Lassi Benefits: ਗਰਮੀਆਂ 'ਚ ਅਕਸਰ ਲੋਕ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਆਪਣੀ ਖੁਰਾਕ 'ਚ ਢੁਕਵੇਂ ਬਦਲਾਅ ਕਰਦੇ ਹਨ। ਇਸ ਮੌਸਮ 'ਚ ਜ਼ਿਆਦਾਤਰ ਲੋਕ ਅਜਿਹੇ ਭੋਜਨ ਪਦਾਰਥਾਂ ਦਾ ਸੇਵਨ ਕਰਦੇ ਹਨ, ਜੋ ਉਨ੍ਹਾਂ ਨੂੰ ਗਰਮੀ ਤੋਂ ਬਚਾਉਣ ਦੇ ਨਾਲ-ਨਾਲ ਠੰਡਕ ਵੀ ਪ੍ਰਦਾਨ ਕਰਦੇ ਹਨ। ਕਈ ਲੋਕ ਗਰਮੀਆਂ 'ਚ ਲੱਸੀ ਪੀਣਾ ਪਸੰਦ ਕਰਦੇ ਹਨ। ਇਹ ਨਾ ਸਿਰਫ ਸਰੀਰ ਨੂੰ ਠੰਡਕ ਪ੍ਰਦਾਨ ਕਰਦੀ ਹੈ, ਸਗੋਂ ਇਹ ਸਿਹਤ ਨੂੰ ਕਈ ਫਾਇਦੇ ਵੀ ਦਿੰਦਾ ਹੈ।ਦੱਸ ਦਈਏ ਕਿ ਪੰਜਾਬ 'ਚ ਪਾਰਾ 44 ਡਿਗਰੀ ਤੱਕ ਪਹੁੰਚ ਗਿਆ ਹੈ। ਲੂ ਲੱਗਣ ਦੇ ਕੇਸ ਲਗਾਤਾਰ ਵਧ ਰਹੇ ਹਨ। ਅਜਿਹੇ ਵਿੱਚ ਡਾਕਟਰ ਵੱਧ ਤੋਂ ਵੱਧ ਤਰਲ ਪਦਾਰਥ ਲੈਣ ਦੀ ਸਲਾਹ ਦੇ ਰਹੇ ਹਨ। ਸਿਹਤ ਮਹਿਰਾਂ ਦੀ ਮੰਨੀਏ ਤਾਂ ਗਰਮੀ ਵਿੱਚ ਲੱਸੀ ਰਾਮਬਾਨ ਵਾਂਗ ਕੰਮ ਕਰਦੀ ਹੈ। ਇਸ ਨਾਲ ਨਾ ਸਿਰਫ ਸਰੀਰ ਵਿੱਚ ਪਾਣੀ ਦੀ ਮਾਤਰਾ ਸਹੀ ਰਹਿੰਦੀ ਹੈ ਸਗੋਂ ਠੰਢਕ ਦੇ ਨਾਲ ਹੀ ਸਰੀਰ ਨੂੰ ਐਨਰਜ਼ੀ ਵੀ ਮਿਲਦੀ ਹੈ।ਦਰਅਸਲ ਲੱਸੀ ਇੱਕ ਪ੍ਰਸਿੱਧ ਸਿਹਤਮੰਦ ਤੇ ਤਾਜ਼ਗੀ ਵਾਲੀ ਡਰਿੰਕ ਹੈ। ਅਕਸਰ ਹੀ ਗਰਮੀਆਂ ਵਿੱਚ ਇਸ ਦੀ ਵਰਤੋਂ ਵੱਧ ਜਾਂਦੀ ਹੈ। ਉਂਝ ਤਾਂ ਸਾਰੇ ਭਾਰਤ ਦੇ ਲੋਕ ਲੱਸੀ ਨੂੰ ਪਸੰਦ ਕਰਦੇ ਹਨ ਪਰ ਪੰਜਾਬੀਆਂ ਦੀ ਲੱਸੀ ਜਾਨ ਹੈ। ਇਸ ਰਵਾਇਤੀ ਡਰਿੰਕ ਦੀ ਵਰਤੋਂ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ। ਇਹ ਗਰਮੀਆਂ ਦੇ ਪੀਣ ਵਾਲੇ ਪਦਾਰਥਾਂ ਵਿੱਚ ਪੋਸ਼ਕ ਤੱਤਾਂ ਤੇ ਵਿਟਾਮਿਨਾਂ ਨਾਲ ਭਰਪੂਰ ਇੱਕ ਵਧੀਆ ਡ੍ਰਿੰਕ ਹੈ।ਇਸ ਨੂੰ ਗਰਮੀਆਂ ਵਿੱਚ ਪੀਣ ਨਾਲ ਤੁਹਾਡੀ ਸਿਹਤ ਨੂੰ ਲਾਭ ਹੁੰਦਾ ਹੈ। ਲੱਸੀ ਨੂੰ ਪਾਣੀ ਵਿੱਚ ਦਹੀਂ ਮਿਲਾ ਕੇ ਬਣਾਇਆ ਜਾਂਦਾ ਹੈ। ਬਾਅਦ ਵਿੱਚ ਸੁਆਦ ਨੂੰ ਵਧਾਉਣ ਲਈ ਨਮਕ ਜਾਂ ਚੀਨੀ ਨੂੰ ਮਿਲਾਇਆ ਜਾਂਦਾ ਹੈ। ਅਸਲ ਵਿੱਚ ਇਸ ਨੂੰ ਇੱਕ ਲੰਬੇ ਗਲਾਸ ਵਿੱਚ ਠੰਢਾ ਪਰੋਸਿਆ ਜਾਂਦਾ ਹੈ। ਇਸ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ। ਆਓ ਤੁਹਾਨੂੰ ਲੱਸੀ ਦੇ ਲਾਭਾਂ ਬਾਰੇ ਦੱਸਦੇ ਹਾਂ।ਸਰੀਰ ਦੀ ਗਰਮੀ ਨਾਲ ਲੜਾਈ: ਸ਼ੀਤਲ, ਠੰਢਾ ਤੇ ਤਾਜ਼ਾ ਡਰਿੰਕ ਦਾ ਖਿਤਾਬ ਪ੍ਰਾਪਤ ਕਰ ਚੁੱਕੀ ਲੱਸੀ ਸਰੀਰ ਦੀ ਗਰਮੀ ਨੂੰ ਘਟਾਉਂਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਇਲੈਕਟ੍ਰੋਲਾਈਟਸ ਦੀ ਮਾਤਰਾ ਬਹੁਤ ਜਿਆਦਾ ਹੈ ਜੋ ਆਸਾਨੀ ਨਾਲ ਸਰੀਰ ਦੇ ਅੰਦਰ ਡੀਹਾਈਡ੍ਰੇਸ਼ਨ ਨਾਲ ਲੜ ਸਕਦੀ ਹੈ। ਇਸ ਤਰ੍ਹਾਂ, ਰੋਜ਼ਾਨਾ ਲੱਸੀ ਦਾ ਸੇਵਨ ਸਰੀਰ ਦੀ ਗਰਮੀ ਨੂੰ ਕਾਬੂ ਵਿਚ ਰੱਖਣ ਵਿੱਚ ਸਹਾਇਤਾ ਕਰੇਗਾ।ਪਾਚਨ ਵਿੱਚ ਸਹਾਇਤਾ ਕਰਦੀ : ਦਹੀਂ ਨਾਲ ਬਣੀ ਲੱਸੀ ਹਜ਼ਮ ਪ੍ਰਕਿਰਿਆ ਲਈ ਬਿਲਕੁਲ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਪੇਟ ਲਈ ਹਲਕੀ ਹੁੰਦੀ ਹੈ ਤੇ ਇਸ ਵਿੱਚ ਲੈਕਟੋਬੈਸੀਲੀ ਦੇ ਰੂਪ ਵਿੱਚ ਚੰਗੇ ਬੈਕਟਰੀਆ ਹੁੰਦੇ ਹਨ, ਜੋ ਅੰਤੜੀਆਂ ਨੂੰ ਲੁਬਰੀਕੇਟ ਕਰਦੇ ਹਨ ਤੇ ਅਸਾਨੀ ਨਾਲ ਪਾਚਣ ਵਿੱਚ ਸਹਾਇਤਾ ਕਰਦੇ ਹਨ।ਹੱਡੀਆਂ ਦੀ ਸਿਹਤ ਲਈ ਲਾਭਕਾਰੀ : ਲੱਸੀ ਨੂੰ ਕੈਲਸ਼ੀਅਮ ਨਾਲ ਭਰਪੂਰ ਮੰਨਿਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਵਧੀਆ ਹੈ। ਜ਼ਿਆਦਾ ਵਾਰ ਲੱਸੀ ਪੀਣ ਨਾਲ ਹੱਡੀਆਂ ਤੇ ਦੰਦਾਂ ਦੀ ਸਮੁੱਚੀ ਸਿਹਤ ਵਿੱਚ ਸੁਧਾਰ ਹੁੰਦਾ ਹੈ।ਪ੍ਰੋਬਾਇਓਟਿਕਸ ਦਾ ਚੰਗਾ ਸਰੋਤ : ਲੱਸੀ ਸਿਰਫ ਤੰਦਰੁਸਤ ਬੈਕਟੀਰੀਆ ਦੇ ਵਾਧੇ ਨੂੰ ਪ੍ਰਭਾਵਤ ਕਰਦੀ ਹੈ ਤੇ ਅੰਤੜੀਆਂ ਵਿੱਚ ਮਾੜੇ ਬੈਕਟੀਰੀਆ ਦੇ ਵਾਧੇ ਨੂੰ ਰੋਕਦੀ ਹੈ। ਇਸ ਤੋਂ ਇਲਾਵਾ, ਇਸ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਸਰੀਰ ਦੇ ਅੰਦਰਲੇ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।