ਮਨਿੰਦਰ ਮੋਂਗਾ (ਅੰਮ੍ਰਿਤਸਰ, 14 ਦਸੰਬਰ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੁੜ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਸੰਘਰਸ਼ ਕਮੇਟੀ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਭਲਕੇ ਤੋਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ। ਇਸ ਵਾਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣਾ ਧਰਨਾ ਟੋਲ ਪਲਾਜ਼ਿਆਂ ’ਤੇ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ’ਚ 18 ਥਾਵਾਂ ’ਤੇ ਟੋਲ ਪਲਾਜ਼ਿਆਂ ਨੂੰ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ।ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਭਰ ਦੇ ਡੀਸੀ ਦਫ਼ਤਰਾਂ ’ਤੇ ਚੱਲਦੇ ਲੰਬੇ ਸਮੇਂ ਦੇ ਮੋਰਚਿਆਂ ਦੌਰਾਨ 19ਵੇਂ ਦਿਨ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਮੋਰਚੇ ਦੀਆਂ ਮੰਗਾਂ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ ਜਿਸਨੂੰ ਦੇਖਦੇ ਹੋਏ ਜਥੇਬੰਦੀ ਪਹਿਲਾਂ ਤੋਂ ਐਲਾਨੇ ਐਕਸ਼ਨ ਪ੍ਰੋਗਰਾਮ ਤਹਿਤ 15 ਦਸੰਬਰ ਤੋਂ 15 ਜਨਵਰੀ ਤੱਕ ਪਹਿਲੇ ਪੜਾਅ ਵਿਚ 10 ਜ਼ਿਲ੍ਹਿਆਂ ਵਿਚ 18 ਥਾਂਵਾਂ ਉਪਰ ਸੜਕਾਂ ਟੋਲ ਮੁਕਤ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰਾਂ ਕਾਰਪੋਰੇਟ ਪੱਖੀ ਫ਼ੈਸਲੇ ਲੈ ਰਹੀਆਂ ਹਨ,ਜਿਸ ਕਾਰਨ ਆਮ ਨਾਗਰਿਕ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਭਾਰ ਹੇਠ ਦਬ ਰਿਹਾ ਹੈ। ਬਹੁਤ ਸਾਰੇ ਹੋਰ ਇਲਾਕਿਆਂ ਤੋਂ ਆਮ ਜਨਤਾ ਵੱਲੋਂ ਜਥੇਬੰਦੀ ਨਾਲ ਸੰਪਰਕ ਕਰਕੇ ਆਪਣੇ-ਆਪਣੇ ਇਲਾਕੇ ਦੇ ਟੋਲ ਪਲਾਜ਼ੇ ਵੀ ਇਸ ਪ੍ਰੋਗਰਾਮ ਤਹਿਤ ਫ੍ਰੀ ਕਰਨ ਲਈ ਫੋਨ ਆ ਰਹੇ ਹਨ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨਾਲ 7 ਦਸੰਬਰ ਨੂੰ ਹੋਈ ਮੀਟਿੰਗ ਦੀ ਮਿੰਟਸ ਆਫ ਮੀਟਿੰਗ ਪ੍ਰੋਸੀਡਿੰਗ ਮਿਲੀ ਹੈ ਪਰ ਡਾਕੂਮੈਂਟਸ ਉਤੇ ਕੋਈ ਵੀ ਸਰਕਾਰੀ ਮੋਹਰ ਨਹੀਂ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਦੇ ਮੁੱਦੇ ਉਤੇ ਸਿਰਫ ਹਵਾਈ ਗੱਲਾਂ ਕਰ ਰਹੀ ਹੈ ਅਤੇ ਮੀਟਿੰਗ ਵਿਚ ਹੋਈ ਗੱਲਬਾਤ ਨੂੰ ਸਰਕਾਰੀ ਦਸਵਾਵੇਜ਼ ਨਹੀਂ ਬਣਾਉਣਾ ਚਾਹੁੰਦੀ।