Navratri 2023 Day 4: ਨਰਾਤਿਆਂ ਦੇ ਚੌਥੇ ਦਿਨ ਦੇਵੀ ਕੁਸ਼ਮਾਂਡਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਸ ਨੂੰ ਪੇਠਾ ਚੜ੍ਹਾਇਆ ਜਾਂਦਾ ਹੈ। ਮਾਂ ਨੂੰ ਪੀਲੇ ਫਲ, ਫੁੱਲ, ਕੱਪੜੇ, ਮਠਿਆਈਆਂ ਅਤੇ ਮਾਲਪੂਆ ਸਭ ਤੋਂ ਵੱਧ ਪਸੰਦ ਹਨ। ਆਓ ਤੁਹਾਨੂੰ ਦੱਸਦੇ ਹਾਂ ਮਾਂ ਕੁਸ਼ਮਾਂਡਾ ਦੀ ਪੂਜਾ ਵਿਧੀ, ਭੋਗ, ਮੰਤਰ ਅਤੇ ਆਰਤੀ। ਅਸੀਂ ਇਹ ਵੀ ਜਾਣਾਂਗੇ ਕਿ ਮਾਂ ਦੁਰਗਾ ਦੇ ਚੌਥੇ ਰੂਪ ਦਾ ਨਾਮ ਕੁਸ਼ਮਾਂਡਾ ਕਿਵੇਂ ਪਿਆ।ਚੌਥੇ ਦਿਨ ਦੇਵੀ ਕੁਸ਼ਮਾਂਡਾ ਦੀ ਕੀਤੀ ਜਾਂਦੀ ਹੈ ਪੂਜਾ ਨਰਾਤਿਆਂ ਦੇ ਚੌਥੇ ਦਿਨ ਦੇਵੀ ਦੁਰਗਾ ਦੇ ਕੁਸ਼ਮਾਂਡਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਕੁਸ਼ਮਾਂਡਾ ਨੂੰ ਅੱਠ ਬਾਹਾਂ ਵਾਲੀ ਦੇਵੀ ਕਿਹਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਨਵਰਾਤਰੀ ਦੇ ਚੌਥੇ ਦਿਨ ਮਾਂ ਕੁਸ਼ਮਾਂਡਾ ਦੀ ਪੂਜਾ ਕਰਨ ਵਾਲੇ ਸ਼ਰਧਾਲੂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਸ਼ਰਧਾਲੂਆਂ ਨੂੰ ਖੁਸ਼ੀਆਂ ਅਤੇ ਚੰਗੇ ਭਾਗਾਂ ਦੀ ਪ੍ਰਾਪਤੀ ਹੁੰਦੀ ਹੈ।ਦੇਵੀ ਕੁਸ਼ਮਾਂਡਾਭਗਵਤੀ ਪੁਰਾਣ ਵਿੱਚ ਕਿਹਾ ਗਿਆ ਹੈ ਕਿ ਦੇਵੀ ਦੁਰਗਾ, ਮਾਂ ਦੇ ਚੌਥੇ ਰੂਪ ਦੇਵੀ ਕੁਸ਼ਮਾਂਡਾ ਨੇ ਆਪਣੀ ਕੋਮਲ ਮੁਸਕਰਾਹਟ ਨਾਲ ਬ੍ਰਹਿਮੰਡ ਦੀ ਰਚਨਾ ਕੀਤੀ ਸੀ, ਇਸ ਲਈ ਉਸਦਾ ਨਾਮ ਕੁਸ਼ਮਾਂਡਾ ਰੱਖਿਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਪਹਿਲਾਂ ਚਾਰੇ ਪਾਸੇ ਹਨੇਰਾ ਹੀ ਸੀ। ਅਜਿਹੀ ਸਥਿਤੀ ਵਿੱਚ ਮਾਂ ਨੇ ਆਪਣੇ ਹਲਕੇ ਹਾਸੇ ਨਾਲ ਸਾਰੇ ਬ੍ਰਹਿਮੰਡ ਦੀ ਰਚਨਾ ਕੀਤੀ।