ਅੰਮ੍ਰਿਤਸਰ, 12 ਜਨਵਰੀ: ਗੁਰੂ ਨਗਰੀ ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ 'ਤੇ ਇੱਕ ਸ਼ਰਧਾਲੂ ਦਾ ਮੋਬਾਈਲ ਫ਼ੋਨ ਡਿੱਗ ਗਿਆ ਜਿਸਨੂੰ ਇੱਕ ਰੁਮਾਲ ਵੇਚਣ ਵਾਲੇ ਨੇ ਉਸਦੇ ਮਾਲਕ ਤਾਈਂ ਪਹੁੰਚਾਉਣਾ ਕੀਤਾ। ਜਿਸ ਤੋਂ ਬਾਅਦ ਸ਼ਰਧਾਲੂਆਂ ਨੇ ਜਿੱਥੇ ਕੁਲਦੀਪ ਦਾ ਧੰਨਵਾਦ ਕੀਤਾ ਉੱਥੇ ਹੀ ਉਸਨੇ ਬੀਤੇ ਦਿਨਾਂ 'ਚ ਵਿਰਾਸਤੀ ਮਾਰਗ 'ਤੇ ਪਿਛਲੀਆਂ ਘਟਨਾਵਾਂ ਨੂੰ ਭੁੱਲਣ ਦੀ ਬੇਨਤੀ ਵੀ ਕੀਤੀ। ਕੁਲਦੀਪ ਸਿੰਘ ਨੇ ਆਪਣੇ ਬਿਆਨ 'ਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਤ ਵੇਲੇ ਉਹ ਹੈਰੀਟੇਜ ਸਟ੍ਰੀਟ ’ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਰੁਮਾਲ ਵੇਚ ਰਿਹਾ ਸੀ। ਅਚਾਨਕ ਉਸਨੂੰ ਇੱਕ ਐਂਡਰਾਇਡ ਫੋਨ ਮਿਲਿਆ ਜੋ ਉਸਨੇ ਆਪਣੇ ਕੋਲ ਰੱਖ ਲਿਆ ਤੇ ਫ਼ੋਨ ਲਾਕ ਹੋਣ ਕਰਕੇ ਕਾਲ ਦੀ ਉਡੀਕ ਕਰਨ ਲੱਗਾ। ਕੁਝ ਮਿੰਟਾਂ ਬਾਅਦ ਹੀ ਉਸ ਮੋਬਾਈਲ 'ਤੇ ਕਾਲ ਆਈ, ਕਾਲ ਕਰਨ ਵਾਲੇ ਸ਼ਖ਼ਸ ਨੇ ਦੱਸਿਆ ਕਿ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ ਤੇ ਇਹ ਫੋਨ ਉਸਦੀ ਵਹੁਟੀ ਦਾ ਸੀ, ਜੋ ਡਿੱਗ ਗਿਆ ਸੀ। <iframe src=https://www.facebook.com/plugins/video.php?height=476&href=https://www.facebook.com/ptcnewsonline/videos/702244094685403/&show_text=false&width=476&t=0 width=476 height=476 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਇਸ ਦਰਮਿਆਨ ਕੁਲਦੀਪ ਨੇ ਤੇ ਸ਼ਰਧਾਲੂਆਂ ਨੇ ਵੀ ਹੈਰੀਟੇਜ ਸਟ੍ਰੀਟ 'ਤੇ ਵਾਪਰੀਆਂ ਪੁਰਾਣੀਆਂ ਘਟਨਾਵਾਂ ਨੂੰ ਭੁੱਲਣ ਦੀ ਅਪੀਲ ਕੀਤੀ। ਜਿਨ੍ਹਾਂ ਕਰਕੇ ਅੰਮ੍ਰਿਤਸਰ ਦਾ ਅਕਸ ਖ਼ਰਾਬ ਹੋਇਆ ਹੈ। ਮਹਿਲਾ ਆਪਣਾ ਫ਼ੋਨ ਹਾਸਿਲ ਕਰ ਬਹੁਤ ਖੁਸ਼ ਸੀ ਜਿਸਨੇ ਕਿਹਾ ਕਿ ਹਰ ਕੋਈ ਬੁਰਾ ਨਹੀਂ ਹੁੰਦਾ, ਇੱਥੇ ਜੇ ਕੁਝ ਬੁਰੇ ਲੋਕ ਨੇ ਤਾਂ ਬਹੁਤ ਚੰਗੇ ਲੋਕ ਵੀ ਹਨ।ਕਾਬਲੇਗੌਰ ਹੈ ਕਿ ਪਿਛਲੇ ਦਿਨੀਂ 2 ਘਟਨਾਵਾਂ ਨੇ ਅੰਮ੍ਰਿਤਸਰ ਦੇ ਅਕਸ ਨੂੰ ਬਹੁਤ ਖ਼ਰਾਬ ਕੀਤਾ ਸੀ। ਪਹਿਲੀ ਜਿੱਥੇ ਉਮਰ ਨਾਮਕ ਇੱਕ ਬਲਾਗਰ ਨੂੰ ਇੱਕ ਨੌਜਵਾਨ ਨੇ ਲੜਕੀਆਂ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੂਜੀ ਘਟਨਾ 'ਚ ਇੱਕ ਸ਼ਰਧਾਲੂ ਨੇ ਵਿਰਾਸਤੀ ਮਾਰਗ 'ਤੇ ਇੱਕ ਨਸ਼ੇੜੀ ਦੀ ਨੱਚਦਿਆਂ ਦੀ ਵੀਡੀਓ ਵਾਇਰਲ ਕਰ ਦਿੱਤੀ ਸੀ।