World Animal Day 2023 : ਵਿਸ਼ਵ ਪਸ਼ੂ ਦਿਵਸ ਹਰ ਸਾਲ 4 ਅਕਤੂਬਰ ਪੂਰੀ ਦੁਨੀਆਂ 'ਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਬਣਾਉਣ ਦਾ ਮਹੱਤਵ ਪਸ਼ੂਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਭਲਾਈ ਨਾਲ ਸਬੰਧਤ ਵੱਖ-ਵੱਖ ਕੰਮਾਂ ਦੀ ਸਮੀਖਿਆ ਕਰਨਾ ਹੈ। ਇਸ ਦਿਨ ਪਸ਼ੂਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਅਤੇ ਉਨ੍ਹਾਂ ਦੀ ਸੰਭਾਲ ਬਾਰੇ ਚਰਚਾ ਕੀਤੀ ਜਾਂਦੀ ਹੈ। ਆਉ ਜਾਂਦੇ ਹੈ ਇਹ ਦਿਨ ਕਿਉ ਮਨਾਇਆ ਜਾਂਦਾ ਹੈ ਅਤੇ ਇਸਦਾ ਇਤਿਹਾਸ, ਥੀਮ ਅਤੇ ਮਹੱਤਤਾ। ਵਿਸ਼ਵ ਪਸ਼ੂ ਦਿਵਸ ਕਿਉਂ ਮਨਾਈਆਂ ਜਾਂਦਾ ਹੈ?ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਜਾਨਵਰਾਂ ਦੇ ਅਧਿਕਾਰਾਂ ਦੇ ਨਾਲ ਨਾਲ ਜਾਨਵਰਾਂ ਦੀ ਭਲਾਈ ਲਈ ਬਿਹਤਰ ਮਿਆਰਾਂ ਨੂੰ ਯਕੀਨੀ ਬਣਾਉਣਾ ਹੈ। ਇਸ ਦਿਨ ਲੋਕਾਂ ਨੂੰ ਵੱਖ-ਵੱਖ ਪ੍ਰਜਾਤੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਸਿਖਾਉਂਦਾ ਹੈ ਕਿ ਜਾਨਵਰਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ। 'ਵਿਸ਼ਵ ਪਸ਼ੂ ਦਿਵਸ' ਹੁਣ ਹੌਲੀ-ਹੌਲੀ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਜਿਸ ਨਾਲ ਪਸ਼ੂ ਸੁਰੱਖਿਆ ਦੇ ਖੇਤਰ ਵਿੱਚ ਏਕਤਾ ਅਤੇ ਉਤਸ਼ਾਹ ਮਿਲਦਾ ਹੈ। ਲੋਕ ਇਸ ਦਿਨ ਪਸ਼ੂਆਂ ਨੂੰ ਬਚਾਉਣ ਅਤੇ ਜਾਨਵਰਾਂ ਦੀ ਭਲਾਈ ਲਈ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਯੋਗਦਾਨ ਪਾਉਂਦੇ ਹਨ। ਵਿਸ਼ਵ ਪਸ਼ੂ ਦਿਵਸ ਦਾ ਇਤਿਹਾਸ : ਇਹ ਦਿਨ ਦਾ 24 ਮਾਰਚ, 1925 'ਚ , ਹੇਨਰਿਕ ਜ਼ਿਮਰਮੈਨ ਦੇ ਦਵਾਰਾ ਆਯੋਜਨ ਕੀਤਾ। ਉਸਨੇ ਇਸ ਦਿਨ ਲਈ ਇਕ ਮੋਹਿਮ ਚਲਾਇਆ 'ਮੈਨਸ਼ ਅੰਡ ਹੁੰਡ' (ਮੈਨ ਐਂਡ ਡੌਗ) ਅਤੇ ਜਾਨਵਰਾਂ ਦੀ ਭਲਾਈ ਦੇ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਯੋਜਨ ਕੀਤਾ। ਉਨ੍ਹਾਂ ਨੇ ਇਸਦਾ ਪਹਿਲਾ ਸਮਾਗਮ ਜਰਮਨੀ ਦੇ ਸਪੋਰਟਸ ਪੈਲੇਸ ਆਯੋਜਿਤ ਕੀਤਾ, ਜਿਸ ਵਿੱਚ ਲਗਭਗ 5,000 ਲੋਕਾਂ ਨੇ ਭਾਗ ਲਿਤਾ। ਇਸਤੋਂ ਬਾਅਦ 1929 ਵਿੱਚ ਇਹ ਸਮਾਗਮ 4 ਅਕਤੂਬਰ ਕੀਤਾ ਗਿਆ। ਜਿਸ ਤੋਂ ਬਾਅਦ ਇਹ ਹਰ ਸਾਲ 4 ਅਕਤੂਬਰ ਨੂੰ ਪੂਰੀ ਦੁਨੀਆਂ ਮਨਾਈਆਂ ਜਾਨ ਲਗਾ। ਜਿਸ ਲਈ ਮਈ 1931 ਵਿੱਚ, ਅੰਤਰਰਾਸ਼ਟਰੀ ਪਸ਼ੂ ਸੁਰੱਖਿਆ ਕਾਂਗਰਸ ਦੁਆਰਾ ਵਿਸ਼ਵ ਪਸ਼ੂ ਦਿਵਸ ਦਾ ਮਤਾ ਪਾਸ ਕੀਤਾ ਗਿਆ ਸੀ, ਉਦੋਂ ਤੋਂ ਹਰ ਸਾਲ 4 ਅਕਤੂਬਰ ਨੂੰ ਵਿਸ਼ਵ ਪਸ਼ੂ ਦਿਵਸ ਮਨਾਇਆ ਜਾਂਦਾ ਹੈ। ਇਸਤੋਂ ਬਾਅਦ 2003 ਵਿੱਚ, ਨੇਚਰਵਾਚ ਫਾਊਂਡੇਸ਼ਨ ਨੇ ਵਿਸ਼ਵ ਪਸ਼ੂ ਦਿਵਸ 'ਤੇ ਕੇਂਦ੍ਰਿਤ ਇੱਕ ਵੈਬਸਾਈਟ ਵੀ ਲਾਂਚ ਕੀਤੀ। ਵਿਸ਼ਵ ਪਸ਼ੂ ਦਿਵਸ ਦੀ ਥੀਮ : ਇਸ ਵਾਰ ਵਿਸ਼ਵ ਪਸ਼ੂ ਦਿਵਸ 2023 ਦੀ ਥੀਮ ਹੈ-'ਵੱਡਾ ਹੋਵੇ ਜਾਂ ਛੋਟਾ, ਸਭ ਨੂੰ ਪਿਆਰ ਕਰੋ' ਵਿਸ਼ਵ ਪਸ਼ੂ ਦਿਵਸ ਦੀ ਮਹੱਤਤਾ : ਇਸ ਦਿਨ ਮਨਾਉਣ ਦਾ ਮੁੱਖ ਮਹੱਤਵ ਲੋਕਾਂ ਨੂੰ ਜਾਨਵਰਾਂ ਦਾ ਜੀਵਤ ਜੀਵ ਸਮਝਣਾ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ, ਵਿਲੁਪਤ ਜਾਨਵਰਾਂ ਦੀ ਰੱਖਿਆ ਕਰਨਾ ਹੈ। ਇਸਦੇ ਨਾਲ ਹੀ ਮਨੁੱਖ-ਜਾਨਵਰ ਸਬੰਧਾਂ ਨੂੰ ਮਜ਼ਬੂਤ ਕਰਨਾ ਵੀ ਹੈ ਇਸ ਦਿਨ ਦਾ ਆਯੋਜਿਤ ਸਮਾਗਮ ਪਸ਼ੂ ਜਾਗਰੂਕਤਾ ਦੀ ਸ਼ੁਰੂਆਤ, ਜਾਨਵਰਾਂ ਦੀ ਬੇਰਹਿਮੀ ਵਿਰੁੱਧ ਮੁਹਿੰਮਾਂ, ਅਤੇ ਮੈਰਾਥਨ ਅਤੇ ਪਾਲਤੂ ਗੋਦ ਲੈਣ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ, ਬੇਘਰੇ ਜਾਨਵਰਾਂ ਲਈ ਪਨਾਹ ਪ੍ਰਦਾਨ ਕਰਨਾ ਅਤੇ ਜਾਨਵਰਾਂ ਦੇ ਅਧਿਕਾਰਾਂ ਦੇ ਸਮਰਥਨ ਲਈ ਫੰਡ ਪ੍ਰਦਾਨ ਕਰਨ ਦੀ ਸਮੀਖਿਆ ਕਰਨਾ ਹੈ।-ਸਚਿਨ ਜਿੰਦਲ ਦੇ ਸਹਿਯੋਗ ਨਾਲ