ਲੱਸੀ ਇਨ੍ਹਾਂ ਬਿਮਾਰੀਆਂ ਨੂੰ ਦਿਵਾਉਂਦੀ ਹੈ ਨਿਜਾਤਪਾਚਨ ਤੰਤਰ ਲਈ ਬਿਹਤਰ: ਲੱਸੀ ਵਿਚ ਚੰਗੇ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਵਜ੍ਹਾ ਨਾਲ ਇਸ ਦੀ ਵਰਤੋਂ ਨਾਲ ਪੂਰਾ ਪਾਚਨ ਤੰਤਰ ਦਰੁਸਤ ਰਹਿੰਦਾ ਹੈ। ਜੇ ਤੁਹਾਨੂੰ ਪੇਟ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਇਕ ਗਲਾਸ ਲੱਸੀ ਪੀ ਲਓ ਕੁਝ ਦੇਰ ਵਿਚ ਹੀ ਤਕਲੀਫ ਦੂਰ ਹੋ ਜਾਵੇਗੀ।ਐਸੀਡਿਟੀ ਤੋਂ ਰਾਹਤ: ਜੋ ਲੋਕ ਹਮੇਸ਼ਾ ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਲੱਸੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਲੱਸੀ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਵਜ੍ਹਾ ਨਾਲ ਹਾਰਟਬਰਨ ਜਾਂ ਅਪਚ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।ਭਾਰ ਘੱਟ ਕਰਨ ਵਿਚ ਮਦਦਗਾਰ: ਤੁਹਾਨੂੰ ਦੱਸ ਦੇਈਏ ਕਿ ਲੱਸੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਭਾਰ ਘੱਟ ਹੁੰਦਾ ਹੈ।ਜਿਸ ਵਜ੍ਹਾ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ।ਹੱਡੀਆਂ ਦੀ ਮਜ਼ਬੂਤੀ: ਲੱਸੀ ਵਿਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਵਜ੍ਹਾ ਨਾਲ ਇਸ ਨੂੰ ਰੋਜ਼ਾਨਾ ਪੀਣ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੋਣ ਲੱਗਦੀਆਂ ਹਨ। ਇਕ ਕੱਪ ਲੱਸੀ ਵਿਚ 286 ਮਿਲੀਗ੍ਰਾਮ ਕੈਲਸ਼ੀਅਮ ਮੌਜੂਦ ਹੁੰਦਾ ਹੈ। ਜੋ ਕਿ ਰੋਜ਼ਾਨਾ ਦੇ ਲਈ ਜ਼ਰੂਰੀ ਕੈਲਸ਼ੀਅਮ ਦੀ ਲਗਭਗ 30% ਹੈ।ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ: ਰੋਜ਼ਾਨਾ ਲੱਸੀ ਪੀਣ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਇਸ ਵਿਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ।