MS Dhoni Worst captain: ਮਹਿੰਦਰ ਸਿੰਘ ਧੋਨੀ (MS Dhoni), ਜੋ ਟੀਮ ਇੰਡੀਆ ਦਾ ਸਭ ਤੋਂ ਸਫਲ ਕਪਤਾਨ ਸੀ, ਹੁਣ IPL ਦੇ ਇਤਿਹਾਸ ਦਾ 'ਸਭ ਤੋਂ ਖਰਾਬ ਕਪਤਾਨ' ਬਣ ਗਿਆ ਹੈ। ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਨੂੰ ਐਤਵਾਰ ਨੂੰ ਆਪਣੇ ਹੀ ਘਰ ਵਿੱਚ 200 ਦੌੜਾਂ ਬਣਾਉਣ ਦੇ ਬਾਵਜੂਦ ਪੰਜਾਬ ਕਿੰਗਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। IPL 2023 ਦੇ 41ਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਅਜਿਹਾ ਕਰ ਦਿਖਾਇਆ ਜੋ IPL ਦੇ ਇਤਿਹਾਸ 'ਚ ਕੋਈ ਹੋਰ ਟੀਮ ਨਹੀਂ ਕਰ ਸਕੀ। ਚਾਰ ਵਾਰ ਦੀ ਚੈਂਪੀਅਨ ਚੇਨਈ ਨੇ ਡੇਵੋਨ ਕੋਨਵੇ ਦੀਆਂ ਸ਼ਾਨਦਾਰ ਅਜੇਤੂ 92 ਦੌੜਾਂ ਦੀ ਬਦੌਲਤ 200 ਦੌੜਾਂ ਬਣਾਈਆਂ। ਪਰ ਪੰਜਾਬ ਨੇ ਚੇਪੌਕ ਦੇ ਮੈਦਾਨ 'ਤੇ ਚੇਨਈ ਸੁਪਰ ਕਿੰਗਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਸਭ ਤੋਂ ਸਫਲ ਟੀਚਾ ਦਰਜ ਕੀਤਾ।ਕਪਤਾਨ ਵਜੋਂ ਧੋਨੀ ਦੀ ਇਹ ਤੀਜੀ ਹਾਰ ਹੈ ਜਦੋਂ ਉਹ 200 ਤੋਂ ਵੱਧ ਦੌੜਾਂ ਦਾ ਬਚਾਅ ਕਰ ਰਹੇ ਸਨ। ਪਰ ਉਸ ਦੀ ਟੀਮ ਨੂੰ ਇਸ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਧੋਨੀ ਹੁਣ IPL ਇਤਿਹਾਸ ਦੇ ਸਭ ਤੋਂ ਖ਼ਰਾਬ ਕਪਤਾਨ ਬਣੇ। ਇਸ ਅਣਚਾਹੇ ਸੂਚੀ ਵਿੱਚ ਧੋਨੀ ਨੇ ਹੁਣ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਨੂੰ ਪਿੱਛੇ ਛੱਡ ਦਿੱਤਾ ਹੈ। ਇੰਡੀਅਨ ਪ੍ਰੀਮੀਅਰ ਲੀਗ 2023 (IPL 2023) ਦੇ 41ਵੇਂ ਮੈਚ ਵਿੱਚ, ਪੰਜਾਬ ਕਿੰਗਜ਼ ਨੇ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾਇਆ। 201 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ ਆਖਰੀ ਗੇਂਦ 'ਤੇ ਟੀਚਾ ਹਾਸਲ ਕਰ ਲਿਆ। ਸਿਕੰਦਰ ਰਜ਼ਾ ਨੇ ਆਖਰੀ ਗੇਂਦ 'ਤੇ ਤਿੰਨ ਦੌੜਾਂ ਬਣਾ ਕੇ ਪੰਜਾਬ ਨੂੰ ਜਿਤਾਇਆ। ਇਸ ਜਿੱਤ ਤੋਂ ਬਾਅਦ ਪੰਜਾਬ ਦੇ 10 ਅੰਕ ਹੋ ਗਏ ਹਨ ਅਤੇ ਉਹ ਅੰਕ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਚੇਨਈ ਦੀ ਟੀਮ ਹਾਰ ਤੋਂ ਬਾਅਦ ਵੀ ਚੌਥੇ ਸਥਾਨ 'ਤੇ ਹੈ। ਇਸ ਮੈਚ ਵਿੱਚ ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿੱਚ 200 ਦੌੜਾਂ ਬਣਾਈਆਂ। ਡੇਵੋਨ ਕੋਨਵੇ 92 ਦੌੜਾਂ ਬਣਾ ਕੇ ਅਜੇਤੂ ਰਹੇ। ਮਹਿੰਦਰ ਸਿੰਘ ਧੋਨੀ ਵੀ 4 ਗੇਂਦਾਂ 'ਤੇ 13 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਅਜੇਤੂ ਰਹੇ। ਮੈਚ ਦੀ ਗੱਲ ਕਰੀਏ ਤਾਂ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸੀਐੱਸਕੇ (CSK) ਦੀ ਟੀਮ ਨੇ ਬੱਲੇਬਾਜ਼ੀ ਕਰਦੇ ਹੋਏ 200/4 ਦਾ ਸਕੋਰ ਬਣਾਇਆ ਜੋ ਬਚਾਉਣ ਲਈ ਕਾਫ਼ੀ ਜਾਪਦਾ ਸੀ ਪਰ ਸੀਐੱਸਕੇ ਦੇ ਗੇਂਦਬਾਜ਼ ਅਜਿਹਾ ਕਰਨ ਵਿੱਚ ਅਸਫ਼ਲ ਰਹੇ। IPL ਦੇ 16ਵੇਂ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੀ ਨੌਂ ਮੈਚਾਂ ਵਿੱਚ ਇਹ ਚੌਥੀ ਹਾਰ ਹੈ। ਟੀਮ ਨੇ ਹੁਣ ਤੱਕ ਸਿਰਫ਼ ਪੰਜ ਮੈਚ ਜਿੱਤੇ ਹਨ। ਪੰਜਾਬ ਕਿੰਗਜ਼ ਦੀ ਨੌਂ ਮੈਚਾਂ ਵਿੱਚ ਇਹ ਪੰਜਵੀਂ ਜਿੱਤ ਹੈ।