Punjab Board 12th Annual Exams Start: ਅੱਜ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਦੱਸ ਦਈਏ ਕਿ ਇਹ ਪ੍ਰੀਖਿਆਵਾਂ 21 ਅਪ੍ਰੈਲ 2023 ਤੱਕ ਚੱਲਣਗੀਆਂ। ਮਿਲੀ ਜਾਣਕਾਰੀ ਮੁਤਾਬਿਕ ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ 6 ਮਾਰਚ ਨੂੰ ਹੋਣ ਵਾਲੀ ਵਾਤਾਵਰਨ ਵਿਗਿਆਨ ਦੀ ਪ੍ਰੀਖਿਆ ਦੀ ਮਿਤੀ ਬਦਲ ਕੇ 21 ਅਪ੍ਰੈਲ ਕਰ ਦਿੱਤੀ ਹੈ। ਦੱਸ ਦਈਏ ਕਿ 12ਵੀਂ ਦੀਆਂ ਪ੍ਰੀਖਿਆਵਾਂ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮ 5 ਵਜੇ ਤੱਕ ਬੋਰਡ ਵੱਲੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਲਈਆਂ ਜਾਣਗੀਆਂ। ਡੇਟ ਸ਼ੀਟ 2023 ਮੁਤਾਬਿਕ ਅੱਜ ਤੋਂ ਪ੍ਰੀਖਿਆ ਜਰਨਲ ਪੰਜਾਬੀ ਦੇ ਪੇਪਰ ਨਾਲ ਸ਼ੁਰੂ ਹੋਵੇਗੀ।ਬੋਰਡ ਵੱਲੋਂ ਸਰੀਰਕ ਸਿੱਖਿਆ, ਖੇਡ ਵਿਸ਼ਿਆਂ, ਕੰਪਿਊਟਰ ਸਾਇੰਸ ਅਤੇ NSQF ਨੂੰ ਛੱਡ ਕੇ ਬਾਕੀ ਪ੍ਰੀਖਿਆਵਾਂ ਤਿੰਨ ਘੰਟੇ ਦੀਆਂ ਹੋਣਗੀਆਂ ਜਦਕਿ ਇਨ੍ਹਾਂ ਪੇਪਰਾਂ ਦਾ ਸਮਾਂ ਦੋ ਘੰਟੇ ਦਾ ਹੋਵੇਗਾ। ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਓਆਮਆਰ ਸ਼ੀਟ ਭਰਨ ਲਈ 15 ਮਿੰਟ ਦਾ ਵਾਧੂ ਦਾ ਸਮਾਂ ਦਿੱਤਾ ਜਾਵੇਗਾ। ਦੂਜੇ ਪਾਸੇ ਦਿਵਿਆਂਗ ਵਿਦਿਆਰਥੀਆਂ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਉਨ੍ਹਾਂ ਨੂੰ ਪ੍ਰੀਖਿਆ ਦੌਰਾਨ ਅਲਗ ਤਰ੍ਹਾਂ ਦਾ ਪ੍ਰਸ਼ਨ ਪੱਤਰ ਦਿੱਤਾ ਜਾਵੇਗਾ। ਹਰ ਘੰਟੇ ਦੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਨਾਲ ਹੀ ਵਿਦਿਆਰਥੀਆਂ ਨੂੰ ਲਿਖਾਰੀ ਦੀ ਵੀ ਸਹੁਲਤ ਦਿੱਤੀ ਜਾਵੇਗੀ। ਜੇਕਰ ਕਿਸੇ ਪੇਪਰ ਵਿਚਾਲੇ ਟਕਰਾਅ ਹੋਵੇਗਾ ਤਾਂ ਉਨ੍ਹਾਂ ਦੀ ਮੰਗ 'ਤੇ ਮੁੜ ਪ੍ਰੀਖਿਆ ਕਰਵਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰੀਖਿਆ ਦੌਰਾਨ ਜੇਕਰ ਕੋਈ ਨਕਲ ਕਰਦਾ ਹੋਇਆ ਵੀ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਯੂਐਮਸੀ ਕੇਸ ਫੜੇ ਜਾਣ ਵਾਲੇ ਵਿਦਿਆਰਥੀ ਦੀ ਵੀਡੀਓ ਵੀ ਰਿਕਾਰਡ ਕੀਤੀ ਜਾਵੇਗੀ। ਜੇਕਰ ਕਿਸੇ ਵਿਦਿਆਰਥੀ ਦੀ ਥਾਂ ਜੇਕਰ ਕੋਈ ਹੋਰ ਵਿਦਿਆਰਥੀ ਪ੍ਰੀਖਿਆ ਦਿੰਦੇ ਹੋਏ ਕਾਬੂ ਕੀਤਾ ਗਿਆ ਤਾਂ ਉਸ ਦੀ ਜਾਣਕਾਰੀ ਨੇੜੇ ਦੇ ਥਾਣੇ ’ਚ ਦਿੱਤੀ ਜਾਵੇਗੀ ਅਤੇ ਐਫਆਈਆਰ ਦੀ ਕਾਪੀ ਵੀ ਹੈੱਡ ਦਫਤਰ ਚ ਵੀ ਭੇਜੀ ਜਾਵੇਗੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਮੁਕੰਮਲ ਤਿਆਰੀਆਂ ਕਰ ਲਈਆ ਂਗਈਆਂ ਹਨ।