ਦੱਸ ਦੇਈਏ ਕਿ ਇਹ ਫੀਚਰ ਐਂਡ੍ਰਾਇਡ ਅਤੇ ਆਈਫੋਨ ਡਿਵਾਈਸ 'ਤੇ ਸਾਰੇ ਯੂਜ਼ਰਸ ਲਈ ਉਪਲੱਬਧ ਹੈ।ਫੀਚਰ ਨੂੰ ਵੀ ਕੀਤਾ ਗਿਆ ਸੀ ਲਾਂਚ ਪਿਛਲੇ ਮਹੀਨੇ ਮੈਸੇਜਿੰਗ ਪਲੇਟਫਾਰਮ ਨੇ ਭਾਰਤ ਵਿੱਚ ਇੱਕ ਨਵਾਂ 'ਮੈਸੇਜ ਯੂਅਰ ਸੈਲਫ' ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਹ ਤੁਹਾਨੂੰ ਨੋਟਸ, ਰੀਮਾਈਂਡਰ ਅਤੇ ਅੱਪਡੇਟ ਭੇਜਣ ਲਈ ਆਪਣੇ ਖੁਦ ਦੇ ਨੰਬਰ 'ਤੇ ਸੁਨੇਹਾ ਭੇਜਣ ਦਿੰਦਾ ਹੈ। ਇਸ ਫੀਚਰ ਨਾਲ ਯੂਜ਼ਰਸ ਵਟਸਐਪ 'ਤੇ ਆਪਣੀ ਟੂ-ਡੂ ਲਿਸਟ ਨੂੰ ਮੈਨੇਜ ਕਰਨ ਲਈ ਨੋਟਸ, ਰੀਮਾਈਂਡਰ, ਸ਼ਾਪਿੰਗ ਲਿਸਟ ਵਰਗੇ ਮੈਸੇਜ ਵੀ ਭੇਜ ਸਕਦੇ ਹਨ।