Moga Murder Case: ਮੋਗਾ ‘ਚ ਜਵੈਲਰੀ ਸ਼ਾਪ ‘ਚ ਲੁੱਟ ਅਤੇ ਕਤਲ ਦਾ ਮਾਮਲਾ ‘ਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਮਾਮਲੇ ਦੇ ਪੰਜ ਦੇ ਪੰਜ ਮੁਲਜ਼ਮਾਂ ਨੂੰ ਟਰੇਸ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 5 ਹਥਿਆਰਬੰਦ ਹਮਲਾਵਾਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਗਾਹਕ ਬਣ ਕੇ ਆਏ ਹਮਲਾਵਰ ਸੁਨਿਆਰੇ ਦਾ ਕਤਲ ਕਰ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ ਸੀ। ਇਸ ਵਾਰਦਾਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਕਤਲ ‘ਚ ਲੁੱਟ ਦੀ ਬਾਈਕ ਦਾ ਕੀਤਾ ਗਿਆ ਇਸਤੇਮਾਲ ਕੁਝ ਹੀ ਦਿਨਾਂ ਪਹਿਲਾਂ ਪੁਲਿਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਵਾਰਦਾਤ ਸਮੇਂ ਬਦਮਾਸ਼ਾਂ ਵੱਲੋਂ ਵਰਤੀ ਗਈ ਬਾਈਕ ਨੂੰ 11 ਜੂਨ ਨੂੰ ਕੋਟਕਪੂਰਾ ਤੋਂ ਚੋਰੀ ਕੀਤੀ ਗਈ ਸੀ। ਫਰੀਦਕੋਟ ਦੇ ਨੈਸ਼ਨਲ ਹਾਈਵੇਅ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੋਟਕਪੂਰਾ ਦੇ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸੀ ਪੂਰਾ ਮਾਮਲਾ ਕਾਬਿਲੇਗੌਰ ਹੈ ਕਿ ਬੀਤੇ ਦਿਨ 5 ਅਣਪਛਾਤੇ ਵਿਅਕਤੀ ਗਾਹਕ ਬਣਕੇ ਦੁਕਾਨ ‘ਚ ਦਾਖਿਲ ਹੋਏ ਇਸ ਦੌਰਾਨ ਉਨ੍ਹਾਂ ਨੇ ਗਹਿਣੇ ਦੇਖਦੇ ਹੋਏ ਸੁਨੀਆਰੇ ‘ਤੇ ਗੋਲੀ ਚਲਾ ਦਿੱਤੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਖਮੀ ਹਾਲਤ ਚ ਵਿੱਕੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਨੇ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ। ਇਹ ਵੀ ਪੜ੍ਹੋ:Ludhiana Robbery Update: ਲੁਧਿਆਣਾ ਲੁੱਟਕਾਂਡ ‘ਤੇ ਵੱਡਾ ਖੁਲਾਸਾ, ਡਾਕੂ ਹਸੀਨਾ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