Diljit Dosanjh and Taylor Swift: ਮਸ਼ਹੂਰ ਅਮਰੀਕੀ ਗਾਇਕ Taylor Swift ਲਈ ਇਹ ਸਾਲ ਕਾਫੀ ਉਤਰ-ਚੜਾਅ ਭਰਿਆ ਰਿਹਾ ਹੈ। ਲੰਬੇ ਸਮੇਂ ਤੋਂ ਜੋ ਅਲਵਿਨ ਨੂੰ ਡੇਟ ਕਰ ਰਹੀਂ ਗਾਇਕ ਨੇ ਇਸ ਸਾਲ ਆਪਣਾ ਰਿਸ਼ਤਾ ਖ਼ਤਮ ਕਰ ਦਿੱਤਾ। ਉਥੇ ਹੀ ਹੁਣ ਸਵਿਫ਼ਟ ਤੋਂ ਨਾਲ ਜੁੜੀ ਨਵੀਂ ਖ਼ਬਰ ਨੇ ਸੋਸ਼ਲ ਮੀਡੀਆ ਤੇ ਹਲਚਲ ਵਧਾ ਦਿੱਤੀ ਹੈ। ਮੀਡੀਆ ਰਿਪੋਰਟ ਦੀ ਮਨੀਏ ਤਾਂ ਵੈਨਕੂਵਰ ਕੇ ਇੱਕ ਰੈਸਟੋਰੈਂਟ ਵਿੱਚ ਸਵਿਫਟ ਅਤੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਇੱਕੱਠੇ ਸਪੌਟ ਕੀਤਾ ਗਿਆ, ਜਿਥੇ ਦੋਵੇਂ ਬੇਹੱਦ ਨਜ਼ਰ ਆ ਰਹੇ ਹਨ।ਦਿਲਜੀਤ ਦੋਸਾਂਝ ਦਾ ਜਲਵਾਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਕਿਸੇ ਵੀ ਗਲੋਬਲ ਆਈਕਨ ਤੋਂ ਘੱਟ ਨਹੀਂ ਹਨ। ਉਹ ਕੋਚੇਲਾ ਫਿਲਮ ਫੈਸਟੀਵਲ ‘ਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਸੈਲੀਬ੍ਰਿਟੀ ਹਨ। 'ਲਵਰ', 'ਪੀਚੇਸ' ਅਤੇ 'ਲੇਮਨੇਡ' ਵਰਗੇ ਗੀਤਾਂ ਨਾਲ ਦਿਲਜੀਤ ਨੇ ਦੁਨੀਆ ਭਰ ‘ਚ ਆਪਣੀ ਫੈਨ ਫੋਲੋਇੰਗ ਬਣਾਈ ਹੈ। ਇਸ ਤੋਂ ਇਲਾਵਾ ਉਹ 'ਗੁਡ ਨਿਊਜ', 'ਜੋਗੀ' ਅਤੇ 'ਹੌਂਸਲਾ' ਰੱਖ, ਵਰਗੀਆਂ ਫਿਲਮਾਂ ‘ਚ ਐਕਟਿੰਗ ਦਾ ਵੀ ਜਲਵਾ ਬਿਖੇਰਿਆ ਹੈ।ਦਿਲਜੀਤ ਨੇ ਕਿਹਾ ‘ਪ੍ਰਾਈਵੇਸੀ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ’ਹਾਲਾਂਕਿ, ਟੇਲਰ ਸਵਿਫਟ ਬੀਤੇ ਕੁਝ ਸਮੇਂ ਤੋਂ ਮੇਟ ਹੇਲੀ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਹੋਣ ਦੀ ਖਬਰਾਂ ਨੂੰ ਲੈ ਕੇ ਲਾਈਮਲਾਈਟ ‘ਚ ਬਣੀ ਹੋਈ ਹੈ। ਇਸੇ ਵਿਚਕਾਰ ਉਨ੍ਹਾਂ ਦੀਆਂ ਦਿਲਜੀਤ ਦੁਸਾਂਝ ਨਾਲ ਨਜ਼ਦੀਕੀਆਂ ਦੀ ਖ਼ਬਰ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। ਉਥੇ ਹੀ ਡੇਟਿੰਗ ਦੀਆਂ ਅਫਵਾਹਾਂ 'ਤੇ ਪੰਜਾਬੀ ਗਾਇਕ ਨੇ ਬਕਾਇਦਾ ਟਵੀਟ ਕਰ ਆਪਣਾ ਪੱਖ ਸਾਫ਼ ਕਰ ਦਿੱਤਾ ਹੈ। ਦਿਲਜੀਤ ਦੋਸਾਂਝ ਨੇ ਟਵੀਟ ਕੀਤਾ, 'ਯਾਰ ਪ੍ਰਾਈਵੇਸੀ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ।'ਟੇਲਰ ਸਵਿਫਟ ਨਾਲ ਵਧੀਆਂ ਦਿਲਜੀਤ ਦੀਆਂ ਨਜ਼ਦੀਕੀਆਂਦਿਲਜੀਤ ਦੋਸਾਂਝ ਅਤੇ ਟੇਲਰ ਸਵਿੱਫਟ ਨੂੰ ਲੈ ਕੇ ਮੀਡੀਆ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਦੋਵੇਂ ਵੈਨਕੂਵਰ ਦੇ ਕੇਕਟਸ ਕਲੱਬ ਕੈਫੇ ਕੋਲ ਹਾਰਬਰ ‘ਚ ਕੁਆਲਿਟੀ ਟਾਈਮ ਸਪੈਂਡ ਕਰ ਰਹੇ ਹਨ। ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਦੋਵਾਂ ਹੱਸਦੇ-ਹੱਸਦੇ ਇੱਕ ਦੂਜੇ ਦੇ ਨੇੜੇ ਆ ਗਏ ਸਨ। ਸੋਮਵਾਰ ਨੂੰ ਦੋਵਾਂ ਨੂੰ ਸਪੌਟ ਕੀਤਾ ਗਿਆ ਅਤੇ ਇਨ੍ਹਾਂ ਦੀਆਂ ਡੇਟਿੰਗ ਦੀਆਂ ਅਫਵਾਹਾਂ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ। ਦਿਲਜੀਤ ਦੁਸਾਂਝ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਉਹ ਅਮਰ ਸਿੰਘ ਚਮਕੀਲਾ ਦੇ ਕਿਰਦਾਰ ਵਿਚ ਨਜ਼ਰ ਆਵੇਗਾ। ਮੂਵੀ ‘ਚ ਅਦਾਕਾਰ ਦੇ ਓਪੋਜਿਟ ਬਾਲੀਵੁੱਡ ਅਦਾਕਾਰ ਪਰੀਣੀਤੀ ਚੋਪੜਾ ਹੋਵੇਗੀ।