Bargari Sacrilege Case: ਬਰਗਾੜੀ ਬੇਅਦਬੀ ਕਾਂਡ ਦੇ ਫਰਾਰ ਮੁੱਖ ਸਾਜ਼ਿਸ਼ਕਾਰ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦਾ ਯੂ ਟਰਨ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਬੈਂਗਲੁਰੂ ਏਅਰਪੋਰਟ 'ਤੇ ਹਿਰਾਸਤ 'ਚ ਲਿਆ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ ਹੈ ਕੋਈ ਹੋਰ ਹੈ। ਜਿਸ ਕਾਰਨ ਉਸ ਨੂੰ ਹਿਰਾਸਤ ਵਿੱਚ ਲੈਣ ਪਹੁੰਚੀ ਫਰੀਦਕੋਟ ਪੁਲਿਸ ਦੀ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਟਵੀਟ ਕਰ ਜਾਣਕਾਰੀ ਵੀ ਦਿੱਤੀ ਗਈ ਹੈ। <blockquote class=twitter-tweet><p lang=en dir=ltr>A communication from Immigration Authorities, <a href=https://twitter.com/hashtag/Bengaluru?src=hash&amp;ref_src=twsrc^tfw>#Bengaluru</a> Airport was received regarding detaining of Sandeep s/o Om Prakash r/o New Delhi) matching the description of Sacrilege accused Sandeep Bareta on the basis of LOC issued by Faridkot Police in Bargari Sacrilege Cases. (1/2) <a href=https://t.co/11FSs8TXme>pic.twitter.com/11FSs8TXme</a></p>&mdash; Faridkot Police (@FaridkotPolice) <a href=https://twitter.com/FaridkotPolice/status/1661240283479302145?ref_src=twsrc^tfw>May 24, 2023</a></blockquote> <script async src=https://platform.twitter.com/widgets.js charset=utf-8></script>ਪੰਜਾਬ ਪੁਲਿਸ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਮਾਮਲੇ ਦੀ ਤੁਰੰਤ ਪੁਖਤਾ ਜਾਂਚ ਕੀਤੀ ਗਈ। ਇਹ ਪਤਾ ਲੱਗਾ ਹੈ ਕਿ ਬੈਂਗਲੁਰੂ ਹਵਾਈ ਅੱਡੇ 'ਤੇ ਹਿਰਾਸਤ ਵਿਚ ਲਿਆ ਗਿਆ ਵਿਅਕਤੀ ਬੇਅਦਬੀ ਕਾਂਡ ਦਾ ਲੋੜੀਂਦਾ ਦੋਸ਼ੀ ਸੰਦੀਪ ਬਰੇਟਾ ਵਾਸੀ ਸਿਰਸਾ ਨਹੀਂ ਹੈ।<iframe src=https://www.facebook.com/plugins/post.php?href=https://www.facebook.com/ptcnewsonline/posts/pfbid036i4WKzQ3kNYcgEUcswjzdDxJdywJZnNhHhQ6e17LoTSWKiFnfo7iy326ijFuX5skl&show_text=true&width=500 width=500 height=731 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share></iframe>ਉਨ੍ਹਾਂ ਅੱਗੇ ਕਿਹਾ ਕਿ ਬਰਗਾੜੀ ਬੇਅਦਬੀ ਮਾਮਲਿਆਂ ਵਿੱਚ ਫਰੀਦਕੋਟ ਪੁਲਿਸ ਦੁਆਰਾ ਜਾਰੀ ਕੀਤੇ ਗਏ ਐਲਓਸੀ ਦੇ ਅਧਾਰ 'ਤੇ ਬੇਅਦਬੀ ਕਾਂਡ ਦੇ ਦੋਸ਼ੀ ਸੰਦੀਪ ਬਰੇਟਾ ਦੇ ਵੇਰਵੇ ਨਾਲ ਮੇਲ ਖਾਂਦਾ ਸੰਦੀਪ ਪੁੱਤਰ ਓਮ ਪ੍ਰਕਾਸ਼ ਵਾਸੀ ਨਵੀਂ ਦਿੱਲੀ ਨੂੰ ਹਿਰਾਸਤ ਵਿੱਚ ਲੈਣ ਦੇ ਸਬੰਧ ਵਿੱਚ ਇਮੀਗ੍ਰੇਸ਼ਨ ਅਥਾਰਟੀਜ਼ ਬੈਂਗਲੁਰੂ ਹਵਾਈ ਅੱਡੇ ਤੋਂ ਇੱਕ ਸੰਦੇਸ਼ ਪ੍ਰਾਪਤ ਹੋਇਆ ਸੀ।ਇਹ ਵੀ ਪੜ੍ਹੋ: CM ਭਗਵੰਤ ਮਾਨ ਦੀ ਚੰਨੀ ਨੂੰ ਸਲਾਹ ਜਾਂ ਧਮਕੀ? ਕਿਹਾ 'ਨਾ ਖੋਲ੍ਹੋ ਆਪਣਾ ਮੂੰਹ, ਸਭ ਕੁਝ ਢੱਕ ਕੇ ਰੱਖੋ'