Bajwa Developers : ਪੰਜਾਬ ਹਰਿਆਣਾ ਹਾਈਕੋਰਟ ਨੇ ਮੋਹਾਲੀ ਦੇ ਸੰਨੀ ਇਨਕਲੇਵ ਦੇ ਮਾਲਕ ਜਰਨੈਲ ਬਾਜਵਾ (Jarnail Bajwa) ਖਿਲਾਫ ਦਰਜ 10 FIR ਰੱਦ ਕਰ ਦਿੱਤੀਆਂ ਹਨ। ਦੱਸ ਦਈਏ ਕਿ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਬਾਜਵਾ ਦੇ ਕਿਸੇ ਵੀ ਜਾਇਦਾਦ ਨੂੰ ਵੇਚਣ 'ਤੇ ਪਾਬੰਦੀ ਲਗਾਈ ਸੀ। ਵਕੀਲ ਨਿਖਿਲ ਘਈ ਨੇ ਦੱਸਿਆ ਕਿ ਅਦਾਲਤ ਨੇ ਬਾਜਵਾ ਡਿਵੈਲਪਰਜ਼ ਖਿਲਾਫ਼ ਸੁਣਵਾਈ ਦੌਰਾਨ 10 ਐਫ਼ਆਈਆਰ ਰੱਦ ਕਰਨ ਦਾ ਹੁਕਮ ਦਿੱਤਾ ਹੈ, ਕਿਉਂਕਿ ਜਰਨੈਲ ਸਿੰਘ ਬਾਜਵਾ ਨੇ ਹੁਣ ਇਨ੍ਹਾਂ ਸਾਰੀਆਂ ਐਫਆਈਆਰਜ਼ ਵਿੱਚ ਸ਼ਿਕਾਇਤਕਰਤਾਵਾਂ ਨਾਲ ਸਮਝੌਤਾ ਕਰ ਲਿਆ ਹੈ।ਦੱਸ ਦਈਏ ਕਿ ਹਾਈਕੋਰਟ ਦੀ ਸਖਤੀ ਤੋਂ ਬਾਅਦ ਹੁਣ ਜਰਨੈਲ ਬਾਜਵਾ ਨੇ ਆਪਣੇ ਖਿਲਾਫ ਇਕ-ਇਕ ਕਰਕੇ ਕੇਸਾਂ ਦਾ ਨਿਪਟਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਇਨ੍ਹਾਂ ਸਾਰੀਆਂ ਐਫਆਈਆਰਜ਼ ਵਿੱਚ ਸ਼ਿਕਾਇਤਕਰਤਾਵਾਂ ਨੂੰ ਹੋਏ ਨੁਕਸਾਨ ਦੇ ਬਦਲੇ ਦੁੱਗਣੀ ਅਤੇ ਤਿੱਗਣੀ ਰਕਮ ਦੇਣ ਦਾ ਸਮਝੌਤਾ ਕੀਤਾ ਜਾ ਰਿਹਾ ਹੈ।ਹਾਲਾਂਕਿ ਇਨ੍ਹਾਂ 10 ਐਫਆਈਆਰਜ਼ ਦੇ ਰੱਦ ਹੋਣ ਦੇ ਬਾਵਜੂਦ ਬਾਜਵਾ ਨੂੰ ਰਾਹਤ ਨਹੀਂ ਮਿਲੇਗੀ, ਕਿਉਂਕਿ 8 ਐਫਆਈਆਰਜ਼ ਵਿੱਚ ਹਾਲੇ ਵੀ ਉਹ ਹਿਰਾਸਤ ਵਿੱਚ ਰਹੇਗਾ।ਕੁੱਲ ਕਿੰਨੀਆਂ ਐਫ਼ਆਈਆਰ ਹਨ ਬਾਜਵਾ ਖਿਲਾਫ਼ ?ਜ਼ਿਕਰਯੋਗ ਹੈ ਕਿ ਡੀਜੀਪੀ ਪੰਜਾਬ ਵੱਲੋਂ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਅਨੁਸਾਰ ਬਾਜਵਾ ਖ਼ਿਲਾਫ਼ ਧੋਖਾਧੜੀ ਦੀਆਂ ਕੁੱਲ 53 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 39 ਐਫਆਈਆਰਜ਼ ਵਿੱਚ ਜਾਂਚ ਪੈਂਡਿੰਗ ਸੀ। ਹੁਣ ਭਾਵੇਂ ਹਾਈਕੋਰਟ ਨੇ 10 ਐਫਆਈਆਰਜ਼ ਰੱਦ ਕਰ ਦਿੱਤੀਆਂ ਹਨ ਪਰ ਅਜੇ ਵੀ ਉਸ ਖ਼ਿਲਾਫ਼ 43 ਐਫਆਈਆਰਜ਼ ਪੈਂਡਿੰਗ ਹਨ, ਉਹ ਇਨ੍ਹਾਂ ਬਾਕੀ ਮਾਮਲਿਆਂ ਵਿੱਚ ਵੀ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।