Sandeep Singh Vs Women Coach Case: ਹਰਿਆਣਾ ਦੇ ਸਾਬਕਾ ਰਾਜ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਨੇ ਸੁਰੱਖਿਆ ਹਟਾਉਣ ਲਈ ਡੀਜੀਪੀ ਨੂੰ ਪੱਤਰ ਲਿਖਿਆ ਹੈ। ਉਸ ਦਾ ਦੋਸ਼ ਹੈ ਕਿ ਸੁਰੱਖਿਆ ਕਾਰਨ ਉਸ ਦੀ ਨਿੱਜਤਾ ਨਹੀਂ ਰਹੀ ਹੈ। ਕੋਚ ਦੀ ਸਿਹਤ 3 ਦਿਨਾਂ ਤੋਂ ਖਰਾਬ ਹੈ। ਉਸ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਲਿਜਾਇਆ ਗਿਆ ਹੈ, ਜਿੱਥੋਂ ਦੋ ਦਿਨਾਂ ਬਾਅਦ ਰਿਪੋਰਟ ਆਉਣ ’ਤੇ ਕਾਰਨਾਂ ਦਾ ਪਤਾ ਲੱਗੇਗਾ।ਮਹਿਲਾ ਕੋਚ ਨੇ ਦੋਸ਼ ਲਾਇਆ ਕਿ ਸੁਰੱਖਿਆ ਗਾਰਡਾਂ ਨੇ ਉਸ ਨੂੰ ਗਲਤ ਖਾਣਾ ਦਿੱਤਾ ਹੈ। ਕੋਚ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਕਿਸੇ ਜ਼ਹਿਰੀਲੇ ਪਦਾਰਥ ਦਾ ਸੇਵਨ ਕੀਤੇ ਜਾਣ ਦਾ ਸ਼ੱਕ ਹੈ। ਡੀਜੀਪੀ ਪੀਕੇ ਅਗਰਵਾਲ ਨੂੰ ਲਿਖੇ ਪੱਤਰ ਵਿੱਚ ਕੋਚ ਨੇ ਕਿਹਾ ਕਿ ਸੁਰੱਖਿਆ ਤੁਰੰਤ ਹਟਾਈ ਜਾਵੇ। ਸੁਰੱਖਿਆ ਕਰਮਚਾਰੀ ਉਸ ਦੇ ਨਾਲ ਬਾਹਰ ਨਹੀਂ ਜਾਂਦੇ। ਘਰ ਵਿੱਚ ਨੌਕਰਾਂ ਨਾਲ ਝਗੜਾ ਕਰਦੇ ਨੇ ਇਸ ਲਈ ਉਸਨੂੰ ਅਜਿਹੀ ਸੁਰੱਖਿਆ ਦੀ ਲੋੜ ਨਹੀਂ, ਨਾਲ ਹੀ ਚੰਡੀਗੜ੍ਹ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।ਦੂਜੇ ਪਾਸੇ ਮਹਿਲਾ ਜੂਨੀਅਰ ਕੋਚ ਨੇ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਅਤੇ ਐਸਆਈਟੀ ਦੇ ਮੁਖੀ ਡੀਐਸਪੀ ਪਲਕ ਗੋਇਲ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਜਬਰ ਜਨਾਹ ਦੀ ਕੋਸ਼ਿਸ਼ ਦੀ ਧਾਰਾ ਨਹੀਂ ਜੋੜੀ ਗਈ ਤੇ ਦੋਸ਼ ਲਾਇਆ ਕਿ ਹਰਿਆਣਾ ਪੁਲਿਸ ਦੀ ਐਸਆਈਟੀ ਉਸ ਨੂੰ ਬਦਨਾਮ ਕਰਨ ਲਈ ਸਕੂਲ, ਕਾਲਜ ਅਧਿਆਪਕਾਂ ਅਤੇ ਮਾਹਿਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੀੜਤ ਦਾ ਕਹਿਣਾ ਕਿ ਉਨ੍ਹਾਂ ਨੂੰ ਮੇਰੇ ਖਿਲਾਫ ਬਿਆਨ ਦੇਣ ਲਈ ਕਿਹਾ ਜਾ ਰਿਹਾ ਹੈ। ਮੇਰੇ 'ਤੇ ਮੰਤਰੀ ਖਿਲਾਫ ਸ਼ਿਕਾਇਤ ਵਾਪਸ ਲੈਣ ਲਈ ਵਾਰ-ਵਾਰ ਦਬਾਅ ਪਾਇਆ ਜਾ ਰਿਹਾ ਹੈ।ਮਹਿਲਾ ਕੋਚ ਦੇ ਪਿਤਾ ਨੇ ਕਿਹਾ ਕਿ ਇਹ ਸੁਰੱਖਿਆ ਸਰਕਾਰ ਦੀ ਹੈ। ਉਸ ਦੀਆਂ ਦੋਵੇਂ ਬੇਟੀਆਂ ਦੀ ਸਿਹਤ 3 ਦਿਨਾਂ ਤੋਂ ਖਰਾਬ ਹੈ। ਚੰਡੀਗੜ੍ਹ ਦੇ ਹਸਪਤਾਲ ਅਤੇ ਪੀ.ਜੀ.ਆਈ. ਵਿੱਚ ਵੀ ਜ਼ੇਰੇ ਇਲਾਜ ਹੈ। ਪੀੜਤ ਕੋਚ ਦੇ ਪਿਤਾ ਨੇ ਕਿਹਾ ਕਿ ਜਦੋਂ ਇੱਕ ਸਾਬਕਾ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਸੰਦੀਪ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਤਾਂ ਮੁੱਖ ਮੰਤਰੀ ਨੇ ਜਿਸ ਜ਼ਿੱਦ ਨਾਲ ਜਵਾਬ ਦਿੱਤਾ, ਉਹ ਅਸ਼ਲੀਲ ਭਾਸ਼ਾ ਸੀ। ਹੁਣ ਅਸੀਂ ਨਿਆਂਪਾਲਿਕਾ ਤੋਂ ਹੀ ਨਿਆਂ ਦੀ ਆਸ ਰੱਖਦੇ ਹਾਂ। ਸੰਦੀਪ ਸਿੰਘ ਆਪਣੀ ਤਾਕਤ ਦੀ ਦੁਰਵਰਤੋਂ ਕਰ ਸਕਦਾ ਹੈ।