ਚੰਡੀਗੜ੍ਹ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੇ ਪਿਛਲੇ ਸਾਲ ਕਥਿਤ ਛੇੜਛਾੜ ਦੇ ਇੱਕ ਮਾਮਲੇ ਵਿੱਚ ਪੌਲੀਗ੍ਰਾਫ਼ ਟੈਸਟ ਲਈ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰੀ ਨੇ ਚੰਡੀਗੜ੍ਹ ਪੁਲਿਸ ਵੱਲੋਂ ਲਾਈ ਡਿਟੈਕਟਰ ਟੈਸਟ (ਪੌਲੀਗ੍ਰਾਫ ਟੈਸਟ) ਕਰਵਾਉਣ ਦੀ ਇਜਾਜ਼ਤ ਲਈ ਸਥਾਨਕ ਅਦਾਲਤ ਅੱਗੇ ਦਾਇਰ ਅਰਜ਼ੀ ਦਾ ਵਿਸਤ੍ਰਿਤ ਜਵਾਬ ਪੇਸ਼ ਕੀਤਾ। ਅਰਜ਼ੀ ਵਿੱਚ ਚੰਡੀਗੜ੍ਹ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕਿਹਾ ਕਿ ਸੱਚੇ ਤੱਥਾਂ ਨੂੰ ਸਾਹਮਣੇ ਲਿਆਉਣ ਲਈ ਮੰਤਰੀ ਦੇ ਪੋਲੀਗ੍ਰਾਫ ਟੈਸਟ ਦੀ ਲੋੜ ਸੀ, ਕਿਉਂਕਿ ਉਸ ਦੇ ਦਾਅਵੇ ਪੀੜਤ ਵੱਲੋਂ ਦਿੱਤੇ ਬਿਆਨਾਂ ਦੇ ਉਲਟ ਸਨ। ਕੀ ਹੈ ਪੂਰਾ ਮਾਮਲਾ ਹਰਿਆਣਾ ਦੀ ਇੱਕ ਅਥਲੀਟ ਮਹਿਲਾ ਕੋਚ ਨੇ ਉਸ ਸਮੇਂ ਦੇ ਰਾਜ ਖੇਡ ਮੰਤਰੀ ਸੰਦੀਪ ਸਿੰਘ 'ਤੇ ਛੇੜਛਾੜ ਦੇ ਗੰਭੀਰ ਇਲਜ਼ਾਮ ਲਾਏ ਸਨ। ਉਸਨੇ ਮੰਤਰੀ ਉੱਤੇ ਅਣਉਚਿਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਾਇਆ ਸੀ। ਉਸ ਦਾ ਕਹਿਣਾ ਕਿ ਵਿਰੋਧ ਕਰਨ 'ਤੇ ਮੰਤਰੀ ਨੇ ਉਸ ਨੂੰ ਬਦਲੀ ਦੀ ਧਮਕੀ ਵੀ ਦਿੱਤੀ ਅਤੇ ਹੁਣ ਉਸ ਦੀ ਬਦਲੀ ਝੱਜਰ ਕਰ ਦਿੱਤੀ ਗਈ ਹੈ, ਜਿੱਥੇ 100 ਮੀਟਰ ਦਾ ਖੇਡ ਮੈਦਾਨ ਵੀ ਨਹੀਂ ਹੈ। ਮਹਿਲਾ ਕੋਚ ਦਾ ਕਹਿਣਾ ਕਿ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਨੇ ਮਹਿਲਾ ਕੋਚ ਦੇ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ। ਜੂਨੀਅਰ ਮਹਿਲਾ ਕੋਚ ਦੀ ਸ਼ਿਕਾਇਤ 'ਤੇ 31 ਦਸੰਬਰ ਨੂੰ ਮੰਤਰੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਮਹਿਲਾ ਕੋਚ ਨੇ ਦੋਸ਼ ਲਾਇਆ ਸੀ ਕਿ ਮੰਤਰੀ ਨੇ ਪਿਛਲੇ ਸਾਲ ਚੰਡੀਗੜ੍ਹ ਦੇ ਸੈਕਟਰ 7 ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਉਸ ਨਾਲ ਛੇੜਛਾੜ ਕੀਤੀ ਸੀ।ਇਲਜ਼ਮਾਨਾਂ ਨੂੰ ਬੇਬੁਨਿਆਦ ਕਰਾਰ ਦਿੱਤਾਇਲਜ਼ਾਮਾਂ 'ਤੇ ਕਾਰਵਾਈ ਕਰਨ ਦੇ ਸਵਾਲ 'ਤੇ ਸੰਦੀਪ ਸਿੰਘ ਨੇ ਕਿਹਾ ਕਿ ਜੇ ਅਸੀਂ ਲੋਕਾਂ ਨੂੰ ਨਹੀਂ ਮਿਲਾਂਗੇ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਕਿਵੇਂ ਸੁਣਾਂਗੇ। ਇਸ ਸਬੰਧੀ ਇਨ੍ਹਾਂ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ। ਜੇਕਰ ਅਜਿਹੇ ਦੋਸ਼ ਲਾਏ ਜਾ ਰਹੇ ਹਨ ਤਾਂ ਇਹ ਬਿਲਕੁਲ ਗਲਤ ਹੈ। ਇਸ ਦੇ ਨਾਲ ਹੀ ਸੰਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਪਿੱਛੇ ਨਿਸ਼ਚਤ ਤੌਰ 'ਤੇ ਕੋਈ ਸਿਆਸੀ ਸਾਜ਼ਿਸ਼ ਹੈ।- ਮਰਹੂਮ ਸਿੱਧੂ ਮੂਸੇਵਾਲਾ ਲਈ 'ਇਨਸਾਫ਼ ਮਾਰਚ'; ਮਾਤਾ-ਪਿਤਾ ਨੇ ਸਮਰਥਕਾਂ ਨੂੰ ਲਾਈ ਗੁਹਾਰ- ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਕਿਉਂ ਕੀਤਾ ਸੀਐਮ ਮਾਨ ਦੀ ਪਤਨੀ ਦਾ ਧੰਨਵਾਦ, ਇੱਥੇ ਪੜ੍ਹੋ