Punjab News: ਬਠਿੰਡਾ ਦੇ ਇੱਕ ਕਾਰੋਬਾਰੀ ਤੋਂ 1.01 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਵਿੱਚ ਕਰੀਬ ਚਾਰ ਮਹੀਨਿਆਂ ਤੋਂ ਭਗੌੜੇ ਸੈਕਟਰ 39 ਥਾਣੇ ਦੇ ਬਰਖ਼ਾਸਤ ਐਡੀਸ਼ਨਲ ਐਸਐਚਓ ਨਵੀਨ ਫੋਗਾਟ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਨਵੀਨ ਫੋਗਾਟ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਹੁਣ ਉਸ ਨੂੰ 27 ਨਵੰਬਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।5 ਅਗਸਤ ਨੂੰ ਸੈਕਟਰ 39 ਥਾਣੇ ਦੇ ਐਸਐਚਓ ਸਬ-ਇੰਸਪੈਕਟਰ ਨਵੀਨ ਫੋਗਾਟ ਅਤੇ ਥਾਣੇ ਵਿੱਚ ਤਾਇਨਾਤ ਹੌਲਦਾਰ ਸਮੇਤ ਹੋਰਨਾਂ ਖ਼ਿਲਾਫ਼ ਬਠਿੰਡਾ ਦੇ ਇੱਕ ਵਪਾਰੀ ਨੂੰ ਅਗਵਾ ਕਰਕੇ ਉਸ ਤੋਂ 1.01 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਕਾਰੋਬਾਰੀ ਸੰਜੇ ਗੋਇਲ ਨੇ ਆਪਣੇ ਨਾਲ ਵਾਪਰੀ ਲੁੱਟ ਦੀ ਘਟਨਾ ਸਬੰਧੀ ਸੈਕਟਰ-39 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਸਬ-ਇੰਸਪੈਕਟਰ ਫੋਗਾਟ ਅਤੇ ਦੋ ਹੋਰ ਵਿਅਕਤੀਆਂ ਨੇ ਸੈਕਟਰ 40 ਦੀ ਮਾਰਕੀਟ ਵਿੱਚ ਉਸ ਤੋਂ ਜ਼ਬਰਦਸਤੀ 1.01 ਕਰੋੜ ਰੁਪਏ ਖੋਹ ਲਏ।