Amarnath Yatra 2023: ਸ਼੍ਰੀ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਜਿਸਦੇ ਚੱਲਦੇ ਸ਼੍ਰੀ ਅਮਰਨਾਥ ਯਾਤਰਾ ਨੂੰ ਜਾਣ ਵਾਲੇ ਸ਼ਰਧਾਲੂਆਂ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 1 ਜੁਲਾਈ ਤੋਂ ਸ਼ੁਰੂ ਹੋ ਰਹੀ ਇਹ ਯਾਤਰਾ 31 ਅਗਸਤ ਤੱਕ ਚੱਲੇਗੀ। ਦੱਸ ਦਈਏ ਕਿ ਸ਼੍ਰੀ ਅਮਰਨਾਥ ਯਾਤਰਾ ਦੇ ਚੱਲਦੇ ਦੇਸ਼ਭਰ ਦੀਆਂ ਕਈ ਸੰਸਥਾਵਾਂ ਵੱਲੋਂ ਲੰਗਰ ਲਗਾਇਆ ਜਾਂਦਾ ਹੈ। ਇਸੇ ਦੇ ਚੱਲਦੇ ਚੰਡੀਗੜ੍ਹ ਦੀ ਸੰਸਥਾ ਸ਼ਿਵ ਪਾਰਵਤੀ ਸੇਵਾ ਦਲ ਵੱਲੋਂ ਇਸ ਵਾਰ 17ਵਾਂ ਸਾਲਾਨਾ ਲੰਗਰ ਲਗਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਯਾਤਰਾ ਦੇ ਦੌਰਾਨ 130 ਤੋਂ ਜਿਆਦਾ ਲੰਗਰ ਯਾਤਰਾ ਦੇ ਦੋਹਾਂ ਮਾਰਗਾ ਬਾਲਟਾਲ ਅਤੇ ਪਹਿਲਗਾਮ ‘ਚ ਲਗਾਏ ਜਾਣਗੇ। ਕਈ ਦਾਨੀ ਸੱਜਣਾ ਵੱਲੋਂ ਪੂਰਾ ਰਾਸ਼ਨ,ਸ਼ੈੱਡ ਦਾ ਸਾਮਾਨ, ਪਾਣੀ, ਕੰਬਲ ਦਵਾਈਆਂ ਬਾਥਰੂਮ ਦਾ ਸਾਮਾਨ ਸਮੇਤ ਹਰ ਤਰ੍ਹਾਂ ਦਾ ਸਾਮਾਨ ਦਾਨ ‘ਚ ਦਿੱਤਾ ਗਿਆ ਹੈ। ਇਸ ਸਾਰੇ ਸਾਮਾਨ ਨੂੰ ਟਰੱਕਾਂ ਦੇ ਰਾਹੀ ਬਾਲਟਾਲ ਭੇਜਿਆ ਜਾ ਰਿਹਾ ਹੈ। ਯਾਤਰੀਆਂ ਨੂੰ ਇੱਥੇ ਹਰ ਇੱਕ ਸਾਮਾਨ ਨੂੰ ਮੁਫਤ ‘ਚ ਮੁਹੱਈਆ ਕਰਵਾਈ ਜਾਂਦੀ ਹੈ।ਯਾਤਰਾ ਵਿਚ ਕੌਣ ਨਹੀਂ ਜਾ ਸਕਦਾ : 6 ਹਫ਼ਤਿਆਂ ਤੋਂ ਵੱਧ ਗਰਭਵਤੀ ਔਰਤਾਂ। 13 ਸਾਲ ਤੋਂ ਘੱਟ ਦੇ ਬੱਚੇ। 75 ਸਾਲ ਤੋਂ ਵੱਧ ਦੇ ਬਜ਼ੁਰਗ। ਗੰਭੀਰ ਬਿਮਾਰੀ ਵਾਲੇ ਮਰੀਜ਼। ਯਾਤਰਾ ਦੌਰਾਨ ਇਹ ਹਨ ਜ਼ਰੂਰੀ ਚੀਜ਼ਾਂਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਆਪਣੇ ਨਾਲ ਘੱਟ ਤੋਂ ਘੱਟ ਲੈ ਕੇ ਜਾਣਾ ਚਾਹੀਦਾ ਹੈ। ਜਿਨ੍ਹਾਂ ‘ਚ ਪਿੱਠੂ ਬੈਗ, ਰੇਨਕੋਟ, ਜੁੱਤੇ, ਗਰਮ ਕੱਪੜੇ, ਕੁਝ ਜ਼ਰੂਰੀ ਦਵਾਈਆਂ ਹਨ। ਤਾਂ ਜੋ ਚੜ੍ਹਾਈ ਦੌਰਾਨ ਕੋਈ ਪਰੇਸ਼ਾਨੀ ਨਾ ਹੋਵੇ। ਹਾਲਾਂਕਿ ਯਾਤਰਾ ਦੌਰਾਨ ਵਰਤਿਆ ਜਾਣ ਵਾਲਾ ਸਮਾਨ ਸ਼ਿਵਿਰ ਵਿੱਚ ਮੌਜੂਦ ਹੈ। ਪਰ ਯਾਤਰੀ ਆਪਣਾ ਸਮਾਨ ਵੀ ਲੈ ਜਾ ਸਕਦੇ ਹਨ।ਅਮਰਨਾਥ ਸ਼ਿਵਲਿੰਗ ਦੀ ਕਹਾਣੀ : ਸ਼ਿਵਲਿੰਗ ਦੀ ਕਹਾਣੀ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨਾਲ ਸਬੰਧਤ ਹੈ। ਖਾਸ ਗੱਲ ਇਹ ਹੈ ਕਿ ਇਹ ਸ਼ਿਵਲਿੰਗ ਕੁਦਰਤੀ ਤੌਰ 'ਤੇ ਬਰਫ ਤੋਂ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਸ ਗੁਫਾ 'ਚ ਥਾਂ-ਥਾਂ ਤੋਂ ਪਾਣੀ ਦੀਆਂ ਬੂੰਦਾਂ ਟਪਕਦੀਆਂ ਰਹਿੰਦੀਆਂ ਹਨ, ਜਿਸ ਨਾਲ ਕੁਦਰਤੀ ਤੌਰ 'ਤੇ ਸ਼ਿਵਲਿੰਗ ਦਾ ਨਿਰਮਾਣ ਹੁੰਦਾ ਹੈ। ਇੱਥੇ ਹਰ ਸਾਲ ਕੁਦਰਤੀ ਬਰਫ ਤੋਂ ਲਗਭਗ 10 ਫੁੱਟ ਉੱਚਾ ਸ਼ਿਵਲਿੰਗ ਬਣਾਇਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਚੰਦਰਮਾ ਦੇ ਆਕਾਰ ਵਿਚ ਵਧਣ ਜਾਂ ਘੱਟਣ ਨਾਲ ਸ਼ਿਵਲਿੰਗ ਦਾ ਆਕਾਰ ਘਟਦਾ ਅਤੇ ਵਧਦਾ ਰਹਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇੱਥੇ ਬਣਿਆ ਸ਼ਿਵਲਿੰਗ ਕੁਦਰਤੀ ਬਰਫ਼ ਦਾ ਬਣਿਆ ਹੋਇਆ ਹੈ, ਜਦੋਂ ਕਿ ਗੁਫਾ ਦੇ ਅੰਦਰ ਦੀ ਬਰਫ਼ ਕੱਚੀ ਹੈ ਜੋ ਕਿ ਹੱਥ ਲਗਾਂਦੇ ਹੀ ਪਿਘਲ ਜਾਂਦੀ ਹੈ। ਅਸ਼ਟ ਪੂਰਨਿਮਾ ਤੋਂ ਲੈ ਕੇ ਰਕਸ਼ਾ ਬੰਧਨ ਤੱਕ ਲੱਖਾਂ ਸ਼ਰਧਾਲੂ ਇੱਥੇ ਸ਼ਿਵਲਿੰਗ ਦੇ ਦਰਸ਼ਨ ਲਈ ਆਉਂਦੇ ਹਨ।ਇਹ ਵੀ ਪੜ੍ਹੋ: Sri Hemkunt Sahib Yatra News: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਾਰੀ; ਬਜ਼ੁਰਗਾਂ ਤੇ ਛੋਟੇ ਬੱਚਿਆਂ ਨੂੰ ਇਹ ਅਪੀਲ