Happy New Year 2023: ਵਿਸ਼ਵ 'ਚ ਨਵੇਂ ਸਾਲ 2023 ਦਾ ਸਭ ਤੋਂ ਪਹਿਲਾ ਜਸ਼ਨ ਅੱਜ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ। ਇਸ ਦੌਰਾਨ ਆਕਲੈਂਡ ਦੇ ਸਭ ਤੋਂ ਮਸ਼ਹੂਰ ਸਕਾਈ ਟਾਵਰ 'ਤੇ ਸ਼ਾਨਦਾਰ ਆਤਿਸ਼ਬਾਜ਼ੀ ਵੇਖਣ ਨੂੰ ਮਿਲੀ। ਆਕਲੈਂਡ 'ਚ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਦੌਰਾਨ ਹਰ ਸਾਲ ਸਕਾਈਟਾਵਰ ਤੋਂ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ, ਜਿਸਦਾ ਖੂਬਸੂਰਤ ਨਜ਼ਾਰਾ ਵੇਖਦਿਆਂ ਹੀ ਬਣਦਾ ਸੀ।<iframe width=560 height=315 src=https://www.youtube.com/embed/PJeCLTW0XyI title=YouTube video player frameborder=0 allow=accelerometer; autoplay; clipboard-write; encrypted-media; gyroscope; picture-in-picture allowfullscreen></iframe>ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਸਕਾਈ ਟਾਵਰ ਸ਼ਹਿਰ ਦੀਆਂ ਸਭ ਤੋਂ ਮਸ਼ਹੂਰ ਇਮਾਰਤਾਂ ਵਿੱਚੋਂ ਇੱਕ ਹੈ। 25 ਸਾਲ ਪੁਰਾਣੇ ਇਸ ਟਾਵਰ ਦੀ ਉਚਾਈ 328 ਮੀਟਰ ਹੈ। ਜਿਥੇ ਨਵੇਂ ਸਾਲ 2023 ਦੇ ਜਸ਼ਨ ਦੌਰਾਨ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ। ਆਤਿਸ਼ਬਾਜ਼ੀ ਕਾਰਨ ਪੂਰਾ ਅਸਮਾਨ ਰੌਸ਼ਨ ਹੋ ਉਠਿਆ ਜਿਸ ਨੂੰ ਮੀਲਾਂ ਦੂਰ ਤੋਂ ਦੇਖਿਆ ਜਾ ਸਕਦਾ ਸੀ। ਨਵੇਂ ਸਾਲ ਦਾ ਜਸ਼ਨ ਦੇਖਣ ਲਈ ਸਕਾਈ ਟਾਵਰ ਦੇ ਆਲੇ-ਦੁਆਲੇ ਹਜ਼ਾਰਾਂ 'ਚ ਇੱਕਠ ਵੇਖਣ ਨੂੰ ਮਿਲਿਆ। ਨਵੇਂ ਸਾਲ 2023 ਲਈ ਟਾਵਰ ਨੂੰ ਨੀਲੀਆਂ ਅਤੇ ਜਾਮਨੀ ਲਾਈਟਾਂ ਨਾਲ ਸਜਾਇਆ ਗਿਆ ਸੀ ਤੇ ਟਾਈਮ ਕਲਾਕ ਸ਼ੋਅ ਕੀਤਾ ਜਾ ਰਿਹਾ ਸੀ।ਨਿਊਜ਼ੀਲੈਂਡ ਦਾ ਆਕਲੈਂਡ ਦੁਨੀਆ ਦੇ ਸਭ ਤੋਂ ਪੂਰਬੀ ਹਿੱਸੇ ਵਿੱਚ ਸਥਿਤ ਹੋਣ ਕਰਕੇ ਇੱਥੇ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾਇਆ ਜਾਂਦਾ ਹੈ। ਨਵੇਂ ਦਿਨ ਦੀ ਸ਼ੁਰੂਆਤ ਦੁਨੀਆ ਦੇ ਪੂਰਬੀ ਹਿੱਸੇ ਤੋਂ ਹੁੰਦੀ ਹੈ ਇਸ ਲਈ ਇੱਥੇ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ। ਇਸਦਾ ਮਤਲਬ ਇਹ ਹੈ ਕਿ ਭਾਰਤ ਤੋਂ ਲਗਭਗ 7.30 ਘੰਟੇ ਪਹਿਲਾਂ ਇੱਥੇ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਚੁੱਕਿਆ ਹੈ। ਨਿਊਜ਼ੀਲੈਂਡ ਭਾਰਤ ਤੋਂ 7 ਘੰਟੇ 30 ਮਿੰਟ ਅੱਗੇ ਹੈ।