ਮੁਹਾਲੀ, 16 ਜਨਵਰੀ: ਮੁਹਾਲੀ ਦੇ ਬਲੌਂਗੀ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਆਪਣੀ ਰੋਜ਼ੀ ਰੋਟੀ ਕਮਾ ਕੇ ਘਰ ਪਰਤ ਰਹੇ ਇੱਕ 'Zomato' ਡਿਲੀਵਰੀ ਬੁਆਏ 'ਤੇ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਕੇ ਜ਼ੋਮਾਟੋ ਵਾਲਾ ਕੁਝ ਸਮਝ ਪਾਉਂਦਾ ਲੂਟੇਰਿਆਂ ਨੇ ਉਸਤੇ 11 ਵਾਰ ਚਾਕੂ ਨਾਲ ਹਮਲਾ ਕੀਤਾ ਤੇ ਸਾਰੀ ਨਕਦੀ ਤੇ ਮੋਬਾਈਲ ਫੋਨ ਤੱਕ ਲੈ ਕੇ ਫ਼ਰਾਰ ਹੋ ਗਏ। ਇਹ ਘਟਨਾ ਬੀਤੀ ਰਾਤ 2 ਵਜੇ ਦੀ ਦੱਸੀ ਜਾ ਰਹੀ ਹੈ। ਇਹ ਵੀ ਪੜ੍ਹੋ: ਸ੍ਰੀ ਅਕਾਲ ਤਖ਼ਤ ਜੱਥੇਦਾਰ ਦਾ PSGPC ਨੂੰ ਆਦੇਸ਼, 'ਅਜੇ ਉਥੇ ਹੀ ਰੱਖੇ ਜਾਣ ਪੁਰਾਤਨ ਸਰੂਪ'ਪੀੜਤ ਦਾ ਨਾਂਅ ਅਨੂਪ ਦੱਸਿਆ ਜਾ ਰਿਹਾ ਹੈ ਤੇ ਉਸਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ 'ਤੇ ਇਹ ਹਮਲਾ ਉਦੋਂ ਹੋਇਆ ਜਦੋਂ ਉਹ ਕੰਮ ਮਗਰੋਂ ਆਪਣੇ ਘਰ ਪਰਤ ਰਿਹਾ ਸੀ। ਅਨੂਪ ਝਾਂਪੂਰ ਪਿੰਡ ਦਾ ਵਸਨੀਕ ਹੈ ਤੇ ਡਿਲੀਵਰੀ ਮਗਰੋਂ ਬਲੌਂਗੀ ਤੋਂ ਪਿੰਡ ਨੂੰ ਆ ਰਿਹਾ ਸੀ ਜਦੋਂ ਖੇਤਾਂ ਪਿੱਛੋਂ ਲੁਟੇਰਿਆਂ ਨੇ ਉਸਤੇ ਹਮਲਾ ਕਰ ਦਿੱਤਾ 'ਤੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਗਏ। ਅਨੂਪ ਦੀ ਹਿੰਮਤ ਸਦਕਾ ਉਹ ਫਿਰ ਉਠਿਆ ਤੇ ਕਿਸੀ ਤਰ੍ਹਾਂ ਘਰੇ ਪਹੁੰਚਿਆ ਜਿਥੋਂ ਦੀ ਪਰਿਵਾਰ ਵਾਲਿਆਂ ਤੇ ਦੋਸਤਾਂ ਨੇ ਉਸਨੂੰ PGI ਪਹੁੰਚਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਅਨੂਪ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ, ਉਸਦੇ ਟਿੱਡ, ਪੱਟ, ਹਿੱਕ ਅਤੇ ਪਿੰਠ ਵਿੱਚ ਕਈ ਵਾਰ ਹੋਏ ਨੇ ਅਤੇ 3-4 ਥਾਵਾਂ 'ਤੇ ਜ਼ਖਮ ਵੀ ਕਾਫ਼ੀ ਡੂੰਗੇ ਹਨ। ਹੈਰਾਨੀ ਦੀ ਗੱਲ ਹੈ ਕਿ ਜਿੱਥੇ ਪੰਜਾਬ ਪੁਲਿਸ ਵਿਸ਼ਾਲ ਪੱਧਰ 'ਤੇ ਜੁਰਮ ਨੂੰ ਨੱਥ ਪਾਉਣ ਲਈ ਦਿਨ ਰਾਤ ਇੱਕ ਕਰ ਰਹੀ ਹੈ ਉੱਥੇ ਹੀ ਅਪਰਾਧੀਆਂ ਦੇ ਹੌਂਸਲੇ ਅਜੇ ਵੀ ਇਨ੍ਹੇ ਬੁਲੰਦ ਨੇ ਕਿ ਉਹ ਚੰਦ ਪੈਸਿਆਂ ਪਿੱਛੇ ਕਿਸੇ ਦੇ ਘਰ ਦਾ ਚਿਰਾਗ ਬੁਝਾਉਣ 'ਚ ਵੀ ਰੱਤੀ ਭਰ ਵੀ ਸੰਕੋਚਦੇ ਨਹੀਂ, ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਕੇਸ 'ਚ ਕਿਨ੍ਹੀ ਜਲਦ ਕਾਰਵਾਈ ਕਰ ਦੋਸ਼ੀਆਂ 'ਤੇ ਨੱਥ ਪਾਉਂਦਾ ਹੈ। ਇਹ ਵੀ ਪੜ੍ਹੋ: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਵਿਗੜੀ ਸਿਹਤ, ਹਸਪਤਾਲ ਭਰਤੀਇਸ ਘਟਨਾ ਤੋਂ ਬਾਅਦ ਮੁਹਾਲੀ ਅਤੇ ਚੰਡੀਗੜ੍ਹ ਦੇ ਡਿਲੀਵਰੀ ਵਾਲਿਆਂ ਵਿੱਚ ਖੌਫ਼ ਦਾ ਮਾਹੌਲ ਹੈ ਅਤੇ ਇਨ੍ਹਾਂ ਵਿੱਚ ਕਈ ਮਹਿਲਾਵਾਂ ਵੀ ਹਨ ਜੋ ਆਪਣਾ ਘਰ ਚਲਾਉਣ ਲਈ ਦਿਨ ਰਾਤ ਇੱਕ ਕਰਨ 'ਚ ਲੱਗੀਆਂ ਹੋਈਆਂ ਹਨ।