ਗਲੇ ਦੀ ਖਰਾਸ਼: ਜੇਕਰ ਤੁਹਾਡੇ ਗਲੇ ਵਿੱਚ ਖਰਾਸ਼ ਦੀ ਸਮੱਸਿਆ ਰਹਿੰਦੀ ਹੈ ਤਾਂ ਲੱਸੀ ਦੇ ਗਲਾਸ ਵਿੱਚ ਸੇਂਧਾ ਨਮਕ ਅਤੇ ਚੁਟਕੀ ਭਰ ਲਾਲ ਮਿਰਚ ਪੀਣ ਨਾਲ ਇਹ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ ।ਕਬਜ਼ ਤੋਂ ਛੁਟਕਾਰਾ: ਕਬਜ਼ ਦੀ ਸਮੱਸਿਆ ਹੋਣ ਤੇ ਲੱਸੀ ਵਿੱਚ ਅਜਵਾਇਨ ਮਿਲਾ ਕੇ ਪੀਣ ਨਾਲ ਕੁਝ ਦਿਨਾਂ ਵਿੱਚ ਹੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ । ਪੇਟ ਦੀ ਸਫਾਈ ਕਰਨ ਲਈ ਗਰਮੀਆਂ ਵਿੱਚ ਪੁਦੀਨਾ ਮਿਲਾਕੇ ਲੱਸੀ ਬਣਾ ਕੇ ਪੀਓ ।ਅੱਖਾਂ ਦੀ ਜਲਨ ਦੂਰ ਕਰੇ: ਗਰਮੀਆਂ ਵਿੱਚ ਤੇਜ਼ ਧੁੱਪ ਕਰਕੇ ਅੱਖਾਂ ਵਿਚ ਜਲਣ ਹੋਣ ਲੱਗਦੀ ਹੈ ਇਸ ਤੋਂ ਰਾਹਤ ਪਾਉਣ ਲਈ ਮਲਾਈ ਨੂੰ ਪਲਕਾਂ ਤੇ ਲਗਾ ਸਕਦੇ ਹੋ । ਰੋਜ਼ਾਨਾ ਲੱਸੀ ਦਾ ਸੇਵਨ ਕਰਨ ਨਾਲ ਵੀ ਅੱਖਾਂ ਦੀ ਜਲਨ ਠੀਕ ਹੋ ਜਾਂਦੀ ਹੈ ।ਲੂ ਤੋਂ ਬਚਾਏ: ਗਰਮੀਆਂ ਵਿਚ ਲੂ ਲੱਗਣਾ ਇੱਕ ਆਮ ਸਮੱਸਿਆ ਹੈ ਇਸ ਪ੍ਰੇਸ਼ਾਨੀ ਤੋਂ ਬਚਣ ਲਈ ਰੋਜ਼ਾਨਾ ਲੱਸੀ ਦਾ ਸੇਵਨ ਕਰੋ ਕਿਉਂਕਿ ਇਸ ਦੀ ਤਾਸੀਰ ਠੰਢੀ ਹੁੰਦੀ ਹੈ ਇਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ।ਚਿਹਰੇ ਦੇ ਦਾਗ ਧੱਬੇ: ਚਿਹਰੇ ਦੇ ਦਾਗ ਧੱਬੇ ਦੂਰ ਕਰਨ ਲਈ ਜਾਂ ਫਿਰ ਸੱਟ ਦਾ ਨਿਸ਼ਾਨ ਦੂਰ ਕਰਨ ਲਈ ਸੰਤਰੇ ਦੇ ਛਿਲਕੇ ਦੇ ਪਾਊਡਰ ਵਿੱਚ ਲੱਸੀ ਮਿਲਾ ਕੇ ਚਿਹਰੇ ਤੇ ਲਗਾਓ ।ਮੋਟਾਪਾ: ਲੱਸੀ ਦੇ ਵਿੱਚ ਕੇਲੇ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ । ਇਸ ਤਰ੍ਹਾਂ ਕੇਲੇ ਵਾਲੀ ਲੱਸੀ ਰੋਜ਼ਾਨਾ ਖਾਲੀ ਪੇਟ ਪੀਣ ਨਾਲ ਮੋਟਾਪਾ ਜਲਦੀ ਘੱਟ ਹੋ ਜਾਂਦਾ ਹੈ ।ਕੋਲੈਸਟਰੌਲ: ਰੋਜ਼ ਇਕ ਗਿਲਾਸ ਲੱਸੀ ਪੀਣ ਨਾਲ ਕੋਲੈਸਟਰੌਲ ਪੱਧਰ ਘੱਟ ਹੁੰਦਾ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਘੱਟ ਜਾਂਦਾ ਹੈ।