14th February Cow Hug Day: ਸਰਕਾਰ ਚਾਹੁੰਦੀ ਹੈ ਕਿ ਲੋਕ 14 ਫਰਵਰੀ ਨੂੰ ਵੈਲੇਨਟਾਈਨ ਡੇਅ (Valentine's Day) ਦੇ ਦਿਨ 'ਗਊ ਹੱਗ ਡੇ' (Cow Hug Day) ਮਨਾਉਣ। ਭਾਵ ਜੇਕਰ ਪ੍ਰੇਮਿਕਾ, ਪਤਨੀ, ਦੋਸਤ, ਭੈਣ-ਭਰਾ, ਮਾਤਾ-ਪਿਤਾ ਨੂੰ ਜੱਫੀ ਪਾਉਣ ਦੀ ਬਜਾਏ ਗਾਂ ਨੂੰ ਗਲੇ ਲਗਾਓ।ਇਹ ਵੀ ਪੜ੍ਹੋ: Valentine's Day ਕਿਉਂ ਮਨਾਇਆ ਜਾਂਦਾ ਹੈ? ਇਸ ਦੇ ਇਤਿਹਾਸ ਬਾਰੇ ਜਾਣੋਬਸੰਤ ਰੁੱਤ ਅਤੇ ਵੈਲੇਨਟਾਈਨ ਵੀਕ ਇਕੱਠੇ ਚੱਲ ਰਹੇ ਹਨ। ਲੋਕਾਂ ਦਾ ਪਿਆਰ ਭਰਪੂਰ ਰੂਪ ਵਿਚ ਸਾਹਮਣੇ ਆ ਰਿਹਾ ਹੈ। ਮੁਹੱਬਤ ਦੇ ਮਾਮਲੇ ਵਿੱਚ ਚਾਹੇ ਸਰਕਾਰੀ ਮੁਲਾਜ਼ਮ ਹੋਵੇ ਤੇ ਕੀ ਆਮ ਆਦਮੀ ਸਭ ਇੱਕੋ ਜਿਹੇ ਹਨ। ਇੱਥੋਂ ਤੱਕ ਕਿ ਜਾਨਵਰ ਵੀ ਪਿਆਰ ਕਰਦੇ ਹਨ, ਭਾਵੇਂ ਉਹ ਇਸਨੂੰ ਬਿਆਨ ਨਹੀਂ ਕਰ ਸਕਦੇ।ਪਿਆਰ ਦੇ ਇਸ ਹਫਤੇ 'ਚ ਪਿਆਰ ਲਈ ਇਕ ਖਾਸ ਦਿਨ ਵੀ ਤੈਅ ਕੀਤਾ ਗਿਆ ਹੈ। ਪਿਆਰ ਦੇ ਇਸ ਦਿਨ ਨੂੰ ਉਤਸ਼ਾਹ ਨਾਲ ਮਨਾਉਣ ਲਈ ਭਾਰਤ ਦੇ ਪਸ਼ੂ ਭਲਾਈ ਬੋਰਡ ਨੇ ਇੱਕ ਸਰਕੂਲਰ ਜਾਰੀ ਕਰਕੇ ਕਿਹਾ ਹੈ ਕਿ 14 ਫਰਵਰੀ, ਵੈਲੇਨਟਾਈਨ ਡੇਅ ਨੂੰ 'ਗਊ ਹੱਗ-ਡੇ' ਵਜੋਂ ਮਨਾਇਆ ਜਾਣਾ ਚਾਹੀਦਾ ਹੈ।ਜਾਰੀ ਸਰਕੂਲਰ ਅਨੁਸਾਰ ਬੋਰਡ ਦਾ ਕਹਿਣਾ ਹੈ ਕਿ ਗਾਂ ਭਾਰਤ ਦੀ ਸਭਿਅਤਾ ਅਤੇ ਪੇਂਡੂ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ। ਜਿਸ ਨੂੰ ਕਾਮਧੇਨੂ ਅਤੇ ਗੌਮਾਤਾ ਵੀ ਕਿਹਾ ਜਾਂਦਾ ਹੈ। ਇਹ ਇੱਕ ਮਾਂ ਵਰਗੀ ਹੈ ਜੋ ਆਪਣੇ ਬੱਚਿਆਂ 'ਤੇ ਸਭ ਕੁਝ ਲਾ ਦਿੰਦੀ ਹੈ।ਵਿਦੇਸ਼ੀ ਸਭਿਅਤਾ ਦੇ ਵਧਦੇ ਪ੍ਰਭਾਵ ਕਾਰਨ ਭਾਰਤੀ ਸੰਸਕ੍ਰਿਤੀ ਖਤਰੇ ਵਿੱਚ ਹੈ। ਪੱਛਮੀ ਸੱਭਿਅਤਾ ਦੀ ਚਕਾਚੌਂਧ ਵਿੱਚ ਅਸੀਂ ਆਪਣੇ ਪਦਾਰਥਕ ਸੱਭਿਆਚਾਰ ਅਤੇ ਵਿਰਸੇ ਨੂੰ ਲਗਭਗ ਵਿਸਾਰ ਚੁੱਕੇ ਹਾਂ।ਇਹ ਵੀ ਪੜ੍ਹੋ: Happy Rose Day 2023: ਕੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਕਿਸੇ 'ਖ਼ਾਸ' ਸ਼ਖਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਤਾਂ ਦਿਓ ਇੰਨੇ ਗੁਲਾਬ...!ਗਾਂ ਦੇ ਬੇਅੰਤ ਲਾਭਾਂ ਨੂੰ ਦੇਖਦੇ ਹੋਏ, ਇਸ ਨੂੰ ਗਲੇ ਲਗਾਉਣ ਨਾਲ ਭਾਵਨਾਤਮਕ ਤੰਦਰੁਸਤੀ ਆਵੇਗੀ, ਜਿਸ ਨਾਲ ਵਿਅਕਤੀਗਤ ਅਤੇ ਸਮੂਹਿਕ ਖੁਸ਼ੀ ਵਧੇਗੀ। ਗਊ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਗਊ ਪ੍ਰੇਮੀ 14 ਫਰਵਰੀ ਨੂੰ ਗਊ ਹੱਗ ਦਿਵਸ ਵਜੋਂ ਮਨਾ ਸਕਦੇ ਹਨ, ਜੋ ਉਨ੍ਹਾਂ ਦੇ ਜੀਵਨ ਵਿੱਚ ਸਕਾਰਾਤਮਕ ਊਰਜਾ ਅਤੇ ਖੁਸ਼ਹਾਲੀ ਲਿਆਵੇਗਾ।