ਉਨ੍ਹਾਂ ਅੱਗੇ ਕਿਹਾ ਕਿ ਨਸ਼ੇ ਦਾ ਆਲਮ ਇਹ ਹੈ ਕਿ ਇਕ ਏਐੱਸਆਈ ਦਿਨ ਦਿਹਾੜੇ ਨਸ਼ੇ ਵਿਕਾਉਣ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਇਹੋ ਜਿਹੀਆਂ ਘਟਨਾਵਾਂ ਸਰਕਾਰ ਦੇ ਸਾਰੇ ਦਾਅਵਿਆਂ ਦੀ ਹਵਾ ਕੱਢ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਥੇਬੰਦੀ ਜਲੰਧਰ ਦੇ ਲਤੀਫਪੁਰ ਪਿੰਡ ਨੂੰ ਉਜਾੜਨ ਦੀ ਘਟਨਾ ਦੀ ਸਖ਼ਤ ਆਲੋਚਨਾ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਸਰਕਾਰ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ ਤੇ ਪੀੜਤ ਲੋਕਾਂ ਨਾਲ ਗਾਲੀ-ਗਲੋਚ ਦੀ ਭਾਸ਼ਾ ਵਰਤਣ ਵਾਲੇ ਐੱਸਐੱਸਪੀ ਉਪਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਤਰਨਤਾਰਨ ਮੋਰਚੇ ’ਤੇ 7 ਦਿਨ ਪਹਿਲਾਂ ਸ਼ਹੀਦ ਹੋਏ ਜਥੇਬੰਦੀ ਦੇ ਮਜ਼ਦੂਰ ਆਗੂ ਬਲਵਿੰਦਰ ਸਿੰਘ ਦੀ ਮੌਤ ਤੇ ਸਰਕਾਰ ਕੋਲੋਂ ਕੀਤੀ ਜਾ ਰਹੀ ਮੁਆਵਜ਼ੇ ਤੇ ਨੌਕਰੀ ਦੀ ਮੰਗ ਨੂੰ ਲੰਬਾ ਸਮਾਂ ਅਣਗੌਲੇ ਕੀਤੇ ਜਾਣ ਤੇ ਡੀਸੀ ਦਫਤਰ ਤਰਨਤਾਰਨ ਦੇ ਚਾਰੇ ਗੇਟ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ’ਤੇ ਪ੍ਰਸ਼ਾਸਨ ਵੱਲੋਂ ਮੌਕੇ ਉਪਰ 5 ਲੱਖ ਦਾ ਚੈੱਕ ਦਿੱਤਾ ਗਿਆ ਅਤੇ 5 ਲੱਖ 21 ਦਸੰਬਰ ਨੂੰ ਦੇਣ ਦਾ ਭਰੋਸਾ ਦਿਵਾਇਆ ਗਿਆ।ਉਨ੍ਹਾਂ ਕਿਹਾ ਜੇਕਰ ਸਰਕਾਰ ਦਿੱਤੇ ਗਏ ਭਰੋਸੇ ’ਤੇ ਖਰੀ ਨਹੀਂ ਉਤਰਦੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਸਟੇਜ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਕਿਸਾਨਾਂ-ਮਜ਼ਦੂਰਾਂ ਤੇ ਬੀਬੀਆਂ ਵੱਲੋਂ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕ ਮੁਜ਼ਾਹਰਾ ਕਰਕੇ ਪਿੱਟ ਸਿਆਪਾ ਕੀਤਾ ਗਿਆ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਫ੍ਰੀ ਕੀਤੇ ਜਾਣਗੇ ਟੋਲ ਪਲਾਜ਼ੇਅੰਮ੍ਰਿਤਸਰ1-ਕੱਥੂਨੰਗਲ ਟੋਲ ਪਲਾਜ਼ਾ 2-ਮਾਨਾਂਵਾਲਾ ਟੋਲ ਪਲਾਜ਼ਾ 3-ਛਿੱਡਣ (ਅਟਾਰੀ) ਟੋਲ ਪਲਾਜ਼ਾ ਤਰਨਤਾਰਨ1-ਉਸਮਾਂ ਟੋਲ ਪਲਾਜ਼ਾ 2-ਮੰਨਣ ਟੋਲ ਪਲਾਜ਼ਾਫਿਰੋਜ਼ਪੁਰ1-ਗਿੱਦੜਪਿੰਡੀ ਟੋਲ ਪਲਾਜ਼ਾ 2-ਫਿਰੋਜ਼ਸ਼ਾਹ ਟੋਲ ਪਲਾਜ਼ਾ ਪਠਾਨਕੋਟ1-ਦੀਨਾਨਗਰ ਟੋਲ ਪਲਾਜ਼ਾਹੁਸ਼ਿਆਰਪੁਰ1- ਮੁਕੇਰੀਆਂ ਟੋਲ ਪਲਾਜ਼ਾ 2-ਚਿਲਾਂਗ ਟੋਲ ਪਲਾਜ਼ਾ 3-ਚੱਬੇਵਾਲ ਟੋਲ ਪਲਾਜ਼ਾ 4-ਮਾਨਸਰ ਟੋਲ ਪਲਾਜ਼ਾ5-ਗੜ੍ਹਦੀਵਾਲਾ ਟੋਲ ਪਲਾਜ਼ਾ ਜਲੰਧਰ1-ਚੱਕਬਾਹਮਣੀਆ ਟੋਲ ਪਲਾਜ਼ਾ ਕਪੂਰਥਲਾ1-ਢਿੱਲਵਾਂ ਟੋਲ ਪਲਾਜ਼ਾ ਮੋਗਾ1-ਬਾਘਾ ਪੁਰਾਣਾ (ਸਿੰਘਾਵਾਲਾ) ਟੋਲ ਪਲਾਜ਼ਾ ਫਾਜ਼ਿਲਕਾ1-ਥੇ ਕਲੰਦਰ ਟੋਲ ਪਲਾਜ਼ਾ 2-ਮਾਮੋਜਾਏ ਟੋਲ ਪਲਾਜ਼ਾਇਹ ਵੀ ਪੜੋ: ਚੰਡੀਗੜ੍ਹ ਦੇ SSP ਅਹੁਦੇ ਦਾ ਮਾਮਲਾ ; ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਤੋਂ ਮੰਗਿਆ 3 IPS ਅਫ਼ਸਰਾਂ ਦਾ ਪੈਨਲ