ਮਨਿੰਦਰ ਮੋਂਗਾ (ਅੰਮ੍ਰਿਤਸਰ, 7 ਮਾਰਚ): ਉੱਤਰੀ ਭਾਰਤ ਦੇ ਪ੍ਰਸਿੱਧ ਧਾਮ ਸ਼੍ਰੀ ਦੁਰਗਿਆਣਾ ਮੰਦਿਰ 'ਚ ਹੋਲੀ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਲੋਕਾਂ ਨੇ ਭਗਵਾਨ ਲਕਸ਼ਮੀ ਨਰਾਇਣ ਜੀ ਦੇ ਮੰਦਰ ਤੋਂ ਭਗਵਾਨ ਗਿਰੀਰਾਜ ਜੀ ਦੀ ਸ਼ੋਭਾ ਯਾਤਰਾ ਕੱਢੀ। ਇਸ ਦੌਰਾਨ ਲੋਕਾਂ ਨੇ ਇੱਕ ਦੂਜੇ ’ਤੇ ਫੁੱਲਾਂ ਦੀ ਵਰਖਾ ਕਰਕੇ ਹੋਲੀ ਮਨਾਈ ਗਈ। ਇਸ ਮੌਕੇ ਸੈਲਾਨੀਆਂ ਨੇ ਵੀ ਹੋਲੀ ਦਾ ਪੂਰਾ ਆਨੰਦ ਮਾਣਿਆ ਅਤੇ ਇੱਕ ਦੂਜੇ ਨਾਲ ਫੁੱਲਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ।ਇਸ ਮੌਕੇ ਸਥਾਨਕ ਲੋਕਾਂ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਆਏ ਸ਼ਰਧਾਲੂਆਂ ਨੇ ਹੋਲੀ ਦਾ ਆਨੰਦ ਮਾਣਿਆ। ਇਸ ਦੌਰਾਨ ਸਾਰਿਆਂ ਨੇ ਢੋਲ ਦੀ ਤਾਲ ’ਤੇ ਨੱਚਿਆ ਅਤੇ ਇਸ ਤਿਉਹਾਰ ਨੂੰ ਮਨਾਇਆ। ਇਸ ਦੇ ਨਾਲ ਹੀ ਅੰਮ੍ਰਿਤਸਰ ਚ ਬੱਚਿਆਂ ਨੇ ਵੀ ਇੱਕ ਦੂਜੇ ਦੇ ਉੱਤੇ ਫੁੱਲਾਂ ਸੁੱਟ ਕੇ ਇਸ ਹੋਲੀ ਦੇ ਤਿਉਹਾਰ ਨੂੰ ਮਨਾਉਂਦੇ ਹੋਏ ਨਜ਼ਰ ਆਏ। ਇਹ ਵੀ ਪੜ੍ਹੋ: Hola Mohalla in Sri Anandpur Sahib: ਸ੍ਰੀ ਅਨੰਦਪੁਰ ਸਾਹਿਬ ’ਚ ਅੱਜ ਹੋਲੇ ਮਹੱਲੇ ਦਾ ਦੂਜਾ ਦਿਨ, ਸੰਗਤਾਂ ਦਾ ਉਮੜਿਆ ਸੈਲਾਬ