ਮਾਂ ਕੁਸ਼ਮਾਂਡਾ ਦਾ ਰੂਪਮਾਂ ਕੁਸ਼ਮਾਂਡਾ ਦਾ ਰੂਪ ਬਹੁਤ ਹੀ ਬ੍ਰਹਮ ਅਤੇ ਅਲੌਕਿਕ ਮੰਨਿਆ ਜਾਂਦਾ ਹੈ। ਮਾਂ ਕੁਸ਼ਮਾਂਡਾ ਸ਼ੇਰ 'ਤੇ ਸਵਾਰ ਦਿਖਾਈ ਦਿੰਦੀ ਹੈ। ਅੱਠ-ਹੱਥਾਂ ਵਾਲੀ ਮਾਤਾ, ਆਪਣੇ ਸਿਰ 'ਤੇ ਗਹਿਣੇ ਜੜੇ ਤਾਜ ਪਹਿਨੀ ਹੋਈ ਹੈ, ਪਰਮ ਬ੍ਰਹਮ ਰੂਪ ਨਾਲ ਸ਼ਿੰਗਾਰੀ ਹੋਈ ਹੈ। ਮਾਂ ਕੁਸ਼ਮਾਂਡਾ ਨੇ ਆਪਣੀਆਂ ਅੱਠ ਬਾਹਾਂ ਵਿੱਚ ਕਮੰਡਲ, ਕਲਸ਼, ਕਮਲ, ਸੁਦਰਸ਼ਨ ਚੱਕਰ, ਗਦਾ, ਧਨੁਸ਼, ਤੀਰ ਅਤੇ ਅਕਸ਼ਮਲਾ ਨੂੰ ਰੱਖਿਆ ਹੋਇਆ ਹੈ। ਮਾਂ ਦਾ ਇਹ ਰੂਪ ਸਾਨੂੰ ਜੀਵਨ ਸ਼ਕਤੀ ਪ੍ਰਦਾਨ ਕਰਨ ਵਾਲਾ ਮੰਨਿਆ ਜਾਂਦਾ ਹੈ।ਇੰਝ ਕਰੋ ਪੂਜਾ ਨਰਾਤਿਆਂ ਦੇ ਚੌਥੇ ਦਿਨ ਸਵੇਰੇ ਇਸ਼ਨਾਨ ਕਰਕੇ ਮਾਤਾ ਕੁਸ਼ਮਾਂਡਾ ਨੂੰ ਮੱਥਾ ਟੇਕੋ। ਇਸ ਮਗਰੋਂ ਮਾਂ ਕੁਸ਼ਮਾਂਡਾ ਨੂੰ ਜਲ ਫੁੱਲ ਚੜ੍ਹਾਓ ਅਤੇ ਮਾਤਾ ਦਾ ਸਿਮਰਨ ਕਰੋ। ਕਿਹਾ ਜਾਂਦਾ ਹੈ ਕਿ ਜੇਕਰ ਕੋਈ ਲੰਬੇ ਸਮੇਂ ਤੋਂ ਬਿਮਾਰ ਹੈ ਤਾਂ ਮਾਂ ਕੁਸ਼ਮਾਂਡਾ ਦੀ ਪੂਜਾ ਕਰਨ ਨਾਲ ਉਸ ਵਿਅਕਤੀ ਨੂੰ ਚੰਗੀ ਸਿਹਤ ਮਿਲਦੀ ਹੈ। ਪੂਜਾ ਦੌਰਾਨ ਦੇਵੀ ਨੂੰ ਫੁੱਲ, ਧੂਫ, ਸੁਗੰਧੀ, ਭੋਗ ਪੂਰੇ ਮਨ ਨਾਲ ਚੜ੍ਹਾਓ। ਪੂਜਾ ਤੋਂ ਬਾਅਦ ਮਾਂ ਕੁਸ਼ਮਾਂਡਾ ਨੂੰ ਮਾਲਪੂਆ ਚੜ੍ਹਾਓ। ਇਸ ਤੋਂ ਬਾਅਦ ਬ੍ਰਾਹਮਣ ਨੂੰ ਪ੍ਰਸ਼ਾਦ ਦਾਨ ਕਰੋ। ਅੰਤ ਵਿੱਚ ਬਜ਼ੁਰਗਾਂ ਨੂੰ ਮੱਥਾ ਟੇਕਣ ਉਪਰੰਤ ਪ੍ਰਸ਼ਾਦ ਵੰਡੋ।