48 Revenue Officials: ਪੰਜਾਬ ‘ਚ ਹੁਣ ਭ੍ਰਿਸ਼ਟ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਖੈਰ ਨਹੀਂ। ਦੱਸ ਦਈਏ ਕਿ ਪੰਜਾਬ ਵਿਜੀਲੈਂਸ ਵਿਭਾਗ ਨੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਭ੍ਰਿਸ਼ਟ ਤਹਿਸੀਲਦਾਰਾਂ ਅਤੇ ਨਾਇਬ ਤਸਿਲੀਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਪੰਜਾਬ ਵਿਜੀਲੈਂਸ ਵੱਲੋਂ ਭ੍ਰਿਸ਼ਟ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਲਿਸਟ ਵੀ ਜਾਰੀ ਕੀਤੀ ਹੈ। ਕਾਰਵਾਈ ਕਰਨ ਦੇ ਦਿੱਤੇ ਗਏ ਨਿਰਦੇਸ਼ ਦੱਸ ਦਈਏ ਕਿ ਪੰਜਾਬ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ‘ਚ ਫਸੇ ਅਧਿਕਾਰੀਆਂ ਦੀ ਸੂਚੀ ਤਿਆਰ ਕਰਕੇ ਮੁੱਖ ਸਕੱਤਰ ਨੂੰ ਭੇਜ ਦਿੱਤੀ ਹੈ, ਜਿਨ੍ਹਾਂ ਨੇ ਮਾਲ ਵਿਭਾਗ ਦੇ ਵਿੱਤ ਕਮਿਸ਼ਨਰ ਨੂੰ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਰੀ ਕੀਤੀ ਗਈ ਲਿਸਟ ਕਈ ਭ੍ਰਿਸ਼ਟ ਅਧਿਕਾਰੀਆਂ ਦੇ ਨਾਂ ਸ਼ਾਮਲ ਦੱਸ ਦਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬਿਨਾਂ ਐਨਓਸੀ ਤੋਂ ਰਜਿਸਟਰੀਆਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਵਿਜੀਲੈਂਸ ਵੱਲੋਂ ਤਿਆਰ ਕੀਤੀ ਗਈ ਸੂਚੀ ਵਿੱਚ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਸਬ-ਰਜਿਸਟਰਾਰਾਂ ਦੇ ਨਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਵਸੀਕਾ-ਪ੍ਰਾਇਵੇਟ ਕਾਰਡੀਨ, ਸੇਵਾਦਾਰ-ਕਲਰਕ, ਅਰਜੀ ਨਵੀਸ ਅਤੇ ਐਡਵੋਕੇਟ ਜਿਨ੍ਹਾਂ ਰਾਹੀਂ ਭਾਰੀ ਰਕਮ ਵਸੂਲੀ ਜਾ ਰਹੀ ਹੈ, ਦੇ ਨਾਂ ਵੀ ਦੱਸੇ ਗਏ ਹਨ। ਸੂਚੀ ‘ਚ ਦਿੱਤੀ ਗਈ ਭ੍ਰਿਸ਼ਟ ਅਧਿਕਾਰੀਆਂ ਦੀ ਜਾਣਕਾਰੀ ਇਸ ਸੂਚੀ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ 3 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ 2 ਵਸੀਕਾਂ ਨਵੀਸ ਤੇ ਇਕ ਸੇਵਾਦਾਰ ਰਾਹੀਂ, ਸੰਗਰੂਰ ਜ਼ਿਲ੍ਹੇ ਦੇ 2 ਅਧਿਕਾਰੀ ਇਕ ਪ੍ਰਾਈਵੇਟ ਤੇ ਇਕ ਅਰਜੀ ਨਵੀਸ ਰਾਹੀਂ, ਬਰਨਾਲਾ ਜ਼ਿਲ੍ਹੇ ਦਾ ਇਕ ਤਹਿਸੀਲਦਾਰ 2 ਵਸੀਕਾ ਨਵੀਸਾਂ ਰਾਹੀਂ, ਫਿਰੋਜ਼ਪੁਰ ਦਾ ਇੱਕ ਅਧਿਕਾਰੀ ਪ੍ਰਾਈਵੇਟ ਵਿਅਕਤੀ ਰਾਹੀਂ, ਮੁਹਾਲੀ ਜ਼ਿਲ੍ਹੇ ਦੇ 4 ਅਧਿਕਾਰੀ 18 ਅਰਜੀ ਨਵੀਸਾਂ ਤੇ ਹੋਰ ਰਾਹੀਂ,ਫਾਜ਼ਲਿਕਾ ਜ਼ਿਲ੍ਹੇ ਦਾ ਇੱਕ ਅਧਿਕਾਰੀ 3 ਅਰਜੀ ਨਵੀਸਾਂ ਰਾਹੀਂ, ਮੋਗਾ ਜ਼ਿਲ੍ਹੇ ਦਾ 1 ਅਧਿਕਾਰੀ ਰਜਿਸਟਰੀ ਕਲਰਕ ਰਾਹੀਂ, ਰੂਪਨਗਰ ਜ਼ਿਲ੍ਹੇ ਦੇ 4 ਅਧਿਕਾਰੀ 8 ਵਸੀਕਾ ਨਵੀਸਾਂ ਰਾਹੀਂ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 5 ਅਧਿਕਾਰੀ ਚੌਕੀਦਾਰ, ਜਲੰਧਰ ਜ਼ਿਲ੍ਹੇ ਦੇ 4 ਅਧਿਕਾਰੀਆਂ ਵਿਚੋਂ ਦੋ ਸਿੱਧੇ ਤੌਰ ‘ਤੇ ਅਤੇ ਦੋ ਕਲਰਕਾਂ ਰਾਹੀਂ, ਐਸ ਬੀ ਐਸ ਨਗਰ ਦੇ 2 ਅਧਿਕਾਰੀ ਚਪੜਾਸੀ ਰਾਹੀਂ, ਡੀਡ ਰਾਈਟਰ ਤੇ 3 ਹੋਰ ਵਿਅਕਤੀਆਂ ਰਾਹੀਂ, ਕਪੂਰਥਲਾ ਜ਼ਿਲ੍ਹੇ ਦੇ 3 ਅਧਿਕਾਰੀ 7 ਡੀਡ ਰਾਈਟਰਾਂ ਰਾਹੀਂ, ਲੁਧਿਆਣਾ ਜ਼ਿਲ੍ਹੇ ਦੇ 6 ਅਧਿਕਾਰੀ 20 ਵਸੀਕਾ ਨਵੀਸਾਂ, ਕਲਰਕਾਂ ਤੇ ਹੋਰ ਵਿਅਕਤੀਆਂ ਰਾਹੀਂ ਤੇ ਸ੍ਰੀ ਫਤਿਹਗੜ੍ਹ ਸਾਹਿਬ ਦਾ ਇਕ ਅਧਿਕਾਰੀ 3 ਵਿਅਕਤੀਆਂ ਰਾਹੀਂ ਰਿਸ਼ਵਤ ਹਾਸਲ ਕਰ ਰਹੇ ਹਨ।ਇਹ ਵੀ ਪੜ੍ਹੋ: 205 Sikh Pilgrims Visit Pakistan: ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਪਾਕਿਸਤਾਨ ਲਈ ਰਵਾਨਾ ਹੋਇਆ ਸਿੱਖ ਸ਼ਰਧਾਲੂਆਂ ਦਾ ਜਥਾ