ਹੁਸ਼ਿਆਰਪੁਰ: ਗਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਯੋਗ ਅਗਵਾਈ ਹੇਠ ਪੰਜਾਬ ਗਤਕਾ ਐਸੋਸੀਏਸ਼ਨ ਜੋ ਕਿ ਪੰਜਾਬ ਸਟੇਟ ਸਪੋਰਟਸ ਕੌਂਸਲ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਤੋ ਮਾਨਤਾ ਪ੍ਰਾਪਤ ਹੈ ਵੱਲੋ ਦੋ ਰੋਜਾ ਗਤਕਾ ਰੈਫਰੀ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ ਮਿਤੀ 15 ਅਤੇ 16 ਅਪ੍ਰੈਲ ਨੂੰ ਐਸ ਬੀ ਸੀ ਐਮ ਐਸ ਪੋਲੀਟੈਕਨਿਕ ਕਾਲਜ ਅਟੱਲਗੜ੍ਹ ਮੁਕੇਰੀਆ ਜਿਲਾ ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਬਾਰੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ ਬਲਜਿੰਦਰ ਸਿੰਘ ਤੂਰ ਵੱਲੋ ਦਸਿਆ ਗਿਆ ਕਿ ਇਸ ਕੈਂਪ ਵਿੱਚ ਪੰਜਾਬ ਗਤਕਾ ਐਸੋਸੀਏਸ਼ਨ ਨਾਲ ਸਬੰਧਤ ਵੱਖ ਵੱਖ ਜਿਲਾ ਐਸੋਸ਼ੀਏਸ਼ਨ ਦੇ ਇਕ ਸੋ ਦੇ ਕਰੀਬ ਰੈਫਰੀ ਭਾਗ ਲੈ ਰਹੈ ਹਨ। ਇਸ ਕੈਂਪ ਦਾ ਮੁੱਖ ਉਦੇਸ਼ ਰੈਫਰੀਆ ਵਿੱਚ ਗਤਕਾ ਖੇਡ ਦੀਆ ਤਕਨੀਕੀ ਨਿਯਮ ਵਿੱਚ ਵਾਧਾ ਕਰਨਾ, ਗਤਕਾ ਖੇਡ ਦੇ ਨਿਯਮਾ ਦੀ ਪੜਚੋਲ ਕਰਕੇ ਨਿਯਮਾ ਵਿੱਚ ਬਦਲਾ ਕਰਨਾ ਅਤੇ ਨਵੇ ਰੈਫਰੀ ਤਿਆਰ ਕਰਨਾ ਹੈ। ਇਸ ਦੇ ਨਾਲ ਹੀ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਵੱਲੋ ਜਾਣਕਾਰੀ ਦਿਤੀ ਗਈ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋ ਖੇਡਾ ਵਤਨ ਪੰਜਾਬ ਦੀਆ ਚੈਂਪੀਅਨਸ਼ਿਪ ਈਵੈਂਟ ਦੋਰਾਨ ਅਤੇ ਭਾਰਤ ਸਰਕਾਰ ਵੱਲੋ ਕਰਵਾਏ ਗਏ ਖੇਲੋ ਇੰਡੀਆ ਯੂਥ ਗੇਮਜ ਈਵੈਂਟ ਵਿਚ ਗਤਕਾ ਖੇਡ ਮੁਕਾਬਲੇਆ ਦੀ ਸ਼ਮੂਲੀਅਤ ਨਾਲ ਗਤਕਾ ਖੇਡ ਵਿੱਚ ਖਿਡਾਰੀਆ ਦੀ ਦਿਲਚਸਪੀ ਵਿਚ ਵਾਧਾ ਹੋਇਆ ਹੈ ਜਿਸ ਨਾਲ ਸਕੂਲਾ ਕਾਲਜਾ ਵਿੱਚ ਗਤਕਾ ਕੋਚਾ ਦੀ ਵੀ ਮੰਗ ਵਧੀ ਹੈ।ਇਸ ਲਈ ਗਤਕੇ ਖੇਡ ਨੂੰ ਪ੍ਰਫੁੱਲਤ ਕਰਨ ਅਤੇ ਕੋਚਾ ਅਤੇ ਰੈਫਰੀਆ ਦੀ ਸਿਖਲਾਈ ਲਈ ਗਤਕਾ ਰਿਫਰੈਸ਼ਰ ਕੋਰਸ ਅਤੇ ਟ੍ਰੈਨਿੰਗ ਕੈਂਪ ਤਕਨੀਕੀ ਸਿਖਲਾਈ ਲਈ ਬਹੁਤ ਮਹੱਤਵਪੂਰਨ ਹਨ। ਦੱਸਣਯੋਗ ਹੈ ਕਿ ਇਸ ਕੈਂਪ ਦੌਰਾਨ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ ਹਰਚਰਨ ਸਿੰਘ ਭੁੱਲਰ ਆਈਪੀਐਸ ਵੀ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਰੈਫਰੀਆਂ ਅਤੇ ਕੋਚ ਸਾਹਿਬਾਨ ਨਾਲ ਰੂਬਰੂ ਹੋਣਗੇ।