Indian Army Recruitment 2024 Notification: ਜੇਕਰ ਤੁਸੀਂ ਵੀ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਅਤੇ ਭਾਰਤੀ ਫੌਜ 'ਚ ਅਫਸਰ ਬਣਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ ਕਿਉਂਕਿ ਭਾਰਤੀ ਫੌਜ ਨੇ 140ਵੇਂ ਟੈਕਨੀਕਲ ਗ੍ਰੈਜੂਏਟ ਕੋਰਸ (TGC-140) ਲਈ ਖਾਲੀ ਅਸਾਮੀਆਂ ਜਾਰੀ ਕੀਤੀਆਂ ਹਨ। ਅਜਿਹੇ 'ਚ ਜੋ ਲੋਕ ਫੌਜ 'ਚ ਭਰਤੀ ਦੀ ਦਿਲਚਸਪੀ ਰੱਖਦੇ ਹਨ, ਤਾਂ ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਸ ਦਈਏ ਕਿ ਭਾਰਤੀ ਫੌਜ ਦੀ ਇਸ ਭਰਤੀ ਰਾਹੀਂ ਕੁੱਲ 30 ਅਸਾਮੀਆਂ ਭਰੀਆਂ ਜਾਣਗੀਆਂ ਅਤੇ 9 ਮਈ ਤੋਂ ਪਹਿਲਾਂ ਬਿਨੈ ਕੀਤਾ ਜਾ ਸਕਦਾ ਹੈ।ਭਾਰਤੀ ਫੌਜ 'ਚ ਇਨ੍ਹਾਂ ਅਸਾਮੀਆਂ 'ਤੇ ਭਰਤੀ ਹੋਵੇਗੀਸਿਵਲ - 07 ਅਸਾਮੀਆਂਕੰਪਿਊਟਰ ਸਾਇੰਸ - 07 ਅਸਾਮੀਆਂਇਲੈਕਟ੍ਰੀਕਲ - 03 ਅਸਾਮੀਆਂਇਲੈਕਟ੍ਰਾਨਿਕਸ - 04 ਅਸਾਮੀਆਂਮਕੈਨੀਕਲ - 07 ਅਸਾਮੀਆਂਫੁਟਕਲ ਇੰਜੀਨੀਅਰਿੰਗ ਸਟ੍ਰੀਮ - 02 ਅਸਾਮੀਆਂਭਾਰਤੀ ਫੌਜ ਲਈ ਉਮਰ ਸੀਮਾ: ਜਿਹੜੇ ਉਮੀਦਵਾਰ ਭਾਰਤੀ ਫੌਜ ਭਰਤੀ 2024 ਦੇ ਤਹਿਤ ਅਰਜ਼ੀ ਦੇਣ ਬਾਰੇ ਸੋਚ ਰਹੇ ਹਨ, ਉਨ੍ਹਾਂ ਦੀ ਘੱਟੋ-ਘੱਟ ਉਮਰ ਸੀਮਾ 20 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 27 ਸਾਲ ਹੋਣੀ ਚਾਹੀਦੀ ਹੈ।ਭਾਰਤੀ ਫੌਜ 'ਚ ਨੌਕਰੀ ਲਈ ਯੋਗਤਾ : ਇੱਕ ਨੋਟੀਫਿਕੇਸ਼ਨ ਤੋਂ ਪਤਾ ਲੱਗਿਆ ਹੈ ਕਿ ਸਾਰੇ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਸਬੰਧਤ ਵਿਸ਼ੇ 'ਚ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਚਾਹੀਦੀ ਹੈ।ਇੰਡੀਅਨ ਆਰਮੀ 'ਚ ਇਸ ਤਰ੍ਹਾਂ ਹੋਵੇਗੀ ਚੋਣ : ਉਮੀਦਵਾਰਾਂ ਦੀ ਚੋਣ SSB ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਇਸਦੇ ਲਈ, ਚੋਣ ਕੇਂਦਰਾਂ 'ਚੋ ਇੱਕ 'ਤੇ ਕਟੌਫ ਪ੍ਰਤੀਸ਼ਤ ਦੇ ਅਧਾਰ 'ਤੇ ਸਿਰਫ ਸ਼ਾਰਟਲਿਸਟ ਕੀਤੇ ਯੋਗ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਜਾਵੇਗੀ।