Tion Wayne: ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂਅ ਹੈ ਜੋ ਰਹਿੰਦੀ ਦੁਨੀਆ ਤੱਕ ਚਮਕਦਾ ਰਹੇਗਾ। ਉਨ੍ਹਾਂ ਦੀ ਉਮਰ ਬੇਸ਼ੱਕ ਬਹੁਤ ਥੋੜ੍ਹੀ ਸੀ ਪਰ ਉਨ੍ਹਾਂ ਨੇ ਛੋਟੀ ਉਮਰ 'ਚ ਹੀ ਗਾਇਕੀ ਦੇ ਖੇਤਰ 'ਚ ਜੋ ਰੁਤਬਾ ਕਮਾਇਆ ਸੀ। ਉਸ ਨੂੰ ਕਮਾਉਣ ਲੱਗਿਆਂ ਉਮਰਾਂ ਬੀਤ ਜਾਂਦੀਆਂ ਹਨ। ਅੱਜ ਹਰ ਕੋਈ ਉਸ ਦਾ ਫੈਨ ਹੈ ਅਤੇ ਹਰ ਇਕ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਵਿਦੇਸ਼ਾਂ 'ਚ ਵੀ ਉਸ ਦੇ ਗੀਤਾਂ ਅਤੇ ਉਸ ਦੀ ਤੂਤੀ ਬੋਲਦੀ ਹੈ।ਉਥੇ ਹੀ ਸਿੱਧੂ ਮੂਸੇਵਾਲਾ ਨਾਲ ਪਹਿਲਾਂ ਵੀ 'ਸੈਲੀਬ੍ਰਿਟੀ ਕਿੱਲਰ' ਗੀਤ 'ਚ ਕੰਮ ਕਰ ਚੁੱਕੇ ਨਾਈਜੀਰੀਅਨ ਮੂਲ ਦੇ ਕਲਾਕਾਰ ਟੀਓਨ ਵੇਨ (Tion Wayne) ਵੱਲੋਂ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਪਿੰਡ ਮੂਸਾ 'ਚ ਕੀਤੀ ਗਈ, ਜਿੱਥੇ ਉਨ੍ਹਾਂ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਮੌਜੂਦ ਰਹੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਵੱਲੋਂ ਚਲਾਇਆ ਕਾਫਲਾ ਜਾਰੀ ਹੈ, ਨਾਲ ਹੀ ਇਸ ਗੱਲ ਦਾ ਦੁੱਖ ਵੀ ਹੈ ਕਿ ਉਹ ਸਾਡੇ ਵਿਚਕਾਰ ਨਹੀਂ ਹਨ।ਉਨ੍ਹਾਂ ਕਿਹਾ ਕਿ ਇਹ ਕਲਾਕਾਰ ਨਾਈਜੀਰੀਅਨ ਮੂਲ ਨਾਲ ਸਬੰਧ ਰੱਖਦਾ ਹੈ ਤੇ ਇੰਗਲੈਂਡ 'ਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਿੱਧੂ ਨੇ ਇਸ ਕਲਾਕਾਰ ਨਾਲ ਇੱਕ ਗੀਤ ਸ਼ੂਟ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਕਲਾਕਾਰ ਨੇ ਸਿੱਧੂ ਦੇ ਪਿੰਡ, ਘਰ ਅਤੇ ਖੇਤਾਂ ਨੂੰ ਆਪਣੇ ਗੀਤ ਰਾਹੀਂ ਬਾਹਰਲੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਾਹਰਲੇ ਦੇਸ਼ਾਂ 'ਚ ਵੀ ਲੋਕ ਸਿੱਧੂ ਨੂੰ ਬਹੁਤ ਪਿਆਰ ਕਰਦੇ ਹਨ। ਜ਼ਿਕਰਯੋਗ ਹੈ ਕਿ ਟੀਓਨ ਵੇਨ ਸਿੱਧੂ ਮੂਸੇਵਾਲਾ ਨਾਲ ਉਸ ਦੇ ਸੁਪਰਹਿੱਟ ਗਾਣੇ 'ਸੈਲੀਬ੍ਰਿਟੀ ਕਿੱਲਰ' 'ਚ ਨਜ਼ਰ ਆਇਆ ਸੀ।ਉਨ੍ਹਾਂ ਨੇ ਨਾ ਸਿਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ, ਬਲਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ 5911 ਟ੍ਰੈਕਟਰ ਦੀ ਸਵਾਰੀ ਵੀ ਕੀਤੀ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਰੈਪਰ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਟ੍ਰੈਕਟਰ 'ਤੇ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬਲਕੌਰ ਸਿੰਘ ਸਿੱਧੂ ਟ੍ਰੈਕਟਰ ਚਲਾ ਰਹੇ ਹਨ ਤੇ ਰੈਪਰ ਉਨ੍ਹਾਂ ਦੇ ਨਾਲ ਬੈਠਾ ਹੋਇਆ ਨਜ਼ਰ ਆ ਰਿਹਾ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਾਰਨ ਪਿੰਡ ਮੂਸਾ ਵੀ ਪੂਰੀ ਦੁਨੀਆ 'ਚ ਮਸ਼ਹੂਰ ਹੋ ਚੁੱਕਿਆ ਹੈ। ਦੇਸ਼ ਵਿਦੇਸ਼ ਤੋਂ ਸਿੱਧੂ ਮੂਸੇਵਾਲਾ ਦੇ ਫੈਨਜ਼ ਅਤੇ ਪ੍ਰਸਿੱਧ ਸੈਲੀਬ੍ਰੇਟੀਜ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਦੇ ਲਈ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਕਈ ਹਸਤੀਆਂ ਆਈਆਂ ਸਨ ਪਿੰਡ ਮੂਸਾ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਪਿੰਡ ਮੂਸਾ ਪਹੁੰਚੀਆਂ ਸਨ । ਇਸ ਤੋਂ ਇਲਾਵਾ ਕਈ ਵਿਦੇਸ਼ੀ ਕਲਾਕਾਰ ਅਤੇ ਫੈਨਸ ਵੀ ਪਿੰਡ ਮੂਸਾ ‘ਚ ਪਹੁੰਚੇ ਸਨ ਅਤੇ ਮਰਹੂਮ ਗਾਇਕ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਸੀ।